ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਦੇ ਘਰ ਦਾ ਰੋਲਾ ਪਹੁੰਚਿਆ ਪੁਲਿਸ ਕੋਲ, ਬੁਲਾਇਆ ਥਾਣੇ

ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਦੇ ਘਰ ਦਾ ਰੋਲਾ ਪਹੁੰਚਿਆ ਪੁਲਿਸ ਕੋਲ, ਬੁਲਾਇਆ ਥਾਣੇ

ਮੁੰਬਈ (ਵੀਓਪੀ ਬਿਊਰੋ) ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਦੀ ਮਾਂ ਮੇਹੁਰੂਨੀਸਾ ਸਿੱਦੀਕੀ ਦੀ ਸ਼ਿਕਾਇਤ ਦੇ ਆਧਾਰ ‘ਤੇ ਮੁੰਬਈ ਦੀ ਵਰਸੋਵਾ ਪੁਲਿਸ ਨੇ ਅਦਾਕਾਰ ਦੀ ਪਤਨੀ ਜ਼ੈਨਬ ਉਰਫ ਆਲੀਆ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ। ਪੁਲਿਸ ਨੇ ਅਦਾਕਾਰ ਦੀ ਪਤਨੀ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਨਵਾਜ਼ੂਦੀਨ ਦੀ ਮਾਂ ਅਤੇ ਜ਼ੈਨਬ ਵਿਚਕਾਰ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।

ਨਵਾਜ਼ੂਦੀਨ ਅਤੇ ਜ਼ੈਨਬ ਦਾ ਵਿਆਹ ਸਾਲ 2010 ਵਿੱਚ ਹੋਇਆ ਸੀ। ਦੋਵਾਂ ਦੇ ਦੋ ਬੱਚੇ ਵੀ ਹਨ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਜ਼ੈਨਬ ਨਵਾਜ਼ੂਦੀਨ ਦੀ ਦੂਜੀ ਪਤਨੀ ਹੈ। ਲੌਕਡਾਊਨ ਦੌਰਾਨ ਦੋਵਾਂ ਵਿਚਾਲੇ ਝਗੜੇ ਦੀਆਂ ਖਬਰਾਂ ਆਈਆਂ ਸਨ। ਇਸ ਦੌਰਾਨ ਦੋਵਾਂ ਨੇ ਇਕ-ਦੂਜੇ ‘ਤੇ ਗੰਭੀਰ ਦੋਸ਼ ਵੀ ਲਗਾਏ ਸਨ। ਮਾਮਲਾ ਤਲਾਕ ਤੱਕ ਪਹੁੰਚ ਗਿਆ ਸੀ।

ਅਦਾਕਾਰ ਨੇ ਪਹਿਲਾਂ ਆਪਣੀ ਮਾਂ ਦੀ ਪਸੰਦ ਦੀ ਕੁੜੀ ਸ਼ੀਬਾ ਨਾਲ ਵਿਆਹ ਕੀਤਾ ਸੀ। ਪਰ ਇਨ੍ਹਾਂ ਦੋਹਾਂ ਦਾ ਰਿਸ਼ਤਾ ਜ਼ਿਆਦਾ ਦਿਨ ਨਹੀਂ ਚੱਲ ਸਕਿਆ। ਉਥੇ ਹੀ ਨਵਾਜ਼ੂਦੀਨ ਨੇ ਅੰਜਲੀ ਨਾਲ ਦੂਜਾ ਵਿਆਹ ਕੀਤਾ ਸੀ। ਇਹ ਪ੍ਰੇਮ ਵਿਆਹ ਸੀ ਅਤੇ ਇਸ ਲਈ ਅੰਜਲੀ ਨੇ ਆਪਣਾ ਧਰਮ ਬਦਲ ਲਿਆ। ਵਿਆਹ ਦੇ ਸਮੇਂ ਉਸ ਦਾ ਨਾਂ ਜ਼ੈਨਬ ਰੱਖਿਆ ਗਿਆ ਸੀ ਪਰ ਬਾਅਦ ਵਿਚ ਉਸ ਨੇ ਆਪਣਾ ਨਾਂ ਬਦਲ ਕੇ ਆਲੀਆ ਰੱਖ ਲਿਆ।

error: Content is protected !!