ਐੱਮਪੀ ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਸਿੰਘ ਨੂੰ ਦੱਸਿਆ ਖੁੱਡ ‘ਚ ਲੁੱਕਿਆ ਚੂਹਾ, ਕਿਹਾ- ਸਿੱਖ ਕੌਮ ਨੂੰ ਲਾਇਆ ਦਾਗ

ਲੁਧਿਆਣਾ (ਵੀਓਪੀ ਬਿਊਰੋ) – ਪੰਜਾਬ ਵਿੱਚ ਚੱਲ ਰਹੇ ਇਸਸ ਮਾਹੌਲ ਵਿਚਕਾਰ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੋਲ ਹੈ। ਇਸ ਦੌਰਾਨ ਹੀ ਲੁਧਿਆਣਾ ਤੋਂ ਸੰਸਦ ਮੈਂਬਰ ਅਤੇ ਕਾਂਗਰਸੀ ਆਗੂ ਰਵਨੀਤ ਬਿੱਟੂ ਦਾ ਇਕ ਬਿਆਨ ਸਾਹਮਣੇ ਆਇਆ ਹੈ। ਇਸ ਦੌਰਾਨ ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਹੈ ਕਿ, ਅੰਮ੍ਰਿਤਪਾਲ ਪੰਜਾਬ ਪੁਲਿਸ ਦਾ ਭਗੋੜਾ ਹੈ ਅਤੇ ਇਸ ਸਮੇਂ ਸਿੱਖ ਕੌਮ ਉੱਪਰ ਦਾਗ ਲਾ ਕੇ ਚੂਹੇ ਵਾਂਗ ਕਿਸੇ ਖੁੱਡ ਵਿੱਚ ਲੁੱਕਿਆ ਹੋਇਆ ਹੈ। ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਆਪਣੇ-ਆਪ ਨੂੰ ਪੰਜਾਬ ਦਾ ਵਾਰਿਸ ਕਹਿੰਦਾ ਸੀ, ਪਰ ਅੱਜ ਉਹ ਬਿੱਲੀ ਤੋਂ ਡਰ ਕੇ ਚੂਹੇ ਵਾਂਗ ਲੁੱਕ ਗਿਆ ਹੈ। ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਨੌਜਵਾਨਾਂ ਨੂੰ ਲਗਾਤਾਰ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਲਈ ਉਕਸਾਉਂਦਾ ਸੀ।
ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਵਿਦੇਸ਼ ਤੋਂ ਸਿੱਖ ਦੇ ਭੇਸ ਵਿੱਚ ਆਇਆ ਸੀ। ਜੋ ਗੁਰੂ ਦਾ ਸੱਚਾ ਸਿੱਖ ਹੈ, ਉਹ ਮੈਦਾਨ ਛੱਡ ਕੇ ਕਦੇ ਨਹੀਂ ਭੱਜਦਾ। ਅੰਮ੍ਰਿਤਪਾਲ ਖਾਲਿਸਤਾਨ ਬਣਾਉਣ ਲਈ ਰੋਜ਼ਾਨਾ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਰਿਹਾ ਸੀ। ਅਕਸਰ ਨੌਜਵਾਨਾਂ ਨੂੰ ਕਿਹਾ ਕਰਦਾ ਸੀ ਕਿ ਜੇ ਪਹਿਲਾਂ ਸਿਰ ਦੇਣ ਦੀ ਗੱਲ ਆਵੇ ਤਾਂ ਮੈਂ ਦੇਵਾਂਗਾ। ਅੱਜ ਅੰਮ੍ਰਿਤਪਾਲ ਇਸ ਤਰ੍ਹਾਂ ਭੱਜਿਆ ਕਿ ਉਸ ਨੇ ਸਿੱਖਾਂ ਨੂੰ ਬਦਨਾਮ ਕੀਤਾ। ਵਿਦੇਸ਼ਾਂ ਵਿੱਚ ਬੈਠੇ ਐਨ.ਆਰ.ਆਈਜ਼ ਜੋ ਇਸਦੀ ਹਮਾਇਤ ਕਰਦੇ ਸਨ ਉਹ ਵੀ ਦੇਖਣ ਅਤੇ ਇਸ ਨੂੰ ਸ਼ੇਰ ਬਣਾਉਣ ਵਾਲੀ ISI ਨੂੰ ਵੀ ਦੇਖਣਾ ਚਾਹੀਦਾ ਹੈ ਕਿ ਕਿਵੇਂ ਅੰਮ੍ਰਿਤਪਾਲ ਹਰ ਗਲੀ ਵਿੱਚ ਭੱਜ ਕੇ ਖੇਤਾਂ ਵਿੱਚ ਲੁਕਿਆ ਹੋਇਆ ਹੈ।


