ਜੇ ਤੁਸੀਂ ਨਾ ਸੁਣੀ ਜਲੰਧਰ ਦਿਹਾਤੀ ਪੁਲਿਸ ਦੀ ਇਹ ਗੱਲ, ਤਾਂ ਹੋ ਸਕਦੇ ਹੋ ਵੱਡੀ ਠੱਗੀ ਦਾ ਸ਼ਿਕਾਰ

ਜੇ ਤੁਸੀਂ ਨਾ ਸੁਣੀ ਜਲੰਧਰ ਦਿਹਾਤੀ ਪੁਲਿਸ ਦੀ ਇਹ ਗੱਲ, ਤਾਂ ਹੋ ਸਕਦੇ ਹੋ ਵੱਡੀ ਠੱਗੀ ਦਾ ਸ਼ਿਕਾਰ

ਜਲੰਧਰ (ਰਾਹੁਲ) ਦਿਨ ਪ੍ਰਤਿਦਿਨ ਸਾਇਬਰ ਕ੍ਰਾਇਮ ਕਰਨ ਵਾਲੇ ਠੱਗੀ ਕਰਨ ਦਾ ਕੋਈ ਨਵਾਂ ਤਰੀਕਾ ਲੱਭ ਲੈਂਦੇ ਹਨ| ਜਿਸ ਨਾਲ ਭੋਲੇ ਭਾਲੇ ਲੋਕ ਇਸ ਦਾ ਸ਼ਿਕਾਰ ਬਣ ਜਾਂਦੇ ਨੇ | ਅੱਜ ਕੱਲ ਠੱਗਾਂ ਨੇ ਠੱਗੀ ਦਾ ਨਵਾਂ ਤਰੀਕਾ ਅਪਣਾਇਆ ਹੈ, ਜਿਸ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਵਲੋਂ ਸੋਸ਼ਲ ਮੀਡਿਆ ‘ਤੇ ਲੋਕਾਂ ਨੂੰ ਸਾਵਧਾਨ ਹੋਣ ਲਈ ਆਖਿਆ ਹੈ| ਜਲੰਧਰ ਦਿਹਾਤੀ ਪੁਲਿਸ ਨੇ ਸੋਸ਼ਲ ਮੀਡਿਆ ਪਲੇਟਫਾਰਮ ‘ਤੇ ਲਿਖਿਆ ਹੈ|


ਸਾਵਧਾਨ ਰਹੋ, ਸਾਇਬਰ ਕ੍ਰਾਇਮ ਕਰਨ ਦਾ ਇੱਕ ਪ੍ਰਚਲਿਤ ਤਰੀਕਾ ਜੇਕਰ ਆਰਮੀ/ਨੇਵੀ/ਏਅਰ ਫੋਰਸ ਦੇ ਮੈਂਬਰ ਵੱਲੋਂ ਆਪਣੀ ਬਦਲੀ ਹੋਣ ਸੰਬੰਧੀ ਆਪਣੇ ਸਮਾਨ ਨੂੰ ਵੇਚਣ ਜਾਂ ਖਰੀਦਣ ਲਈ OLX App ਤੇ ਕੋਈ Add ਪਾਈ ਜਾਂਦੀ ਹੈ ਤੇ ਉਸ ਵੱਲੋਂ ਆਪਣੀ ID (ਜੋ ਕਿ ਫੇਕ ਬਣਾਈ ਹੋ ਸਕਦੀ ਹੈ) ਦਿਖਾਈ ਜਾਂਦੀ ਹੈ, ਜਿਸ ਪਰ ਆਮ ਵਿਅਕਤੀ ਵੱਲੋਂ ਯਕੀਨ ਕਰਨ ਤੇ ਸਮਾਨ ਲੈਣ ਦੀ ਡੀਲ ਕਰਕੇ ਐਡਵਾਂਸ ਪੈਸੇ ਭੇਜਣ ਲਈ ਕਿਹਾ ਜਾਂਦਾ ਹੈ। ਇਸ ਤਰਾਂ ਕੋਈ ਵੀ ਲੈਣ-ਦੇਣ ਕਰਨ ਤੋਂ ਪਹਿਲਾਂ ਚੰਗੀ ਤਰਾਂ ਪੁੱਛ ਪੜਤਾਲ ਕਰਨੀ ਜਰੂਰੀ ਹੈ, ਨਹੀਂ ਤਾਂ ਤੁਸੀਂ ਸਾਇਬਰ ਕ੍ਰਾਇਮ ਦਾ ਸ਼ਿਕਾਰ ਹੋ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਅੱਜ ਕੱਲ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਕੁਝ ਅਜਿਹੀਆਂ ਕਾਲਾਂ ਆ ਰਹੀਆਂ ਹਨ| ਜਿਸ ਵਿਚ ਫੋਨ ਕਰਨ ਵਾਲਾ ਆਪਨੇ ਆਪ ਨੂੰ ਆਰਮੀ, ਨੇਵੀ ਜਾਂ ਏਅਰ ਫੋਰਸ ਦਾ ਮੁਲਾਜਮ ਦੱਸਦਾ ਹੈ ਅਤੇ ਕੋਈ ਨਾ ਕੋਈ ਚੀਜ ਖ਼ਰੀਦਨ ਲਈ ਆਖਦਾ ਹੈ ਅਤੇ ਐਡਵਾਂਸ ਪੈਸੇ ਭੇਜਣ ਲਈ ਤੁਹਾਡੇ ਬੈਂਕ ਅਤੇ ਹੋਰ ਆਨਲਾਇਨ ਖਾਤਿਆਂ ਬਾਰੇ ਜਾਣਕਾਰੀ ਲੇਕਰ ਤੁਹਾਡੇ ਨਾਲ ਠੱਗੀ ਮਾਰ ਲੈਂਦਾ ਹੈ| ਜਿਸ ਦੇ ਚਲਦੇ ਜਲੰਧਰ ਦਿਹਾਤੀ ਪੁਲਿਸ ਵਲੋਂ ਇਹ ਸਾਵਧਾਨੀ ਜਾਰੀ ਕੀਤੀ ਗਈ ਹੈ|

error: Content is protected !!