ਰਾਮ ਰਹੀਮ ਤੇ ਹਨੀਪ੍ਰੀਤ ਦੀ ਨਵੀਂ ਵੀਡੀਓ ਨੇ ਕੀਤੇ ਪ੍ਰੇਮੀ ਖੁਸ਼, ਟ੍ਰੋਲ ਕਰਨ ਵਾਲੇ ਕਹਿੰਦੇ- ਪੀਲੇ ਭੂੰਡ ਹੀ ਬਣੇ ਆ

ਰਾਮ ਰਹੀਮ ਤੇ ਹਨੀਪ੍ਰੀਤ ਦੀ ਨਵੀਂ ਵੀਡੀਓ ਨੇ ਕੀਤੇ ਪ੍ਰੇਮੀ ਖੁਸ਼, ਟ੍ਰੋਲ ਕਰਨ ਵਾਲੇ ਕਹਿੰਦੇ- ਪੀਲੇ ਭੂੰਡ ਹੀ ਬਣੇ ਆ

ਸਿਰਸਾ/ਚੰਡੀਗੜ੍ਹ (ਵੀਓਪੀ ਬਿਊਰੋ) ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਪੈਰੋਲ ਖਤਮ ਹੋਣ ਤੋਂ ਬਾਅਦ ਹੁਣ ਹਨੀਪ੍ਰੀਤ ਨੇ ਸੋਸ਼ਲ ਮੀਡੀਆ ‘ਤੇ ਨਵਾਂ ਧਮਾਲ ਪਾ ਦਿੱਤਾ ਹੈ। ਇਹ ਰੀਲ ਪੈਰੋਲ ਦੇ ਸਮੇਂ ਯੂਪੀ ਦੇ ਬਰਨਾਵਾ ਆਸ਼ਰਮ ਦੀ ਹੈ। ਇਸ ਰੀਲ ‘ਚ ਹਨੀਪ੍ਰੀਤ ਅਤੇ ਰਾਮ ਰਹੀਮ ਦੋਵੇਂ ਸਵੇਰ ਦੀ ਸੈਰ ਕਰ ਰਹੇ ਹਨ। ਦੋਵਾਂ ਨੇ ਆਪਣੇ ਪਸੰਦੀਦਾ ਰੰਗ (ਪੀਲੇ) ਅਤੇ ਇੱਕੋ ਡਿਜ਼ਾਈਨ ਦੇ ਟਰੈਕ ਸੂਟ ਪਹਿਨੇ ਹੋਏ ਹਨ। ਰੀਲ ‘ਚ ਬਾਪੂ ਨਾਲ ਖੜਾ ਰਹੀ ਮੇਰਾ, ਪਾ ਦੁਨੀਆ ਜਿੱਤ ਲੂੰਗਾ ਗੀਤ ਚੱਲ ਰਿਹਾ ਹੈ।

ਇਸ ਦੇ ਨਾਲ ਹਨੀਪ੍ਰੀਤ ਨੇ ਲਿਖਿਆ ਹੈ ਕਿ ਜਦੋਂ ਤੱਕ ਮੇਰੇ ਗੁਰੂ ਪਾਪਾ ਮੇਰੇ ਨਾਲ ਹਨ, ਮੈਂ ਜ਼ਿੰਦਗੀ ਵਿੱਚ ਆਉਣ ਵਾਲੀ ਹਰ ਚੁਣੌਤੀ ਨੂੰ ਜਿੱਤਾਂਗੀ। ਹਨੀਪ੍ਰੀਤ ਨੇ ਪੈਰੋਲ ਦੇ ਦਿਨਾਂ ਦੌਰਾਨ ਰਾਮ ਰਹੀਮ ਨਾਲ ਬਿਤਾਏ ਸਮੇਂ ਨੂੰ ਰਿਕਾਰਡ ਕੀਤਾ ਹੈ ਅਤੇ ਸਮੇਂ-ਸਮੇਂ ‘ਤੇ ਰੀਲਾਂ ਬਣਾ ਕੇ ਪੋਸਟ ਕਰਦੀ ਰਹਿੰਦੀ ਹੈ।

ਜੇਲ੍ਹ ਪਰਤਣ ਤੋਂ ਪਹਿਲਾਂ ਰਾਮ ਰਹੀਮ ਨੇ ਆਪਣੀ ਰੋਜ਼ਾਨਾ ਦੀ ਰੁਟੀਨ ਦੀ ਵੀਡੀਓ ਰਿਕਾਰਡ ਕੀਤੀ ਅਤੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ। ਰੋਜ਼ ਸਵੇਰੇ ਉਹ ਰਾਮ ਰਹੀਮ ਦਾ ਨਾਮ ਜਪਦਾ ਹੈ। ਫਿਰ ਉਹ ਖੁਦ ਬੈੱਡਸ਼ੀਟ ਨੂੰ ਮੋੜਦਾ ਹੈ ਅਤੇ ਫਿਰ ਸਫਾਈ ਕਰਦਾ ਹੈ। ਰਾਮ ਰਹੀਮ ਦਾ ਦਾਅਵਾ ਹੈ ਕਿ ਇਹ ਵੀਡੀਓ ਸਵੇਰੇ 3 ਤੋਂ 4 ਵਜੇ ਦੀ ਹੈ। ਇਸ ਤੋਂ ਬਾਅਦ ਰਾਮ ਰਹੀਮ ਸੈਰ ਲਈ ਨਿਕਲ ਗਿਆ। ਇਸ ਦੌਰਾਨ ਕਈ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ ਉਪਰ ਟਰੋਲ ਵੀ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਹ ਤਾਂ ਪੀਲੇ ਭੂੰਡ ਹੀ ਬਣੇ ਹਨ। ਕੀ ਲੋਕ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ। ਇਸ ਦੇ ਨਾਲ ਹੀ ਡੇਰਾ ਪ੍ਰੇਮੀ ਇਸ ਵੀਡੀਓ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ।

error: Content is protected !!