Skip to content
Saturday, November 16, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
March
20
ਐੱਮਪੀ ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਸਿੰਘ ਨੂੰ ਦੱਸਿਆ ਖੁੱਡ ‘ਚ ਲੁੱਕਿਆ ਚੂਹਾ, ਕਿਹਾ- ਸਿੱਖ ਕੌਮ ਨੂੰ ਲਾਇਆ ਦਾਗ
Punjab
ਐੱਮਪੀ ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਸਿੰਘ ਨੂੰ ਦੱਸਿਆ ਖੁੱਡ ‘ਚ ਲੁੱਕਿਆ ਚੂਹਾ, ਕਿਹਾ- ਸਿੱਖ ਕੌਮ ਨੂੰ ਲਾਇਆ ਦਾਗ
March 20, 2023
editor
ਐੱਮਪੀ ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਸਿੰਘ ਨੂੰ ਦੱਸਿਆ ਖੁੱਡ ‘ਚ ਲੁੱਕਿਆ ਚੂਹਾ, ਕਿਹਾ- ਸਿੱਖ ਕੌਮ ਨੂੰ ਲਾਇਆ ਦਾਗ
ਲੁਧਿਆਣਾ (ਵੀਓਪੀ ਬਿਊਰੋ) – ਪੰਜਾਬ ਵਿੱਚ ਚੱਲ ਰਹੇ ਇਸਸ ਮਾਹੌਲ ਵਿਚਕਾਰ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੋਲ ਹੈ। ਇਸ ਦੌਰਾਨ ਹੀ ਲੁਧਿਆਣਾ ਤੋਂ ਸੰਸਦ ਮੈਂਬਰ ਅਤੇ ਕਾਂਗਰਸੀ ਆਗੂ ਰਵਨੀਤ ਬਿੱਟੂ ਦਾ ਇਕ ਬਿਆਨ ਸਾਹਮਣੇ ਆਇਆ ਹੈ। ਇਸ ਦੌਰਾਨ ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਹੈ ਕਿ, ਅੰਮ੍ਰਿਤਪਾਲ ਪੰਜਾਬ ਪੁਲਿਸ ਦਾ ਭਗੋੜਾ ਹੈ ਅਤੇ ਇਸ ਸਮੇਂ ਸਿੱਖ ਕੌਮ ਉੱਪਰ ਦਾਗ ਲਾ ਕੇ ਚੂਹੇ ਵਾਂਗ ਕਿਸੇ ਖੁੱਡ ਵਿੱਚ ਲੁੱਕਿਆ ਹੋਇਆ ਹੈ। ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਆਪਣੇ-ਆਪ ਨੂੰ ਪੰਜਾਬ ਦਾ ਵਾਰਿਸ ਕਹਿੰਦਾ ਸੀ, ਪਰ ਅੱਜ ਉਹ ਬਿੱਲੀ ਤੋਂ ਡਰ ਕੇ ਚੂਹੇ ਵਾਂਗ ਲੁੱਕ ਗਿਆ ਹੈ। ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਨੌਜਵਾਨਾਂ ਨੂੰ ਲਗਾਤਾਰ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਲਈ ਉਕਸਾਉਂਦਾ ਸੀ।
ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਵਿਦੇਸ਼ ਤੋਂ ਸਿੱਖ ਦੇ ਭੇਸ ਵਿੱਚ ਆਇਆ ਸੀ। ਜੋ ਗੁਰੂ ਦਾ ਸੱਚਾ ਸਿੱਖ ਹੈ, ਉਹ ਮੈਦਾਨ ਛੱਡ ਕੇ ਕਦੇ ਨਹੀਂ ਭੱਜਦਾ। ਅੰਮ੍ਰਿਤਪਾਲ ਖਾਲਿਸਤਾਨ ਬਣਾਉਣ ਲਈ ਰੋਜ਼ਾਨਾ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਰਿਹਾ ਸੀ। ਅਕਸਰ ਨੌਜਵਾਨਾਂ ਨੂੰ ਕਿਹਾ ਕਰਦਾ ਸੀ ਕਿ ਜੇ ਪਹਿਲਾਂ ਸਿਰ ਦੇਣ ਦੀ ਗੱਲ ਆਵੇ ਤਾਂ ਮੈਂ ਦੇਵਾਂਗਾ। ਅੱਜ ਅੰਮ੍ਰਿਤਪਾਲ ਇਸ ਤਰ੍ਹਾਂ ਭੱਜਿਆ ਕਿ ਉਸ ਨੇ ਸਿੱਖਾਂ ਨੂੰ ਬਦਨਾਮ ਕੀਤਾ। ਵਿਦੇਸ਼ਾਂ ਵਿੱਚ ਬੈਠੇ ਐਨ.ਆਰ.ਆਈਜ਼ ਜੋ ਇਸਦੀ ਹਮਾਇਤ ਕਰਦੇ ਸਨ ਉਹ ਵੀ ਦੇਖਣ ਅਤੇ ਇਸ ਨੂੰ ਸ਼ੇਰ ਬਣਾਉਣ ਵਾਲੀ ISI ਨੂੰ ਵੀ ਦੇਖਣਾ ਚਾਹੀਦਾ ਹੈ ਕਿ ਕਿਵੇਂ ਅੰਮ੍ਰਿਤਪਾਲ ਹਰ ਗਲੀ ਵਿੱਚ ਭੱਜ ਕੇ ਖੇਤਾਂ ਵਿੱਚ ਲੁਕਿਆ ਹੋਇਆ ਹੈ।
ਬਿੱਟੂ ਨੇ ਕਿਹਾ ਕਿ ਨੌਜਵਾਨਾਂ ਨੂੰ ਹਥਿਆਰ ਚੁੱਕਣ ਅਤੇ ਖਾਲਿਸਤਾਨ ਲਈ ਕੁਰਬਾਨੀ ਦੇਣ ਦਾ ਸੱਦਾ ਦੇਣ ਵਾਲੇ ਅੰਮ੍ਰਿਤਪਾਲ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਆ ਗਈ ਹੈ। ਦੱਸ ਦੇਈਏ ਕਿ ਇਹ ਗ੍ਰਿਫਤਾਰੀ ਥਾਣਾ ਅਜਨਾਲਾ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਕੀਤੀ ਗਈ ਹੈ। ਜਿਵੇਂ ਹੀ ਪੰਜਾਬ ਪੁਲਿਸ ਨੇ ਘੇਰਾਬੰਦੀ ਕੀਤੀ ਤਾਂ ਅੰਮ੍ਰਿਤਪਾਲ ਖੁਦ ਕਾਰ ਵਿੱਚ ਬੈਠ ਕੇ ਲਿੰਕ ਰੋਡ ਰਾਹੀਂ ਭੱਜ ਗਿਆ। ਕਰੀਬ 100 ਪੁਲਿਸ ਗੱਡੀਆਂ ਨੇ ਉਸਦਾ ਪਿੱਛਾ ਕੀਤਾ। ਅੰਮ੍ਰਿਤਪਾਲ ਦੋ ਦਿਨਾਂ ਤੋਂ ਫਰਾਰ ਹੈ। ਇਸ ਦੌਰਾਨ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੰਜਾਬ ਵਿੱਚ ਮੰਗਲਵਾਰ 12 ਵਜੇ ਤੱਕ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
Post navigation
ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਸਵਾਲ- ਕੀ ਅਸੀ ਆਜਾਦ ਹਾਂ, ਤਾਂ ਅੱਗਿਓ ਲੱਗੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ!…
ਐੱਮਪੀ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਸਸਪੈਂਡ, ਕੱਲ੍ਹ ਹੀ ਮਾਨ ਦਾ ਬੇਟਾ ਮਿਲ ਕੇ ਆਇਆ ਸੀ ਅੰਮ੍ਰਿਤਪਾਲ ਦੇ ਘਰ ਵਾਲ਼ਿਆਂ ਨੂੰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us