ਸੁਖਬੀਰ ਬਾਦਲ ਨੇ ਕਿਹਾ- ‘ਆਪ’ ਸਰਕਾਰ ਨੌਜਵਾਨਾਂ ਨਾਲ ਅਤੇ ਭਾਜਪਾ ਕਰ ਰਹੀ ਕਾਂਗਰਸ ਨਾਲ ਧੱਕਾ, ਰਾਹੁਲ ਗਾਂਧੀ ‘ਤੇ ਕਾਰਵਾਈ ਨੂੰ ਦੱਸਿਆ ਲੋਕਤੰਤਰ ਦਾ ਕਤਲ

ਸੁਖਬੀਰ ਬਾਦਲ ਨੇ ਕਿਹਾ- ‘ਆਪ’ ਸਰਕਾਰ ਨੌਜਵਾਨਾਂ ਨਾਲ ਅਤੇ ਭਾਜਪਾ ਕਰ ਰਹੀ ਕਾਂਗਰਸ ਨਾਲ ਧੱਕਾ, ਰਾਹੁਲ ਗਾਂਧੀ ‘ਤੇ ਕਾਰਵਾਈ ਨੂੰ ਦੱਸਿਆ ਲੋਕਤੰਤਰ ਦਾ ਕਤਲ

 

ਅੰਮ੍ਰਿਤਸਰ (ਵੀਓਪੀ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ‘ਤੇ ਕਾਰਵਾਈ ਲੋਕਤੰਤਰ ਦਾ ਕਤਲ ਹੈ। ਉਨ੍ਹਾਂ ਦੇ ਵਿਚਾਰ ਕਾਂਗਰਸ ਨਾਲ ਮੇਲ ਨਹੀਂ ਖਾਂਦੇ। ਕਾਂਗਰਸ ਨੇ ਪੰਜਾਬੀਆਂ ‘ਤੇ ਕਈ ਅੱਤਿਆਚਾਰ ਕੀਤੇ ਹਨ, ਫਿਰ ਵੀ ਰਾਹੁਲ ਗਾਂਧੀ ‘ਤੇ ਕੀਤੀ ਗਈ ਕਾਰਵਾਈ ਲੋਕਤੰਤਰ ਦੇ ਖਿਲਾਫ ਹੈ। ਇਸ ਨਾਲ ਲੋਕਾਂ ਵਿੱਚ ਗਲਤ ਸੰਦੇਸ਼ ਗਿਆ ਹੈ। ਸੁਖਬੀਰ ਬਾਦਲ ਆਪਣੀ ਪਤਨੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਾਲ ਐਤਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ ਸਨ।

ਸੁਖਬੀਰ ਬਾਦਲ ਨੇ ਕਿਹਾ ਕਿ ਆਪਰੇਸ਼ਨ ਅੰਮ੍ਰਿਤਪਾਲ ਦੌਰਾਨ ਭਗਵੰਤ ਮਾਨ ਸਰਕਾਰ ਵੱਲੋਂ ਫੜੇ ਗਏ ਪੰਜਾਬ ਦੇ 100 ਦੇ ਕਰੀਬ ਨੌਜਵਾਨਾਂ ਦੇ ਪਰਿਵਾਰਾਂ ਨੇ ਕਾਨੂੰਨੀ ਮਦਦ ਲਈ ਅਕਾਲੀ ਦਲ ਦੀ ਕਾਨੂੰਨੀ ਟੀਮ ਨੇ ਉਨ੍ਹਾਂ ਕੋਲ ਪਹੁੰਚ ਕੀਤੀ ਹੈ। ਇਸ ਦੌਰਾਨ ਕਰੀਬ 50 ਨੌਜਵਾਨਾਂ ਨੂੰ ਵੀ ਬਚਾਇਆ ਗਿਆ ਹੈ। ਮਲੋਟ, ਅਜਨਾਲਾ, ਬਰਨਾਲਾ ਅਤੇ ਬਾਬਾ ਬਕਾਲਾ ਤੋਂ ਨੌਜਵਾਨਾਂ ਨੂੰ ਬਚਾਇਆ ਗਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਕਿਸੇ ਨੇ ਕੋਈ ਪੋਸਟ ਸ਼ੇਅਰ ਕੀਤੀ ਹੈ ਤਾਂ ਉਸ ਨੂੰ ਵੀ ਮਾਮਲੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਸਮੇਂ ਮਾਹੌਲ ਨੂੰ ਸ਼ਾਂਤ ਕਰਨ ਦੀ ਲੋੜ ਹੈ। ਪੰਜਾਬ ਤਾਂ ਪਹਿਲਾਂ ਹੀ ਵੱਡੇ ਦੁੱਖਾਂ ਵਿੱਚੋਂ ਨਿਕਲ ਚੁੱਕਾ ਹੈ ਪਰ ਪਿਛਲੇ ਛੇ ਸਾਲਾਂ ਤੋਂ ਇੰਜ ਜਾਪਦਾ ਹੈ ਜਿਵੇਂ ਪੰਜਾਬ ਮੁੜ ਪਿੱਛੇ ਵੱਲ ਜਾ ਰਿਹਾ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ। ਸਟੇਜ ‘ਤੇ ਪ੍ਰਦਰਸ਼ਨ ਕਰਨਾ ਅਤੇ ਸਰਕਾਰ ਚਲਾਉਣਾ ਦੋ ਵੱਖ-ਵੱਖ ਚੀਜ਼ਾਂ ਹਨ। ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਉਸ ਨੇ ਸਰਕਾਰ ਬਣਾ ਲਈ ਹੈ ਅਤੇ ਹੁਣ ਕੁਝ ਕਰਨ ਦੀ ਲੋੜ ਨਹੀਂ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਵਿਧਾਇਕਾਂ ਨੂੰ ਵੀ ਕੋਈ ਪਰਵਾਹ ਨਹੀਂ ਹੈ। ਫਸਲ ਖਰਾਬ ਹੋਣ ਤੋਂ ਬਾਅਦ ਮੈਂ ਸੂਬੇ ਦੇ ਕਈ ਸਥਾਨਾਂ ਦਾ ਦੌਰਾ ਕੀਤਾ ਹੈ ਪਰ ‘ਆਪ’ ਦਾ ਇਕ ਵੀ ਵਿਧਾਇਕ ਕਿਸਾਨਾਂ ਨੂੰ ਨਹੀਂ ਮਿਲਿਆ।

error: Content is protected !!