ਗੁਰਦੁਆਰਾ ਬੋਹੜ ਵਾਲਾ ਮੁਹੱਲਾ ਸੋਢੀਆਂ ਦੀ ਨਵੀਂ ਇਮਾਰਤ ਦਾ ਉਦਘਾਟਨ

ਫਿਰੋਜ਼ਪੁਰ (ਜਤਿੰਦਰ ਪਿੰਕਲ) ਅੱਜ ਗੁਰਦੁਆਰਾ ਬੋਹੜ ਵਾਲਾ ਮੁਹੱਲਾ ਸੋਢੀਆਂ ਦੀ ਨਵੀਂ ਇਮਾਰਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਸੈਕਟਰੀ ਹਰਜੀਤ ਸਿੰਘ ਨੇ ਦੱਸਿਆ ਕਿ ਪ੍ਰਧਾਨ ਯਸ਼ ਪਾਲ ਜੀ ਨੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਸੰਗਤਾਂ ਕੋਲੋਂ ਮਾਇਆ ਇਕੱਠੀ ਕਰਕੇ ਨਵੀਂ ਇਮਾਰਤ ਦਾ ਨਿਰਮਾਣ ਕੀਤਾ ਗਿਆ ।

ਇਸ ਮਹਾਨ ਕਾਰਜ ਵਿੱਚ ਸ੍ ਰਿਪੁਦਮਨ ਸਿੰਘ ਮਲਿਕ, ਜਸਮੀਤ ਸਿੰਘ ਮਲਿਕ ਮਾਇਆ ਦੇ ਖੁੱਲੇ ਗੱਫੇ ਦਿੱਤੇ ਗਏ। ਹੋਰ ਵੀ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਮਾਇਆ ਨਾਲ ਅਤੇ ਬਿਲਡਿੰਗ ਮਟੀਰਿਅਲ ਨਾਲ ਸੇਵਾ ਕੀਤੀ ਗਈ। ਇਸ ਮਹਾਨ ਕਾਰਜ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪ੍ਰਧਾਨ ਯਸ਼ ਪਾਲ ਦਾ ਸੰਗਤਾਂ ਵੱਲੋਂ ਮੋਮੈਟੋ ਨਾਲ ਸਨਮਾਨਿਤ ਕੀਤਾ ਗਿਆ।

