ਹੁਲੜਬਾਜ਼ੀ ‘ਚ ਲਾ ਰਹੇ ਸੀ ਬਾਈਕ ਦੀ ਰੇਸ, XUV ਨਾਲ ਸਿੱਧੀ ਟੱਕਰ ‘ਚ ਗੁਆ ਬੈਠਾ ਜਾਨ

ਹੁਲੜਬਾਜ਼ੀ ‘ਚ ਲਾ ਰਹੇ ਸੀ ਬਾਈਕ ਦੀ ਰੇਸ, XUV ਨਾਲ ਸਿੱਧੀ ਟੱਕਰ ‘ਚ ਗੁਆ ਬੈਠਾ ਜਾਨ

 

 

ਜਲੰਧਰ (ਵੀਓਪੀ ਬਿਊਰੋ) ਸ਼ਹਿਰ ਦੇ ਅੱਡਾ ਟਾਂਡਾ ਚੌਕ ਨੇੜੇ ਬੀਤੀ ਰਾਤ ਬਾਈਕ ਤੇ ਕਾਰ ਦੀ ਸਿੱਧੀ ਟੱਕਰ ‘ਚ ਇਕ ਨੌਜਵਾਨ ਦੀ ਸਿੱਧੀ ਮੌਤ ਹੋ ਗਈ ਅਤੇ ਸਾਥੀ ਜਖਮੀ ਹੋ ਗਏ। ਨੌਜਵਾਨ ਪਟੇਲ ਚੌਕ ਤੋਂ ਆਪਣੇ ਹੀ ਦੋਸਤ ਦੀ ਜਨਮਦਿਨ ਪਾਰਟੀ ਤੋਂ ਬਾਈਕ ਰੇਸ ਕਰਕੇ ਵਾਪਸ ਆ ਰਿਹਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ।

ਜਾਣਕਾਰੀ ਮੁਤਾਬਕ ਅੱਡਾ ਟਾਂਡਾ ਚੌਕ ਨੇੜੇ ਪਟੇਲ ਚੌਕ ਤੋਂ ਆ ਰਹੇ ਨੌਜਵਾਨਾਂ ਨੇ ਜਨਮ ਦਿਨ ਦੀ ਪਾਰਟੀ ਦੌਰਾਨ ਸ਼ਰਾਬ ਪੀਤੀ ਸੀ। ਇਸ ਤੋਂ ਬਾਅਦ ਘਰ ਵੱਲ ਆਉਂਦਿਆਂ ਹੀ ਉਨ੍ਹਾਂ ਨੇ ਇੱਕ ਦੂਜੇ ਨਾਲ ਰੇਸ ਸ਼ੁਰੂ ਕਰ ਦਿੱਤੀ। ਕਾਰ ਨਾਲ ਬਾਈਕ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਕਾਰ ਅਤੇ ਬਾਈਕ ਦਾ ਅਗਲਾ ਹਿੱਸਾ ਉੱਡ ਗਿਆ।

ਬਾਈਕ ਸਵਾਰ ਨੌਜਵਾਨ ਬੌਬੀ ਦੀ ਸੜਕ ‘ਤੇ ਡਿੱਗਦੇ ਹੀ ਮੌਕੇ ‘ਤੇ ਮੌਤ ਹੋ ਗਈ। ਜਦਕਿ ਬਾਈਕ ‘ਤੇ ਪਿੱਛੇ ਬੈਠਾ ਨੌਜਵਾਨ ਜਿਸ ਨੇ ਆਪਣਾ ਨਾਂ ਸੂਰਜ ਦੱਸਿਆ, ਜ਼ਖਮੀ ਹੋ ਗਿਆ। ਜਿਸ ਨੂੰ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਨੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਨੇ ਸ਼ਰਾਬ ਪੀਤੀ ਸੀ ਜਾਂ ਨਹੀਂ, ਇਹ ਮੈਡੀਕਲ ਰਿਪੋਰਟ ਵਿੱਚ ਆਵੇਗਾ। ਹਾਦਸੇ ‘ਚ ਕਸੂਰ ਕਿਸ ਦਾ ਹੈ, ਇਹ ਪਤਾ ਲਗਾਉਣ ਲਈ ਮੌਕੇ ‘ਤੇ ਲੱਗੇ ਸੀਟੀਸੀਵੀ ਕੈਮਰਿਆਂ ਦੀ ਫੁਟੇਜ ਹਾਸਲ ਕੀਤੀ ਜਾ ਰਹੀ ਹੈ।

error: Content is protected !!