ਹਾ ਹਾ ਬੀ ਹੈਪੀ ਗਰੁੱਪ ਨੇ ਹੁਸੈਨੀਵਾਲਾ ਜਾ ਕੇ ਦਿਤੀ ਸ਼ਹੀਦਾਂ ਨੂੰ ਸ਼ਰਧਾਂਜਲੀ

ਹਾ ਹਾ ਬੀ ਹੈਪੀ ਗਰੁੱਪ ਨੇ ਹੁਸੈਨੀਵਾਲਾ ਜਾ ਕੇ ਦਿਤੀ ਸ਼ਹੀਦਾਂ ਨੂੰ ਸ਼ਰਧਾਂਜਲੀ

ਫਿਰੋਜ਼ਪੁਰ (ਜਤਿੰਦਰ ਪਿੰਕਲ) ਹਾ ਹਾ ਬੀ ਹੈਪੀ ਗਰੁੱਪ, ਫਿਰੋਜਪੁਰ ਸ਼ਹਿਰ ਵਲੋਂ, ਸ਼ਹੀਦੇ ਆਜਮ ਸਰਦਾਰ ਭਗੱਤ ਸਿੰਘ, ਰਾਜਗੁਰੂ ਤੇ, ਸਾਥੀ ਸੁਖਦੇਵ ਜੀ ਦੇ ਸ਼ਹੀਦੀ ਦਿਵਸ, 23 ਮਾਰਚ 2023 ਦੀ ਸਵੇਰ 6.00 ਵਜੇ ਸਾਇਕਲ ਰੈਲੀ ਰਾਹੀਂ , ਸ਼ਹੀਦਾਂ ਦੀ ਯਾਦਗਾਰੀ ਸਮਾਰਕ, ਭਾਰਤ- ਪਾਕਿਸਤਾਨ ਅੰਤਰਰਾਸ਼ਟਰੀ ਸੀਮਾ , ਹੁਸੈਨੀ ਵਾਲਾ ਵਿਖੇ ਪਹੁੁੰਚ ਕੇ ਸ਼ਰਧਾਁਜਲੀ ਭੇਁਟ ਕੀਤੀ ਗਈ।

ਗਰੁੱਪ ਕੋਆਰਡੀਨੇਟਰ ਸ਼ੀ੍ ਦੇਵ ਰਾਜ ਖੁਲੱਰ ਨੇ ਦਸਿਆ ਕਿ ਇਹ ਗਰੁੱਪ ਪਿਛਲੇ 5 ਸਾਲ ਤੋਂ ਤੰਦਰੁਸਤ ਚੋਗਿਰਦਾ ਸਿਰਜਨ ਦੀ ਕੋਸ਼ਿਸ ਤਹਿਤ ਯੋਗਾ ਤੇ ਸਾਇਕਲਿੰਗ ਨੂੰ ਪੋ੍ਤਸਾਹਿਤ ਕਰਦਾ ਆ ਰਿਹਾ ਹੈ ਤੇ ਸਮਾਜਿਕ ਜਿਮੇਵਾਰੀਆ ਪ੍ਤੀ ਵੀ ਸੁਚੇਤ ਕਰਨ ਦਾ ਕੋਈ ਮੌਕਾ ਨਹੀਂ ਛਡਦਾ । ਜਿਸ ਨਾਲ ਆਪਸੀ ਰਾਸ਼ਟਰੀ ਤੇ ਭਰਾਤਰੀ ਭਾਵਨਾ ਮਜਬੂਤ ਹੋਵੇ। ਗਰੁੱਪ ਸੰਚਾਲਕ ਦੇਵ ਰਾਜ ਖੁੱਲਰ ਵਲੋਂ ਅਮਰਜੀਤ ਭੋਗਲ ਲਾਇਨ ਰਿਜਨਲ ਚੇਅਰਮੈਨ, ਅਸ਼ੋਕ ਸ਼ਰਮਾ, ਰੋਟਰੀ ਕਲੱਬ ਤੇ ਰਮਨ ਸ਼ਰਮਾ ਪ੍ਧਾਨ, ਭਾਰਤੀ ਵਿਕਾਸ ਪਰਿਵਾਰ ਫਿਰੋਜਪੁਰ ਤੇ ਗਰੁੱਪ ਸਾਥੀਆਂ ਤੇ ਸ਼ੁਭਚਿੰਤਕਾ ਦਾ ਰੈਲੀ ਦੀ ਹਿਸਾੱ ਬਨਣ ਤੇ ਸਵਾਗਤ ਕੀਤਾ ਗਿਆ ਅਤੇ ਰੋਸ਼ਨ ਬਜਾਜ ਦਾ ਰੈਲੀ ਪ੍ਬੰਧ ਲਈ ਧੰਨਵਾਦ ਕੀਤਾ ਗਿਆ।

error: Content is protected !!