ਪਤੀ ਰਹਿੰਦਾ ਵਿਦੇਸ਼, ਸੁਹਰਾ ਨੂੰਹ ਨਾਲ ਕਰਦਾ ਸੀ ਛੇੜਛਾੜ, ਨੂੰਹ ਨੇ ਕੀਤਾ ਵਿਰੋਧ ਤਾਂ ਕਰ’ਤਾ ਇਹ ਕਾਰਾ, ਸੀਸੀਟੀਵੀ ਆਈ ਸਾਹਮਣੇ

ਪਤੀ ਰਹਿੰਦਾ ਵਿਦੇਸ਼, ਸੁਹਰਾ ਨੂੰਹ ਨਾਲ ਕਰਦਾ ਸੀ ਛੇੜਛਾੜ, ਨੂੰਹ ਨੇ ਕੀਤਾ ਵਿਰੋਧ ਤਾਂ ਕਰ’ਤਾ ਇਹ ਕਾਰਾ, ਸੀਸੀਟੀਵੀ ਆਈ ਸਾਹਮਣੇ

ਜਲੰਧਰ (ਸੁਰਖ਼ਾਬ ਸਿੰਘ) ਉਕਤ ਮਾਮਲਾ ਇਕ ਸੁਹਰੇ ਵੱਲੋਂ ਆਪਣੀ ਨੂੰਹ ਨਾਲ ਛੇੜਛਾੜ ਦਾ ਹੈ, ਜਿਸਦਾ ਵਿਆਹ 12 ਸਾਲ ਪਿਹਲਾਂ ਹੋਇਆ ਸੀ ਅਤੇ ਕੁਝ ਸਮੇਂ ਬਾਅਦ ਹੀ ਪਤੀ ਵਿਦੇਸ਼ ਚਲਾ ਗਿਆ ਸੀ। ਪਤੀ ਦੇ ਵਿਦੇਸ਼ ਜਾਣ ਬਾਅਦ ਸੁਹਰੇ ਨੇ ਨੂੰਹ ਨੂੰ ਇਕੱਲੀ ਪਾ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਨੂੰਹ ਨੇ ਵਿਰੋਧ ਕਰਨਾ ਸ਼ੁਰੂ ਕੀਤਾ। ਜਿਸ ਕਾਰਨ ਗੱਲ ਪੁਲਿਸ ਤੱਕ ਪਹੁੰਚ ਗਈ, ਪਰ ਸੁਹਰਾ ਹੱਟਿਆ ਨਹੀਂ, ਬਾਰ-ਬਾਰ ਪੁਲਿਸ ਤੋਂ ਮਾਫੀ ਮੰਗ ਸਮਝੌਤਾ ਕਰਦਾ ਰਿਹਾ।

ਇਸ ਸਭ ਤੋਂ ਬਾਅਦ ਵੀ ਜਦੋਂ ਫਰਕ ਨਹੀਂ ਪਿਆ ਤਾਂ ਉਸਦੇ ਪਤੀ ਨੂੰ ਵਿਦੇਸ਼ ਤੋਂ ਵਾਪਸ ਆਉਣਾ ਪਿਆ। ਪਤੀ ਨੇ ਆਪਣੇ ਪਿਓ ਦਾ ਵਿਰੋਧ ਕਰਦੇ ਹੋਏ ਪੂਰੇ ਘਰ ‘ਚ ਸੀਸੀਟੀਵੀ ਕੈਮਰੇ ਲਗਵਾ ਦਿੱਤੇ । ਫਿਰ ਵੀ ਜਦੋਂ ਪਤੀ ਕਿਸੇ ਕੰਮ ਲਈ ਘਰੋਂ ਬਾਹਰ ਜਾਂਦਾ ਤਾਂ ਸੁਹਰਾ ਪਿਛੋਂ ਫਿਰ ਨੂੰਹ ਨਾਲ ਛੇੜਛਾੜ ਕਰਦਾ।

ਇਸੇ ਤਰ੍ਹਾਂ ਇਕ ਦਿਨ ਜਦੋਂ ਸੁਹਰਾ ਨੂੰਹ ਨਾਲ ਛੇੜਛਾੜ ਕਰਨ ਲੱਗਾ ਤਾਂ ਨੂੰਹ ਅਤੇ ਪਤੀ ਵੱਲੋਂ ਵਿਰੋਧ ਕੀਤਾ ਗਿਆ ਅਤੇ ਫਿਰ ਸੁਹਰੇ ਨੇ ਗੁੱਸੇ ਵਿੱਚ ਆ ਨੂੰਹ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਖਮੀ ਹੋਈ ਨੂੰਹ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਇਹ ਸਾਰੀ ਘਟਨਾ ਘਰ ‘ਚ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ, ਜਿਸਨੂੰ ਦੇਖਦੇ ਹੋਏ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

error: Content is protected !!