ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਸਵਾਲ- ਕੀ ਅਸੀ ਆਜਾਦ ਹਾਂ, ਤਾਂ ਅੱਗਿਓ ਲੱਗੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ!…

ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਸਵਾਲ- ਕੀ ਅਸੀ ਆਜਾਦ ਹਾਂ, ਤਾਂ ਅੱਗਿਓ ਲੱਗੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ!…

ਮਾਨਸਾ/ਚੰਡੀਗੜ੍ਹ (ਵੀਓਪੀ ਬਿਊਰੋ) ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਉਸ ਦੇ ਮਾਪਿਆਂ ਨੇ ਸਰਕਾਰ ਨੂੰ ਕੋਸਿਆ ਅਤੇ ਦੋਸ਼ ਲਾਇਆ ਹੈ ਕਿ ਸਰਕਾਰਾਂ ਉਸ ਦੇ ਪੁੱਤ ਦੇ ਮੌਤ ਦਾ ਇੰਨਸਾਫ ਜਾਣਬੁੱਝ ਕੇ ਨਹੀਂ ਕਰ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕੀਤੀ ਕਾਰਵਾਈ ਨੂੰ ਵੀ ਡਰਾਮਾ ਦੱਸਿਆ ਹੈ। ਉਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਜਿਆਦਾ ਲੋਕ ਨਾ ਪਹੁੰਚ ਸਕਣ, ਇਸ ਦੇ ਲਈ ਹੀ ਸਰਕਾਰ ਨੇ ਉਸੇ ਹੀ ਦਿਨ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕਾਰਵਾਈ ਕੀਤੀ ਅਤੇ ਪੂਰੇ ਪੰਜਾਬ ਵਿੱਚ ਮੋਬਾਈਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ। ਉਨਾਂ ਨੇ ਕਿਹਾ ਕਿ ਇਹ ਸਭ ਕੁਝ ਸਰਕਾਰ ਨੇ ਉਨ੍ਹਾਂ ਦੇ ਪੁੱਤ ਦੀ ਬਰਸੀ ਨੂੰ ਟਾਰਗੈਟ ਕਰਦੇ ਹੋਏ ਕੀਤਾ ਹੈ।


ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਮਾਨਸਾ ਵਿੱਚ ਕਿਸਾਨ ਮੰਡੀ ਵਿੱਚ ਹਜ਼ਾਰਾਂ ਦੀ ਭੀੜ ਇਕੱਠੀ ਹੋਈ। ਇਸ਼ ਦੌਰਾਨ ਪਿਤਾ ਬਲਕੌਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਪ੍ਰੋਗਰਾਮ ਵਿੱਚ ਇੱਕ ਲੱਖ ਲੋਕ ਸ਼ਾਮਲ ਹੋਣਗੇ। ਓਨੇ ਹੀ ਲੋਕਾਂ ਲਈ ਖਾਣ-ਪੀਣ ਦਾ ਪ੍ਰਬੰਧ ਸੀ ਪਰ 10,000 ਦੇ ਕਰੀਬ ਆ ਗਏ। ਚਾਰੇ ਪਾਸੇ ਪੁਲਿਸ ਕਰਮਚਾਰੀ ਅਤੇ ਹਰ ਗੇਟ ‘ਤੇ 4-5 ਮੈਟਲ ਡਿਟੈਕਟਰ ਉਨ੍ਹਾਂ ਦੀ ਜਾਂਚ ਕਰਨ ਲਈ ਲਾਏ ਗਏ ਸਨ। ਇਸ ਦੌਰਾਨ ਸੰਗਤ ਮਾਤਾ ਚਰਨ ਕੌਰ ਨੇ ਸੰਗਤ ਨੂੰ ਸਵਾਲ ਕੀਤਾ ਕਿ ‘ਮੈਂ ਤਾਂ ਬਸ ਤੁਹਾਨੂੰ ਇਕ ਹੀ ਗੱਲ ਪੁੱਛਣਾ ਚਾਹੂੰਗੀ ਕਿ ਸਾਡਾ ਦੇਸ਼ ਆਜ਼ਾਦ ਹੈ ਜਾਂ ਗੁਲਾਮ। ਇਸ ਦੌਰਾਨ ਭੀੜ ਨੇ ਜਵਾਬ ਦਿੱਤਾ ਕਿ ਸਾਡਾ ਦੇਸ਼ ਗੁਲਾਮ ਹੈ ਅਤੇ ਇਸ ਦੌਰਾਨ ਪੰਡਾਲ ਵਿੱਚ ‘ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਏ ਗਏ। ਸਟੇਜ ਤੋਂ ਭੀੜ ਨੂੰ ਕਿਸੇ ਨੇ ਨਹੀਂ ਰੋਕਿਆ ਅਤੇ ਨਾ ਹੀ ਕੋਈ ਵਿਰੋਧ ਹੋਇਆ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਮੰਚ ਤੋਂ ਬੋਲਣ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਅਕਸਰ ਗੈਂਗਸਟਰ ਲਾਰੈਂਸ ਦੀ ਇੰਟਰਵਿਊ ਦਾ ਜ਼ਿਕਰ ਕੀਤਾ। ਉਸ ਨੇ ਕਿਹਾ-ਆਪਣੇ ਆਪ ਨੂੰ ਰਾਸ਼ਟਰਵਾਦੀ ਕਹਿਣ ਵਾਲਾ ਗੁੰਡਾ ਜੇਲ ‘ਚ ਬੈਠਾ ਕਹਿ ਰਿਹਾ ਹੈ ਕਿ ਮੈਂ ਹੀ ਸਿੱਧੂ ਨੂੰ ਮਾਰਿਆ ਹੈ ਅਤੇ ਸਲਮਾਨ ਖਾਨ ਨੂੰ ਵੀ ਮਾਰਾਂਗਾ। ਸਰਕਾਰ ਨੇ ਨਾ ਤਾਂ ਉਸ ‘ਤੇ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਇੰਟਰਵਿਊ ਲੈਣ ਵਾਲੇ ਵਿਅਕਤੀ ‘ਤੇ ਕੋਈ ਕਾਰਵਾਈ ਕੀਤੀ। ਇਸ ਤੋਂ ਬਾਅਦ ਸਾਹਮਣੇ ਬੈਠੇ ਹਜ਼ਾਰਾਂ ਦੀ ਭੀੜ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਿੱਧੂ ਦੇ ਪਿਤਾ ਨੇ ਕਿਹਾ ਕਿ ‘ਅੱਜ ਪੂਰੇ ਪੰਜਾਬ ‘ਚ ਇੰਟਰਨੈੱਟ ਬੰਦ ਹੈ ਪਰ ਉਹ ਗੈਂਗਸਟਰ ਜੇਲ੍ਹ ‘ਚ ਬੈਠ ਕੇ ਆਨਲਾਈਨ ਇੰਟਰਵਿਊ ਦੇ ਰਿਹਾ ਹੈ।

error: Content is protected !!