ਟਵਿਟਰ ਦੀ ਪਾਕਿ ਉਤੇ ਕਾਰਵਾਈ, ਭਾਰਤ ਵਿਚ ਪਾਕਿ ਸਰਕਾਰ ਦੇ ਟਵਿਟਰ ਅਕਾਊਂਟ ਉਤੇ ਲੱਗੀ ਰੋਕ

ਟਵਿਟਰ ਦੀ ਪਾਕਿ ਉਤੇ ਕਾਰਵਾਈ, ਭਾਰਤ ਵਿਚ ਪਾਕਿ ਸਰਕਾਰ ਦੇ ਟਵਿਟਰ ਅਕਾਊਂਟ ਉਤੇ ਲੱਗੀ ਰੋਕ


ਵੀਓਪੀ ਬਿਊਰੋ, ਨੈਸ਼ਨਲ-ਪਾਕਿਸਤਾਨ ਸਰਕਾਰ ਦੇ ਟਵਿਟਰ ਅਕਾਊ੍ਂਟ ਨੂੰ ਹੁਣ ਭਾਰਤ ਵਿਚ ਲੋਕ ਨਹੀਂ ਦੇਖ ਸਕਣਗੇ। ਟਵਿੱਟਰ ਨੇ ਭਾਰਤ ਵਿਚ ਪਾਕਿਸਤਾਨ ਸਰਕਾਰ ਦੇ ਅਧਿਕਾਰਕ ਟਵਿੱਟਰ ਹੈਂਡਲ ਉਤੇ ਰੋਕ ਲਗਾ ਦਿੱਤੀ ਹੈ। ਟਵਿੱਟਰ ‘ਤੇ ਜਾਰੀ ਨੋਟਿਸ ਮੁਤਾਬਕ ਭਾਰਤ ਸਰਕਾਰ ਨੇ ਕਾਨੂੰਨੀ ਤੌਰ ਉਤੇ ਮੰਗ ਕੀਤੀ ਸੀ, ਜਿਸ ਉਤੇ ਅਮਲ ਕਰਦਿਆਂ ਟਵਿੱਟਰ ਨੇ ਪਾਕਿਸਤਾਨ ਸਰਕਾਰ ਦੇ ਅਕਾਊਂਟ ਨੂੰ ਭਾਰਤ ਵਿਚ ਬਲਾਕ ਕੀਤਾ ਹੈ।


ਇਸ ਕਾਰਵਾਈ ਦੇ ਬਾਅਦ ਭਾਰਤ ਵਿਚ ਲੋਕ ਪਾਕਿਸਤਾਨ ਸਰਕਾਰ ਦੇ ਟਵਿੱਟਰ ਹੈਂਟਲ ਨੂੰ ਨਹੀਂ ਦੇਖ ਸਕਣਗੇ। ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਭਾਰਤ ਵਿਚ ਪਾਕਿਸਤਾਨ ਸਰਕਾਰ ਦਾ ਟਵਿੱਟਰ ਹੈਂਡਲ ਬਲਾਕ ਕੀਤਾ ਗਿਆ ਹੈ। ਟਵਿੱਟਰ ਦੀ ਗਾਈਡਨਾਈਨ ਮੁਤਾਬਕ ਵੈਧ ਕਾਨੂੰਨੀ ਮੰਗ ਜਿਵੇਂ ਅਦਾਲਤ ਦੇ ਹੁਕਮ ਜਾਂ ਸਰਕਾਰ ਦੀ ਮੰਗ ‘ਤੇ ਅਕਾਊਂਟ ਨੂੰ ਬਲਾਕ ਕਰਨਾ ਪੈਂਦਾ ਹੈ। ਹੁਣ ਭਾਰਤ ਵਿਚ ਪਾਕਿਸਤਾਨ ਸਰਕਾਰ ਦੇ ਅਧਿਕਾਰਕ ਟਵਿੱਟਰ ਅਕਾਊਂਟ ‘ਤੇ ਕੀਤੀ ਗਈ ਪੋਸਟ ਨੂੰ ਨਹੀਂ ਦੇਖਿਆ ਜਾ ਸਕੇਗਾ।

ਹਾਲਾਂਕਿ ਇਸ ਕਾਰਵਾਈ ਨੂੰ ਲੈ ਕੇ ਅਜੇ ਭਾਰਤ ਸਰਕਾਰ ਦੇ ਆਈਟੀ ਮੰਤਰਾਲੇ ਵੱਲੋਂ ਜਾਂ ਪਾਕਿਸਤਾਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਹ ਤੀਜਾ ਮੌਕਾ ਜਦੋਂ ਭਾਰਤ ਵਿਚ ਪਾਕਿਸਤਾਨ ਸਰਕਾਰ ਦੇ ਅਕਾਊਂਟ ਉਤੇ ਪਾਬੰਦੀ ਲਾਈ ਗਈ ਹੈ।

error: Content is protected !!