ਮੋਗਾ ਵਿਚ ਦਿਲ ਕੰਬਾਊ ਵਾਰਦਾਤ, ਮੋਟਰਸਾਈਕਲ ਉਤੇ ਜਾਂਦੇ ਕਿਸਾਨ ਨੂੰ ਰੋਕ ਕੇ ਸਿਰ ਵਿਚ ਮਾਰਿਆ ਬੇਸ ਬੈਟ,  2.30 ਲੱਖ ਰੁਪਏ ਲੈ ਗਏ ਮੁਲਜ਼ਮ

ਮੋਗਾ ਵਿਚ ਦਿਲ ਕੰਬਾਊ ਵਾਰਦਾਤ, ਮੋਟਰਸਾਈਕਲ ਉਤੇ ਜਾਂਦੇ ਕਿਸਾਨ ਨੂੰ ਰੋਕ ਕੇ ਸਿਰ ਵਿਚ ਮਾਰਿਆ ਬੇਸ ਬੈਟ,  2.30 ਲੱਖ ਰੁਪਏ ਲੈ ਗਏ ਮੁਲਜ਼ਮ

ਵੀਓਪੀ ਬਿਊਰੋ, ਮੋਗਾ-ਮੁੰਹ ਢੱਕ ਕੇ ਆਏ ਦੋ ਮੋਟਰਸਾਈਕਲਾਂ ਉਤੇ ਸਵਾਰ ਛੇ ਮੁਲਜ਼ਮਾਂ ਨੇ ਇਕ ਵਿਅਕਤੀ ਉਤੇ ਬੇਸ ਬੈਟ ਨਾਲ ਹਮਲਾ ਕਰ ਕੇ ਉਸ ਕੋਲੋਂ 2.30 ਲੱਖ ਰੁਪਏ ਲੁੱਟ ਲਏ ਤੇ ਫਰਾਰ ਹੋ ਗਏ। ਥਾਣਾ ਸਦਰ ਦੀ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ਉਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


ਮਿਲੀ ਜਾਣਕਰੀ ਅਨੁਸਾਰ ਪਿੰਡ ਸਦਾ ਸਿੰਘ ਵਾਸੀ ਕਿਸਾਨ ਬੇਅੰਤ ਸਿੰਘ ਨੇ ਫਿਰੋਜ਼ਪੁਰ ਦੇ ਪਿੰਡ ਪੀਰੂ ਵਾਲਾ ਦੇ ਇਕ ਵਿਅਕਤੀ ਨੂੰ ਟਰੈਕਟਰ ਵੇਚਿਆ ਸੀ। ਸੌਦਾ 3 ਲੱਖ ਰੁਪਏ ਵਿਚ ਹੋਇਆ ਸੀ। 50,000 ਰੁਪਏ ਬੇਅੰਤ ਸਿੰਘ ਨੂੰ ਪਹਿਲਾਂ ਹੀ ਮਿਲ ਗਏ ਸਨ ਤੇ ਜਦੋਂ ਕਿ 2.5 ਲੱਖ ਰੁਪਏ ਬਕਾਇਆ ਸਨ। ਐਤਵਾਰ ਨੂੰ ਬਕਾਇਆ ਰਕਮ ਲੈ ਕੇ ਮੋਟਰਸਾਈਕਲ ਉਤੇ ਪੀਰੂ ਵਾਲਾ ਤੋਂ ਵਾਪਸ ਆ ਰਿਹਾ ਸੀ। ਉਸ ਕੋਲ 2.30 ਲੱਖ ਰੁਪਏ ਸਨ। ਜਦਕਿ 20 ਹਜ਼ਾਰ ਰੁਪਏ ਉਸ ਦੇ ਖਾਤੇ ‘ਚ ਟਰਾਂਸਫਰ ਕਰ ਦਿੱਤੇ ਗਏ। ਜਦੋਂ ਉਹ ਪਿੰਡ ਦੌਲਤਪੁਰਾ ਤੋਂ ਪਿੰਡ ਮਹੇਸ਼ਵਰੀ ਸੰਧੂਆਂ ਵਿਚਕਾਰ ਲਿੰਕ ਸੜਕ ਉਤੇ ਆ ਰਿਹਾ ਸੀ। ਇਸ ਦੌਰਾਨ ਰਸਤੇ ‘ਚ ਦੋ ਬਾਈਕ ‘ਤੇ ਸਵਾਰ ਛੇ ਨਕਾਬਪੋਸ਼ ਮੁਲਜ਼ਮਾਂ ਨੇ ਸੁੰਨਸਾਨ ਸੜਕ ‘ਤੇ ਉਸ ਦਾ ਰਸਤਾ ਰੋਕ ਲਿਆ ਅਤੇ ਉਸ ਦੇ ਸਿਰ ਉਤੇ ਬੇਸਬੈਟ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਬਦਮਾਸ਼ ਉਸ ਦਾ 2.30 ਲੱਖ ਦੀ ਨਕਦੀ ਵਾਲਾ ਕੋਟ ਖੋਹ ਕੇ ਫਰਾਰ ਹੋ ਗਏ।


ਇਸ ਮਾਮਲੇ ਸਬੰਧੀ ਪੀੜਤ ਬੇਅੰਤ ਸਿੰਘ ਨੇ ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਇਆ। ਪੁਲਿਸ ਨੇ ਪੀੜਤ ਦੇ ਬਿਆਨ ਦੇ ਅਧਾਰ ‘ਤੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

error: Content is protected !!