ਮੋਹਾਲੀ ਨੇੜੇ ਫੈਕਟਰੀ ‘ਚ ਹੋਇਆ ਜ਼ਬਰਦਸਤ ਧਮਾਕਾ, 4 ਬੱਚਿਆਂ ਸਣੇ 8 ਜਣੇ…

ਮੋਹਾਲੀ ਨੇੜੇ ਫੈਕਟਰੀ ‘ਚ ਹੋਇਆ ਜ਼ਬਰਦਸਤ ਧਮਾਕਾ, 4 ਬੱਚਿਆਂ ਸਣੇ 8 ਜਣੇ ਹੋਏ ਗੰਭੀਰ ਜ਼ਖਮੀ

 

ਵੀਓਪੀ ਬਿਊਰੋ – ਮੋਹਾਲੀ ਜਿਲ੍ਹੇ ਦੇ ਕਸਬਾ ਲਾਲੜੂ ਤੋਂ ਇਸ ਸਮੇਂ ਦੀ ਵੱਡੀ ਦੁੱਖਦਾਈ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਇਕ ਫੈਕਟਰੀ ਵਿਚ ਹੋਏ ਧਮਾਕੇ ਤੋਂ ਬਾਅਦ 8 ਜਣੇ ਜ਼ਖਮੀ ਹੋ ਗਏ ਹਨ ਅਤੇ ਇਨ੍ਹਾਂ ਜ਼ਖਮੀਆਂ ਵਿੱਚ 4 ਬੱਚੇ ਅਤੇ 2 ਔਰਤਾਂ ਵੀ ਸ਼ਾਮਲ ਹਨ। ਇਸ ਦੁਰਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਪੀੜਤਾਂ ਦੇ ਪਰਿਵਾਰਿਕ ਮੈਂਬਰਾਂ ਦਾ ਬੁਰਾ ਹਾਲ ਹੈ।

ਜਾਣਕਾਰੀ ਮੁਤਾਬਕ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ‘ਤੇ ਲਾਲੜੂ ਵਿਖੇ ਸਥਿਤ ਟੀ.ਸੀ. ਸਪਿਨਰਜ਼ ਫੈਕਟਰੀ ਦੇ ਅੰਦਰ ਖੁੱਲ੍ਹੀ ਇਕ ਨਿੱਜੀ ਦੁਕਾਨ ‘ਚ ਰੱਖੇ ਫਰਿੱਜ ਦੇ ਕੰਪ੍ਰੈਸਰ ‘ਚ ਜ਼ਬਰਦਸਤ ਧਮਾਕਾ ਹੋਣ ਕਾਰਨ ਚਾਰ ਬੱਚਿਆਂ ਅਤੇ ਦੋ ਔਰਤਾਂ ਸਮੇਤ ਅੱਠ ਵਿਅਕਤੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਅਤੇ ਸਿਵਲ ਹਸਪਤਾਲ ਅੰਬਾਲਾ ਸਹਿਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦੁਕਾਨ ਦੀ ਕੰਧ ਡਿੱਗ ਗਈ, ਦਰਵਾਜ਼ਾ ਟੁੱਟ ਗਿਆ ਅਤੇ ਫਰਿੱਜ ਦੇ ਟੁਕੜੇ ਹੋ ਗਏ। ਸ਼ੁਕਰ ਹੈ ਕਿ ਇਸ ਘਟਨਾ ਵਿੱਚ ਕਿਸੇ ਦੀ ਮੌਤ ਨਹੀਂ ਹੋਈ।

error: Content is protected !!