CM ਮਾਨ ਨੇ Mahindra & Mahindra ਦੇ ਅਫ਼ਸਰਾਂ ਨੂੰ ਪੰਜਾਬ ਆਉਣ ਦਾ ਦਿੱਤਾ ਸੱਦਾ, ਲੋਕ ਕਹਿੰਦੇ- ਲੱਗਦਾ ਹੁਣ BMW ਵਾਲੇ ਨਹੀਂ ਆ ਰਹੇ

CM ਮਾਨ ਨੇ Mahindra & Mahindra ਦੇ ਅਫ਼ਸਰਾਂ ਨੂੰ ਪੰਜਾਬ ਆਉਣ ਦਾ ਦਿੱਤਾ ਸੱਦਾ, ਲੋਕ ਕਹਿੰਦੇ- ਲੱਗਦਾ ਹੁਣ BMW ਵਾਲੇ ਨਹੀਂ ਆ ਰਹੇ

ਜਲੰਧਰ (ਵੀਓਪੀ ਬਿਊਰੋ) ਪੰਜਾਬ ਵਿੱਚ ਉਦਯੋਗਪਤੀਆਂ ਨੂੰ invest ਕਰਨ ਲਈ ਉਤਸਾਹਿਤ ਕਰਨ ਦੀ ਕੋਸ਼ਿਸ਼ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਨੇ ਜਿੱਥੇ ਪਹਿਲਾ ਐਲਾਨ ਕੀਤਾ ਸੀ ਕਿ ਉਹ ਪੰਜਾਬ ਵਿਚ ਫਿਲਮ ਸਿਟੀ ਬਣਾਉਣ ਗਏ, ਉੱਥੇ ਹੀ ਉਨ੍ਹਾਂ ਨੇ ਇਕ ਹੋਰ ਜ਼ਿਕਰ ਕੀਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਵੇ ਕਿਹਾ ਕਿ Mahindra & Mahindra ਦੇ ਅਫ਼ਸਰਾਂ ਨਾਲ ਮੀਟਿੰਗ ਹੋਈ…ਪੰਜਾਬ ‘ਚ ਸੈਰ-ਸਪਾਟੇ ਵਾਲੇ ਪ੍ਰੋਜੈਕਟਾਂ ‘ਤੇ ਕਲੱਬ ਮਹਿੰਦਰਾ ਨੇ ਨਿਵੇਸ਼ ਨੂੰ ਲੈ ਕੇ ਕਾਫ਼ੀ ਦਿਲਚਸਪੀ ਵਿਖਾਈ…
ਟਰੈਕਟਰ ਦੇ ਖੇਤਰ ‘ਚ ਵਿਸਥਾਰ ਨੂੰ ਲੈਕੇ ਵੀ ਚਰਚਾ ਹੋਈ…ਲਾਲੜੂ ਨੇੜੇ ਬਣ ਰਹੇ ਸਵਰਾਜ ਟਰੈਕਟਰਾਂ ਦੇ ਨਵੇਂ ਪਲਾਂਟ ਦੇ ਉਦਘਾਟਨ ਲਈ ਉਹਨਾਂ ਸਾਨੂੰ ਸੱਦਾ ਵੀ ਦਿੱਤਾ…।

ਇਸ ਦੇ ਜਵਾਬ ਵਿਚ ਇਕ ਰੀ-ਟਵੀਟ ਆਇਆ ਕਿ BMW ਦਾ ਪਲਾਂਟ ਕਿਰਪਾ ਕਰਕੇ ਕਿਸੇ ਬਾਰਡਰ ਦੇ ਜਿਲੇ ਚ ਲਵਾਉਣਾ ਜਨਾਬ। ਜਰਮਨੀ ਦੀਆਂ ਕੰਪਨੀਆਂ ਬਾਕੀ ਕਦੋਂ ਤੱਕ ਪੰਜਾਬ ਆ ਰਹੀਆਂ ਹਨ।

error: Content is protected !!