ਪੁਲਿਸ ਮੁਲਾਜਿਮ ਅੱਤੇ ਸਿੱਖ ਨੌਜਵਾਨ ਹੋਏ ਗੁੱਥਮ-ਗੁੱਥਾ, ਨੌਜਵਾਨ ਨੂੰ ਵਾਲਾਂ ਤੋਂ ਫੜ ਕੇ ਖਿੱਚ-ਧੂ ਕਰਨ ਦੀ ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ – ਐਸਐਚਓ ਨੇ ਦੱਸੀ ਸੱਚਾਈ
ਗੁਰਦਸਪੁਰ (ਲੱਕੀ) ਗੁਰਦਾਸਪੁਰ ਦੇ ਪਿੰਡ ਜੌੜਾ ਛਿਤਰਾ ਵਿੱਚ ਪੁਲਿਸ ਮੁਲਾਜਿਮ ਅੱਤੇ ਸਿੱਖ ਨੌਜਵਾਨ ਦੀ ਝੜੱਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਨਾਕੇ ਦੌਰਾਨ ਮੋਟਸਾਈਕਲ ‘ਤੇ ਸਵਾਰ ਸਿੱਖ ਨੌਜਵਾਨ ਨੂੰ ਰੋਕਿਆ ਜਾਂਦਾ ਹੈ ਅਤੇ ਉਥੇ ਪੁਲੀਸ ਅੱਤੇ ਨੌਜਵਾਨ ਦੀ ਤਲਖਬਾਜੀ ਹੁੰਦੀ ਨਜ਼ਰ ਆ ਰਹੀ ਹੈ। ਵੀਡੀਓ ਵਿਚ ਪੁਲਿਸ ਮੁਲਾਜਮਾਂ ਵਲੋ ਨੌਜਵਾਨ ਨੂੰ ਵਾਲਾਂ ਤੋਂ ਫੜ ਕੇ ਖਿੱਚ-ਧੂ ਕਰਨ ਦੀ ਵੀਡਿਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਇੱਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਨਾ ਸਦਰ ਦੇ ਐੱਸਐੱਚਓ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ। ਕਿ ਚੋਲਾ ਸਾਹਿਬ ਦੇ ਸੰਗ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਜੋ ਲੋਕ ਹੁਲੜਬਾਜ਼ੀ ਕਰਦੇ ਹਨ ਉਨ੍ਹਾਂ ਨੂੰ ਰੋਕਿਆ ਜਾਵੇ। ਜਿਸ ਕਰਕੇ ਜੌੜਾ ਛੱਤਰਾਂ ਵਿਖੇ ਨਾਕੇਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਨੌਜਵਾਨ ਨੂੰ ਰੋਕਿਆ ਗਿਆ, ਜੋ ਕਿ ਬਾਰ-ਬਾਰ ਮੋਟਰਸਾਈਕਲ ‘ਤੇ ਗੇੜੇ ਮਾਰ ਰਿਹਾ ਸੀ।


