ਜਨਮ ਦਿਨ ਦੀ ਪਾਰਟੀ ‘ਚ ਬੁਲਾ ਕੇ 6 ਜਣਿਆਂ ਨੇ ਕੀਤਾ ਡਾਂਸਰ ਨਾਲ ਗੈਂਗਰੇਪ, ਅੱਧਮਰੀ ਹਾਲਤ ‘ਚ ਸੁੱਟ ਗਏ ਸੜਕ ਕਿਨਾਰੇ

ਜਨਮ ਦਿਨ ਦੀ ਪਾਰਟੀ ‘ਚ ਬੁਲਾ ਕੇ 6 ਜਣਿਆਂ ਨੇ ਕੀਤਾ ਡਾਂਸਰ ਨਾਲ ਗੈਂਗਰੇਪ, ਅੱਧਮਰੀ ਹਾਲਤ ‘ਚ ਸੁੱਟ ਗਏ ਸੜਕ ਕਿਨਾਰੇ

ਉਨਾਵ (ਵੀਓਪੀ ਬਿਊਰੋ) ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ਵਿੱਚ 6 ਲੋਕਾਂ ਨੇ ਇੱਕ ਡਾਂਸਰ ਨੂੰ ਇੱਕ ਪ੍ਰਾਪਰਟੀ ਡੀਲਰ ਦੇ ਜਨਮ ਦਿਨ ਦੀ ਪਾਰਟੀ ਵਿੱਚ ਬੁਲਾ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਇਕ ਅਧਿਕਾਰੀ ਨੇ ਦੱਸਿਆ ਕਿ ਸਾਰੇ ਦੋਸ਼ੀ ਫਰਾਰ ਹਨ, ਜਿਨ੍ਹਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਪੀੜਤਾ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਮੁਤਾਬਕ, ਤਿੰਨ ਡਾਂਸਰਾਂ ਦੀ ਟੀਮ ਨੂੰ ਦੀਪਕ ਨਗਰ ਵਿੱਚ ਪਾਰਟੀ ਵਿੱਚ ਸ਼ੋਅ ਲਾਉਣ ਲਈ 6,000 ਰੁਪਏ ਵਿੱਚ ਬੁੱਕ ਕੀਤਾ ਸੀ।

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਜਦੋਂ ਉਹ ਸਮਾਗਮ ਛੱਡ ਕੇ ਜਾ ਰਹੀ ਸੀ ਤਾਂ ਸ਼ਰਾਬੀ ਹਾਲਤ ਵਿੱਚ ਛੇ ਵਿਅਕਤੀਆਂ ਨੇ ਉਸ ਨੂੰ ਕਾਰ ਵਿੱਚ ਅਗਵਾ ਕਰ ਲਿਆ ਅਤੇ ਨੇੜਲੇ ਜੰਗਲ ਵਿੱਚ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਸ ਨੂੰ ਅੱਧਮਰੀ ਹਾਲਤ ‘ਚ ਮੁਲਜ਼ਮ ਸੜਕ ਕਿਨਾਰੇ ਸੁੱਟ ਕੇ ਫਰਾਰ ਹੋ ਗਏ।

ਪੀੜਤਾ ਦਾ ਦੋਸ਼ ਹੈ ਕਿ ਉਸ ਨੇ ਆਪਣੀ ਸ਼ਿਕਾਇਤ ਲੈ ਕੇ ਪਹਿਲਾਂ ਜਾਜਮਾਓ ਪੁਲਿਸ ਕੋਲ ਪਹੁੰਚ ਕੀਤੀ, ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਬਾਅਦ ਵਿੱਚ ਉਸਨੇ ਉਨਾਵ ਸਦਰ ਵਿੱਚ ਕੋਤਵਾਲੀ ਪੁਲਿਸ ਕੋਲ ਪਹੁੰਚ ਕੀਤੀ। ਇਸ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।

error: Content is protected !!