ਸਰਪੰਚ ਅਤੇ ਉਸਦੇ ਐਡਵੋਕੇਟ ਪੁੱਤਰ ‘ਤੇ ਕੀਤਾ ਨਜਾਇਜ਼ ਪਰਚਾ ਰੱਦ ਨਾ ਕੀਤਾ ਤਾਂ 26 ਜਨਵਰੀ ਨੂੰ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਕਰਾਂਗੇ ਘਿਰਾਓ – ਕੁਲਬੀਰ ਜ਼ੀਰਾ

ਸਰਪੰਚ ਅਤੇ ਉਸਦੇ ਐਡਵੋਕੇਟ ਪੁੱਤਰ ‘ਤੇ ਕੀਤਾ ਨਜਾਇਜ਼ ਪਰਚਾ ਰੱਦ ਨਾ ਕੀਤਾ ਤਾਂ 26 ਜਨਵਰੀ ਨੂੰ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਕਰਾਂਗੇ ਘਿਰਾਓ – ਕੁਲਬੀਰ ਜ਼ੀਰਾ

ਕਿਹਾ ਸਿਧਾਤਾਂ ਨੂੰ ਛਿੱਕੇ ਟੰਗ ਲਗਾਇਆ ਬੀ ਡੀ ਪੀ ਓ

ਬੀ ਡੀ ਪੀ ਓ ਨੇ ਪੰਚਾਇਤ ਮੈਂਬਰਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ – ਸਰਪੰਚ

ਫਿਰੋਜ਼ਪੁਰ ( ਜਤਿੰਦਰ ਪਿੰਕਲ )

ਆਮ ਆਦਮੀ ਪਾਰਟੀ ਦੀ ਸਰਕਾਰ ਹਰ ਪੱਖ ਤੋਂ ਫੇਲ ਹੋਣ ਤੋਂ ਬਾਅਦ ਹੁਣ ਦਬਾਅ ਪਾਉਣ ਦੀ ਗੰਦੀ ਸਿਆਸਤ ਖੇਡ ਰਹੀ ਹੈ। ਹੋਰਨਾਂ ਪਾਰਟੀਆਂ ਦੇ ਵਰਕਰ ਅਤੇ ਅਹੁਦੇਦਾਰਾਂ ਨੂੰ ਝੂਠੇ ਕੇਸ ਪਵਾ ਕੇ ਡਰਾਇਆ ਜਾ ਰਿਹਾ ਹੈ ਕਿ ਉਹ ਆਪਣੀਆਂ ਰਵਾਇਤੀ ਪਾਰਟੀਆਂ ਛੱਡ ਕੇ ਆਪ ਨੂੰ ਜੁਆਇੰਨ ਕਰ ਲੈਣ। ਇਹੋ ਜਿਹੀ ਕੋਝੀ ਸਿਆਸਤ ਵਰਤਕੇ ਜ਼ੀਰੇ ਹਲਕੇ ਦੇ ਪਿੰਡ ਵਾੜਾ ਪੋਹਵਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਜਨਕ ਰਾਜ ਸ਼ਰਮਾ ਅਤੇ ਉਸਦੇ ਸਪੁੱਤਰ ਨਵਦੀਪ ਸ਼ਰਮਾ ਨੂੰ ਝੂਠੇ ਪਰਚੇ ਵਿੱਚ ਫਸਾਇਆ ਗਿਆ ਹੈ। ਜਿਸਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ ਅਤੇ ਪਰਚਾ ਰੱਦ ਨਾ ਹੋਣ ਦੀ ਸੂਰਤ ਵਿੱਚ ਆਉਣ ਵਾਲੀ 26 ਜਨਵਰੀ ਨੂੰ ਮੰਤਰੀ ਹਰਜੋਤ ਬੈਂਸ ਦਾ ਘਿਰਾਓ ਕੀਤਾ ਜਾਵੇਗਾ। ਇਹ ਸ਼ਬਦ ਅੱਜ ਏਥੇ ਕਾਂਗਰਸ ਭਵਨ ਵਿਖੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਹੇ।

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਹਰ ਵਰਕਰ ਅਤੇ ਅਹੁਦੇਦਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ਅਤੇ ਸੂਬਾ ਸਰਕਾਰ ਦੀ ਕਿਸੇ ਵੀ ਪ੍ਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਓਹਨਾ ਕਿਹਾ ਕਿ ਇਹ ਮਾਮਲਾ ਵਾੜਾ ਪੋਹਵਿੰਡ ਦਾ ਹੈ ਜਿੱਥੇ ਕਾਂਗਰਸ ਸਰਕਾਰ ਵੇਲੇ ਅਲਾਟ ਕੀਤੇ 53 ਪਲਾਟ ਨਿਯਮਾਂ ਮੁਤਾਬਿਕ ਲਾਭਪਾਤਰੀਆਂ ਨੂੰ ਤਤਕਾਲੀ ਸਰਕਾਰ ਵੱਲੋਂ ਦਿੱਤੇ ਜਾ ਚੁੱਕੇ ਹਨ। ਇਸੇ ਗੱਲ ਨੂੰ ਲੈਕੇ ਸਰਪੰਚ ਜਨਕ ਰਾਜ ਸ਼ਰਮਾ ਉੱਪਰ ਨਜਾਇਜ਼ ਤੌਰ ਤੇ ਵਿਭਾਗੀ ਦਬਾਅ ਬਣਾਉਣ ਦੀ ਸਾਜ਼ਿਸ਼ ਤਹਿਤ ਬੀ. ਡੀ. ਓ. ਜ਼ੀਰਾ ਨੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਬੀ. ਡੀ. ਓ. ਜ਼ੀਰਾ ਨੇ ਭਰੀ ਪੰਚਾਇਤ ਵਿੱਚ ਪਿੰਡ ਦੇ ਲੋਕਾਂ ਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਅਤੇ ਬੇਹੱਦ ਭੱਦੀ ਸ਼ਬਦਾਵਲੀ ਵਰਤੀ। ਜਿਸਦਾ ਵਿਰੋਧ ਜਿਤਾਉਣ ‘ਤੇ ਵੇਖ ਲੈਣ ਦੀ ਧਮਕੀ ਵੀ ਦਿੱਤੀ ਗਈ ਅਤੇ ਬਾਅਦ ਵਿੱਚ ਥਾਣਾ ਸਿਟੀ ਜ਼ੀਰਾ ਵਿਖੇ ਸਰਪੰਚ ਜਨਕ ਰਾਜ ਸ਼ਰਮਾ ਅਤੇ ਉਸਦੇ ਬੇਟੇ ਐਡਵੋਕੇਟ ਨਵਦੀਪ ਸ਼ਰਮਾ ‘ਤੇ ਝੂਠਾ ਪਰਚਾ ਦਰਜ਼ ਕਰਵਾ ਦਿੱਤਾ ਗਿਆ।

ਕੁਲਬੀਰ ਜ਼ੀਰਾ ਨੇ ਕਿਹਾ ਕਿ ਬੀ. ਡੀ. ਓ. ਲੱਗਣ ਲਈ ਕਿਸੇ ਵੀ ਅਧਿਕਾਰੀ ਨੂੰ ਅੱਠ ਸਾਲ ਤੋਂ ਵੱਧ ਦਾ ਤਜ਼ੁਰਬਾ ਹੋਣਾ ਲਾਜ਼ਮੀ ਹੈ, ਪਰ ਇਸ ਬੀ ਡੀ ਓ ਸਾਬ੍ਹ ਕੋਲ ਤਾਂ ਮਹਿਜ ਇੱਕ ਦੋ ਸਾਲ ਦਾ ਹੀ ਤਜ਼ੁਰਬਾ ਹੈ ਪਰ ਮੌਜੂਦਾ ਸਰਕਾਰ ਦੇ ਆਕਾਵਾਂ ਦੀ ਮੇਹਰਬਾਨੀ ਸਦਕਾ ਨਿਯਮਾਂ ਨੂੰ ਛਿੱਕੇ ਟੰਗ ਕੇ ਜਨਾਬ ਨੂੰ ਬੀ ਡੀ ਪੀ ਓ ਨਿਯੁਕਤ ਕੀਤਾ ਹੋਇਆ ਹੈ ਤਾਂ ਜੋ ਉਲਟੇ ਸਿੱਧੇ ਕੰਮ ਕਰਵਾਏ ਜਾ ਸਕਣ।

ਕੁਲਬੀਰ ਜ਼ੀਰਾ ਨੇ ਇਹ ਵੀ ਦੋਸ਼ ਲਗਾਏ ਕਿ ਮਾਣਯੋਗ ਹਾਈ ਕੋਰਟ ਵਲੋਂ ਪੰਚਾਇਤ ਦਾ ਪੂਰਾ ਰਿਕਾਰਡ ਸਰਪੰਚ ਕੋਲ ਹੋਣਾ ਚਾਹੀਦਾ ਹੈ ਪਰ ਵਾੜਾ ਪੋਹ ਵਿੰਡ ਦੀ ਪੰਚਾਇਤ ਦਾ ਰਿਕਾਰਡ ਬੀ ਡੀ ਪੀ ਓ ਵੱਲੋਂ ਧੱਕੇ ਨਾਲ ਸੈਕਟਰੀ ਨੂੰ ਦਿੱਤਾ ਹੋਇਆ ਹੈ।
ਸ ਜ਼ੀਰਾ ਨੇ ਕਿਹਾ ਕਿ ਬੀ. ਡੀ. ਓ. ਜ਼ੀਰਾ ਦਾ ਨਜ਼ਾਇਜ਼ ਤੌਰ ‘ਤੇ ਤੰਗ ਕਰਨਾ ਅਤੇ ਭਰੀ ਪੰਚਾਇਤ ਵਿੱਚ ਭੱਦੀ ਸ਼ਬਦਾਵਲੀ ਦਾ ਵਰਤਣਾ ਅਤੇ ਜ਼ੀਰਾ ਪੁਲਿਸ ਵੱਲੋਂ ਝੂਠੇ ਪਰਚੇ ਦਰਜ਼ ਕਰਨ ਪਿੱਛੇ ਇੱਕੋ ਇੱਕ ਵਜ੍ਹਾ ਨਜ਼ਰ ਆਉਂਦੀ ਹੈ ਕਿ ਇਹ ਆਪ ਦੀ ਸਰਕਾਰ ਹੁਣ ਹਰ ਹੀਲਾ ਵਰਤ ਕੇ ਸਰਪੰਚਾਂ ਨੂੰ ਆਪਣੇ ਨਾਲ ਰਲਾਉਣਾ ਚਾਹੁੰਦੀ ਹੈ, ਜਿਹੜਾ ਸੁਪਨਾ ਕਦੇ ਵੀ ਸੱਚ ਨਹੀਂ ਹੋ ਸਕਦਾ। ਓਹਨਾ ਕਿਹਾ ਕਿ ਮੈਂ ਆਪਣੀ ਪਾਰਟੀ ਦੇ ਹਰ ਵਰਕਰ ਅਤੇ ਅਹੁਦੇਦਾਰ ਨਾਲ ਹਮੇਸ਼ਾਂ ਖੜਾ ਰਹਾਂਗਾ ਅਤੇ ਇੰਨਾ ਦੀ ਧੱਕੇਸ਼ਾਹੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਓਹਨਾ ਕਿਹਾ ਕਿ ਅਗਰ 26 ਜਨਵਰੀ ਤੱਕ ਇਹ ਨਜ਼ਾਇਜ਼ ਪਰਚਾ ਰੱਦ ਨਾ ਕੀਤਾ ਗਿਆ ਤਾਂ ਝੰਡਾ ਲਹਿਰਾਉਣ ਆ ਰਹੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਜ਼ਬਰਦਸਤ ਘਿਰਾਓ ਕੀਤਾ ਜਾਵੇਗਾ।

ਕੁਲਬੀਰ ਸਿੰਘ ਜ਼ੀਰਾ ਨੇ ਇਹ ਵੀ ਕਿਹਾ ਕਿ ਅਸੀਂ ਸੰਵਿਧਾਨ ਦੀ ਸੱਚੇ ਦਿਲੋਂ ਪਾਲਣਾ ਕਰਦੇ ਹਾਂ। ਇਸ ਲਈ ਇਹ ਘਿਰਾਓ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਹੀ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਨੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਹਰ ਵਰਕਰ ਅਤੇ ਅਹੁਦੇਦਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ ਅਤੇ ਸੂਬਾ ਸਰਕਾਰ ਦੀ ਕਿਸੇ ਪ੍ਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਮੋਕੇ ਗੁਰਚਰਨ ਸਿੰਘ ਨਾਹਰ ਸਾਬਕਾ ਜਿਲਾ ਪ੍ਰਧਾਨ ਜਿਲਾ ਕਾਂਗਰਸ , ਗੁਰਦੀਪ ਸਿੰਘ ਢਿਲੋ , ਗੁਰਭੇਜ ਸਿੰਘ ਟਿੱਬੀ , ਸੁਖਵਿਦਰ ਸਿੰਘ ਅਟਾਰੀ ,ਤਜਿਦਰ ਸਿੰਘ ਬਿਟੂ , ਵਰਿੰਦਰ ਸਿੰਘ ਰੁਕਣਾ ਬੈਗੁ, ਕਾਰਜ ਸਿੰਘ ਸਰਪੰਚ ਰੁਕਨਾਂ ਬੇਗੁ,
ਗਗਨਦੀਪ ਸਿੰਘ ਵਾੜਾ ਪੋਹੁਵਿੰਡ , ਜੋਗਾ ਸਿੰਘ ਮੈਂਬਰਸਲਵਿਦਰ ਸਿੰਘ ਮੈਂਬਰ , ਬਾਬਾ ਰਾਜ ਸਿੰਘ , ਮਲੂਕ ਸਿੰਘ ਸਰਪੰਚ ਵਾੜਾ ਕਾਲੀ ਰਾਉਣ।

error: Content is protected !!