ਬੀਐਸਐਫ ਨੇ ਵੱਡੀ ਸਾਜ਼ਿਸ਼ ਕੀਤੀ ਨਾਕਾਮ, ਇਸ ਇਲਾਕੇ ਵਿਚੋਂ ਵੱਡੀ ਗਿਣਤੀ ਵਿਚ ਹਥਿਆਰ ਤੇ ਰੌਂਦ ਕੀਤੇ ਬਰਾਮਦ

ਬੀਐਸਐਫ ਨੇ ਵੱਡੀ ਸਾਜ਼ਿਸ਼ ਕੀਤੀ ਨਾਕਾਮ, ਇਸ ਇਲਾਕੇ ਵਿਚੋਂ ਵੱਡੀ ਗਿਣਤੀ ਵਿਚ ਹਥਿਆਰ ਤੇ ਰੌਂਦ ਕੀਤੇ ਬਰਾਮਦ


ਵੀਓਪੀ ਬਿਊਰੋ, ਗੁਰਦਾਸਪੁਰ : ਬੀਐਸਐਫ ਨੇ ਸਮਾਜ ਵਿਰੋਧੀ ਅਨਸਰਾਂ ਦੀ ਸਾਜ਼ਿਸ਼ ਉਸ ਵੇਲੇ ਨਾਕਾਮ ਕਰ ਦਿੱਤੀ, ਜਦੋਂ ਤਲਾਸ਼ੀ ਮੁਹਿੰਮ ਦੌਰਾਨ ਬੀਐਸਐਫ ਨੇ ਸਰਹੱਦੀ ਇਲਾਕੇ ਵਿਚੋਂ ਵੱਡੀ ਗਿਣਤੀ ਵਿਚ ਹਥਿਆਰ ਤੇ ਬਾਰੂਦ ਬਰਾਮਦ ਕੀਤਾ। ਬੀਐਸਐਫ ਨੇ ਇਹ ਤਲਾਸ਼ੀ ਮੁਹਿੰਮ ਗੁਰਦਾਸਪੁਰ ਇਲਾਕੇ ਦੇ ਮੇਟਲਾ ਖੇਤਰ ਵਿਚ ਚਲਾਈ।


ਜਾਣਕਾਰੀ ਅਨੁਸਾਰ 24 ਮਾਰਚ ਨੂੰ ਰਾਤ 2.28 ਵਜੇ ਗੁਰਦਾਸਪੁਰ ਸੈਕਟਰ ਦੇ ਮੇਟਲਾ ਖੇਤਰ ਵਿਚ ਭਾਰਤ-ਪਾਕਿਸਤਾਨ ਸਰਹੱਦ ਉਤੇ ਪਾਕਿਸਾਤਨੀ ਡ੍ਰੋਨ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ। ਸਰਹੱਦ ਉਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਡ੍ਰੋਨ ਉਤੇ ਫਾਈਰਿੰਗ ਕਰਕੇ ਉਸ ਨੂੰ ਖਦੇੜ ਦਿੱਤਾ।
ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਇਕ ਹਥਿਆਰਾਂ ਦੀ ਖੇਪ ਬਰਾਮਦ ਕੀਤੀ, ਜਿਸ ਨੂੰ ਡ੍ਰੋਨ ਨਾਲ ਡੇਗਿਆ ਗਿਆ ਸੀ। ਇਸ ਵਿਚ 5 ਪਿਸਤੌਲਾਂ, 10 ਪਿਸਤੌਲ ਮੈਗਜ਼ੀਨ, 9 ਐੱਮਐੱਮ ਦੇ 71 ਰਾਊਂਡ ਤੇ .311 ਦੇ 20 ਗੋਲਾ-ਬਾਰੂਦ ਸਨ।


ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੂਬੇ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਨਸ਼ੇ ਖਿਲਾਫ ਫੈਸਲਾਕੁੰਨ ਜੰਗ ਛੇੜੀ ਹੈ। 16 ਮਾਰਚ 2022 ਤੋਂ ਹੁਣ ਤੱਕ 13094 ਪਰਚੇ ਦਰਜ ਕਰਕੇ 17,568 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਸਿਰਫ ਇਕ ਸਾਲ ਵਿਚ ਰਿਕਾਰਡ 863.9 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸੂਬਾ ਸਰਕਾਰ ਦੇ ਹੁਕਮਾਂ ਉਤੇ ਪੰਜਾਬ ਪੁਲਿਸ ਵਲੋਂ ਸੂਬੇ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।

error: Content is protected !!