ਚੰਡੀਗੜ੍ਹ- ਰਾਮ ਰਹੀਮ ਨੂਮ ਸੁਨਾਰੀਆ ਜੇਲ੍ਹ ਤੋਂ ਮਿਲੀ 40 ਦਿਨਾਂ ਦੀ ਪੈਰੋਲ ਦਾ ਸ਼੍ਰੌਮਣੀ ਗੁਰਦੁਆਰਾ ਕਮੇਟੀ ਵਲੋਂ ਵਿਰੋਧ ਕੀਤਾ ਗਿਆ ਸੀ । ਇਸ ਬਾਬਤ ਕਮੇਟੀ ਵਲੋਂ ਮਾਣਯੋਗ ਹਾਈਕੋਰਟ ਚ ਪਟੀਸ਼ਨ ਦਾਇਰ ਕੀਤੀ ਗਈ ਸੀ । ਹੁਣ ਖਬਰ ਮਿਲੀ ਹੈ ਕਿ ਕਮੇਟੀ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਨੂੰ ਵਾਪਸ ਲੈ ਲਿਆ ਗਿਆ ਹੈ ।ਇਸ ਦਾ ਕਾਰਣ ਪਟੀਸ਼ਨ ਚ ਤਕਨੀਕੀ ਖਾਮੀਆਂ ਨੂੰ ਦੱਸਿਆ ਗਿਆ ਹੈ । ਪਟੀਸ਼ਨ ਦੀ ਰਜਿਸਟਰੀ ਦੌਰਾਨ ਕੁੱਝ ਖਾਮੀਆਂ ਸਾਹਮਨੇ ਆਈਆਂ ਸਨ ,ਜਿਸ ਤੋਂ ਬਾਅਦ ਕਮੇਟੀ ਵਲੋਂ ਇਸ ਚ ਸੁਧਾਰ ਕਰ ਇਸ ਨੂੰ ਮੂੜ ਤੋਂ ਦਾਇਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ । ਸ਼੍ਰੌਮਣੀ ਕਮੇਟੀ ਦਾ ਕਹਿਣਾ ਹੈ ਉਹ ਜਲਦ ਹੀ ਇਸ ਮਾਮਲੇ ਚ ਬਿਹਤਰ ਪਟੀਸ਼ਨ ਦਾਇਰ ਕਰਣਗੇ ।


