ਹੱਸਦੇ-ਵੱਸਦੇ ਘਰ ਵਿਛੇ ਸੱਥਰ, ਫਸਲ ਵੇਚ ਕੇ ਆ ਰਹੇ ਪਿਓ-ਪੁੱਤ ਦੀ ਟਰੈਕਟਰ-ਟਰਾਲੀ ਪਲਟਣ ਕਾਰਨ ਹੋਈ ਮੌਤ

ਹੱਸਦੇ-ਵੱਸਦੇ ਘਰ ਵਿਛੇ ਸੱਥਰ, ਫਸਲ ਵੇਚ ਕੇ ਆ ਰਹੇ ਪਿਓ-ਪੁੱਤ ਦੀ ਟਰੈਕਟਰ-ਟਰਾਲੀ ਪਲਟਣ ਕਾਰਨ ਹੋਈ ਮੌਤ

ਤਰਨਤਾਰਨ (ਵੀਓਪੀ ਬਿਊਰੋ) ਸਥਾਨਕ ਜਿਲ੍ਹੇ ਦੇ ਕਸਬਾ ਫਤਿਆਬਾਦ ਤੋਂ ਇਕ ਬਹੁਤ ਹੀ ਮੰਦਭਾਗੀ ਖਬਰ ਆਈ ਹੈ। ਜਿੱਥੇ ਇਕ ਭਿਆਨਕ ਹਾਦਸੇ ਵਿੱਚ ਪਿਓ-ਪੁੱਤਰ ਦੀ ਮੌਤ ਹੋ ਗਈ ਹੈ। ਹਾਦਸੇ ਦੌਰਾਨ ਪਿਓ-ਪੁੱਤ ਟਰੈਕਟਰ-ਟਰਾਲੀ ‘ਤੇ ਸਵਾਰ ਸਨ ਅਤੇ ਫਸਲ ਵੇਚ ਕੇ ਵਾਪਸ ਘਰ ਆ ਰਹੇ ਸਨ ਕਿ ਰਸਤੇ ਵਿੱਚ ਹੀ ਇਹ ਅਣਹੋਣੀ ਵਾਪਰ ਗਈ ਅਤੇ ਹੱਸਦੇ-ਵੱਸਦੇ ਪਰਿਵਾਰ ਦੇ ਘਰ ਸੱਥਰ ਵਿੱਚ ਗਏ।


ਜਾਣਕਾਰੀ ਮੁਤਾਬਕ ਮਰਨ ਵਾਲਿਆਂ ਦੀ ਪਛਾਣ ਰਣਜੀਤ ਸਿੰਘ (42) ਅਤੇ ਉਸ ਦੇ ਪੁੱਤ ਰੋਬਿਨਜੀਤ ਸਿੰਘ (14) ਵਜੋਂ ਹੋਈ ਹੈ। ਕਿਸਾਨ ਰਣਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਨਿਵਾਸੀ ਪਿੰਡ ਰਾਮਪੁਰ ਝੀਤੇ ਨੇੜੇ ਅੰਮ੍ਰਿਤਸਰ ਦੇ ਵਸਨੀਕ ਜੋ ਕੁਝ ਸਮੇਂ ਪਹਿਲਾਂ ਆਪਣੀ ਜ਼ਮੀਨ ਪਿੰਡ ਭੋਈਆ ਨੇੜੇ ਫਤਿਆਬਾਦ (ਤਰਨਤਾਰਨ) ਵਿਖੇ ਆ ਕੇ ਖੇਤੀਬਾੜੀ ਕਰ ਰਹੇ ਸਨ।

ਬੀਤੀ ਸ਼ਾਮ ਆਪਣੀ ਮਟਰ ਦੀ ਫਸਲ ਵੇਚ ਕੇ ਫਤਿਆਬਾਦ ਤੋਂ ਆਪਣੇ ਟਰੈਕਟਰ ਟਰਾਲੀ ਤੇ ਵਾਪਸ ਪਿੰਡ ਭੋਈਆ ਜਾ ਰਹੇ ਸੀ। ਸੇਂਟ ਫਰਾਂਸਿਸ ਸਕੂਲ ਫਤਿਆਬਾਦ ਕੋਲ ਟਰੈਕਟਰ ਟਰਾਲੀ ਦਾ ਸੰਤੁਲਨ ਵਿਗੜਨ ਕਾਰਨ ਹਾਦਸਾ ਵਾਪਰ ਗਿਆ ਤੇ ਟਰੈਕਟਰ ਟਰਾਲੀ ਪਲਟਣ ਨਾਲ ਕਿਸਾਨ ਰਣਜੀਤ ਸਿੰਘ ਤੇ ਨਾਲ ਬੈਠੇ ਉਸ ਦੇ ਪੁੱਤਰ ਰੋਬਿਨਜੀਤ ਸਿੰਘ ਹੇਠਾਂ ਆ ਗਏ। ਜਦਕਿ ਟਰਾਲੀ ਤੇ ਸਵਾਰ ਉਨ੍ਹਾਂ ਦਾ ਨੌਕਰ ਕਸ਼ਮੀਰ ਸਿੰਘ ਨਿਵਾਸੀ ਪਿੰਡ ਭੋਈਆਂ ਸਾਈਡ ‘ਤੇ ਡਿਗਣ ਕਾਰਨ ਬਚ ਗਿਆ ਜਿਸ ਵੱਲੋਂ ਰੋਲਾ ਪਾਉਣ ‘ਤੇ ਇਕੱਤਰ ਹੋਏ ਲੋਕਾਂ ਵੱਲੋਂ ਉਨ੍ਹਾਂ ਨੂੰ ਟਰੈਕਟਰ ਟਰਾਲੀ ਥਲਿਓ ਕੱਢਿਆ ਗਿਆ ਜਿਨ੍ਹਾਂ ਦੀ ਉਸ ਵੇਲੇ ਮੌਕੇ ‘ਤੇ ਮੌਤ ਹੋ ਗਈ।

ਪੁਲਿਸ ਚੌਕੀ ਇੰਚਾਰਜ ਫਤਿਆਬਾਦ ਇਕਬਾਲ ਸਿੰਘ ਅਨੁਸਾਰ ਪੁਲਿਸ ਪਾਰਟੀ ਵੱਲੋਂ ਮੌਕੇ ‘ਤੇ ਪੁਜ ਕੇ ਮ੍ਰਿਤਕਾ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕੋਈ ਕਾਰਵਾਈ ਕਰਦਿਆਂ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ।

error: Content is protected !!