ਪਾਰਕ ‘ਚ ਸੈਰ ਕਰਦੀ 50 ਸਾਲਾ ਪ੍ਰੋਫੈਸਰ ਨੂੰ ਨੌਜਵਾਨ ਆ ਕੇ ਦਿਖਾਉਣ ਲੱਗਾ ਆਪਣਾ ਪ੍ਰਾਈਵੇਟ ਪਾਰਟ, ਲੋਕਾਂ ਨੇ ਰੋਲਾ ਪਾ ਕੇ ਬੁਲਾ ਲਈ ਪੁਲਿਸ

ਪਾਰਕ ‘ਚ ਸੈਰ ਕਰਦੀ 50 ਸਾਲਾ ਪ੍ਰੋਫੈਸਰ ਨੂੰ ਨੌਜਵਾਨ ਆ ਕੇ ਦਿਖਾਉਣ ਲੱਗਾ ਆਪਣਾ ਪ੍ਰਾਈਵੇਟ ਪਾਰਟ, ਲੋਕਾਂ ਨੇ ਰੋਲਾ ਪਾ ਕੇ ਬੁਲਾ ਲਈ ਪੁਲਿਸ

ਚੰਡੀਗੜ੍ਹ (ਵੀਓਪੀ ਬਿਊਰੋ) ਚੰਡੀਗੜ੍ਹ ਤੋਂ ਇਕ ਬੇਹੱਦ ਹੀ ਅਜੀਬ ਹਰਕਤ ਵਾਲੀ ਖਬਰ ਸਾਹਮਣੇ ਆਈ, ਜਿੱਥੇ ਇਕ ਸਿਰਫਿਰੇ ਨੌਜਵਾਨ ਨੇ ਇਕ ਔਰਤ ਨੂੰ ਆਪਣਾ ਪ੍ਰਾਈਵੇਟ ਪਾਰਟ ਦਿਖਾ ਦਿੱਤਾ। ਘਟਨਾ ਚੰਡੀਗੜ੍ਹ ਦੇ ਸੈਕਟਰ-39 ਥਾਣੇ ਅਧੀਨ ਵਾਪਰੀ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸੈਕਟਰ 40-ਏ ਦੇ ਚਿਰਾਗ ਵਜੋਂ ਹੋਈ ਹੈ। ਮੌਕੇ ਦੇ ਆਸਪਾਸ ਲੱਗੇ ਸੀਸੀਟੀਵੀ ਦੀ ਮਦਦ ਨਾਲ ਪੁਲੀਸ ਮੁਲਜ਼ਮਾਂ ਤੱਕ ਪਹੁੰਚੀ। ਮੁਲਜ਼ਮ 10ਵੀਂ ਪਾਸ ਹੈ ਅਤੇ ਆਨਲਾਈਨ ਮਾਰਕੀਟਿੰਗ ਦਾ ਕੰਮ ਕਰਦਾ ਹੈ।

ਇਹ ਘਟਨਾ ਬੀਤੀ 9 ਜਨਵਰੀ ਨੂੰ ਸਾਹਮਣੇ ਆਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ ਸੀ। ਦੋਸ਼ੀ ਨੇ ਔਰਤ ਦੇ ਸਾਹਮਣੇ ਆਪਣਾ ਪ੍ਰਾਈਵੇਟ ਪਾਰਟ ਫਲੈਸ਼ ਕਰ ਦਿੱਤਾ ਸੀ। ਪੀੜਤ ਮਹਿਲਾ ਪ੍ਰੋਫ਼ੈਸਰ ਨੇ ਸਬੂਤ ਵਜੋਂ ਮੁਲਜ਼ਮ ਦੀ ਫ਼ੋਟੋ ਲੈ ਕੇ ਘਟਨਾ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਸੀ।

ਜਦੋਂ ਔਰਤ ਨੇ ਆਪਣਾ ਫੋਨ ਕੱਢ ਕੇ ਉਸ ਦੀ ਫੋਟੋ ਖਿੱਚੀ ਤਾਂ ਦੋਸ਼ੀ ਨੇ ਕਿਹਾ ਕਿ ਉਹ ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਦੇਵੇਗਾ। ਔਰਤ ਨੇ ਮੌਕੇ ‘ਤੇ ਪੁਲਸ ਨੂੰ ਬੁਲਾਇਆ ਪਰ ਉਦੋਂ ਤੱਕ ਦੋਸ਼ੀ ਫਰਾਰ ਹੋ ਚੁੱਕਾ ਸੀ। ਪੁਲਿਸ ਨੇ ਮੁਲਜ਼ਮ ਕੋਲੋਂ ਟਰੈਕ ਸੂਟ ਵੀ ਬਰਾਮਦ ਕਰ ਲਿਆ ਹੈ ਜੋ ਉਸ ਨੇ ਘਟਨਾ ਵਾਲੇ ਦਿਨ ਪਾਇਆ ਸੀ।

error: Content is protected !!