ਖਾਲਿਸਤਾਨ ਬਣਾਉਣਾ ਤਾਂ ਦੂਰ ਸੋਚ ਵੀ ਖਤਮ ਕਰ ਦਿਆਂਗਾ, ਭਾਰਤ ਦੇ ਟੁੱਕੜੇ-ਟੁੱਕੜੇ ਨਹੀਂ ਹੋਣ ਦੇਵਾਂਗਾ : ਲਾਰੈਂਸ ਬਿਸ਼ਨੋਈ

ਖਾਲਿਸਤਾਨ ਬਣਾਉਣਾ ਤਾਂ ਦੂਰ ਸੋਚ ਵੀ ਖਤਮ ਕਰ ਦਿਆਂਗਾ, ਭਾਰਤ ਦੇ ਟੁੱਕੜੇ-ਟੁੱਕੜੇ ਨਹੀਂ ਹੋਣ ਦੇਵਾਂਗਾ : ਲਾਰੈਂਸ ਬਿਸ਼ਨੋਈ

 

ਵੀਓਪੀ ਬਿਊਰੋ – ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦਾ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਸਮੇਂ ਆਪਣੇ ਜੇਲ੍ਹ ਵਿੱਚੋਂ ਦਿੱਤੇ ਇੰਟਰਿਵਊ ਕਾਰਨ ਸੁਰੱਖੀਆਂ ਵਿੱਚ ਹੈ। ਇਸ ਇੰਟਰਵਿਊ ਵਿੱਚ ਤਾਂ ਇਕ ਗੈਂਗਸਟਰ ਨੂੰ ਪੂਰੀ ਤਰ੍ਹਾਂ ਦੇ ਨਾਲ ਸਾਫ-ਸੁਥਰੇ ਚਰਿੱਤਰ ਵਾਲਾ ਨੇਤਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਿੱਚ ਜਿੱਥੇ ਗੈਂਗਸਟਰ ਖੁਦ ਨੂੰ ਬੇਕਸੂਰ ਦੱਸ ਰਿਹਾ ਹੈ, ਉੱਥੇ ਹੀ ਸਾਰਾ ਕਸੂਰਵਾਰ ਸਿੱਧੂ ਮੂਸੇਵਾਲਾ ਨੂੰ ਹੀ ਦੱਸ ਰਿਹਾ ਹੈ।


ਇਸ ਇੰਟਰਵਿਊ ਵਿੱਚ ਜੋ ਦੇਖਣ ਵਿੱਚ ਆਇਆ ਹੈ, ਉਸ ਮੁਤਾਬਕ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਦੇ ਖਿਲਾਫ਼ ਇਕ ਹਥਿਆਰ ਦੇ ਖਿਲਾਫ਼ ਵਰਤਿਆ ਜਾ ਰਿਹਾ ਹੈ। ਇਸ ਦੌਰਾਨ ਜਦ ਉਸ ਨੂੰ ਖਾਲਿਸਤਾਨ ਬਾਰੇ ਸਵਾਲ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਉਹ ਖਾਲਿਸਤਾਨ ਦੇ ਖਿਲਾਫ਼ ਹੈ ਅਤੇ ਉਹ ਕਦੀ ਵੀ ਖਾਲਿਸਤਾਨ ਨਹੀਂ ਬਣਨ ਦੇਵੇਗੇ। ਪਰ ਕੀ ਇਕ ਗੈਂਗਸਟਰ ਜੋ ਕਿ ਖੁਦ ਵੀ ਗੈਰ-ਕਾਨੂੰਨੀ ਧੰਦੇ ਕਰ ਰਿਹਾ ਹੈ, ਉਸ ਨੂੰ ਸੱਚੀ ਇੰਨੀ ਫਿਕਰ ਹੈ ਦੇਸ਼ ਦੀ ਜਾਂ ਫਿਰ ਸਿਰਫ ਤੇ ਸਿਰਫ ਉਸ ਨੂੰ ਸਿਆਸੀ ਤੌਰ ‘ਤੇ ਹੀ ਵਰਤਿਆ ਵਜਾ ਰਿਹਾ ਹੈ।

ਇਸ ਦੌਰਾਨ ਲਾਰੈਂਸ ਨੇ ਕਿਹਾ, ਮੈਂ ਸਿੱਧੂ ਵਰਗਾ ਨਹੀਂ ਹਾਂ, ਮੈਂ ਪਾਕਿਸਤਾਨ ਦੇ ਨਾਲ-ਨਾਲ ਖਾਲਿਸਤਾਨ ਦੇ ਖਿਲਾਫ ਵੀ ਹਾਂ। ਉਨ੍ਹਾਂ ਕਿਹਾ, ਮੈਂ ਰਾਸ਼ਟਰਵਾਦੀ ਹਾਂ, ਦੇਸ਼ ਭਗਤ ਹਾਂ, ਮੈਂ ਹੀ ਨਹੀਂ, ਮੇਰੇ ਗੈਂਗ ਦੇ ਸਾਰੇ ਲੋਕ ਦੇਸ਼ ਭਗਤ ਹਨ। ਅਸੀਂ ਉਨ੍ਹਾਂ ਦੇ ਖਿਲਾਫ ਹਾਂ ਜੋ ਦੇਸ਼ ਦੇ ਖਿਲਾਫ ਹਨ।

error: Content is protected !!