ਦਸਮੇਸ਼ ਬਿਲਡਿੰਗ ਮਟੀਰੀਅਲ ਦੁਕਾਨ ਚੋਰਾਂ ਨੇ ਕੀਤੀ ਚੋਰੀ

ਦਸਮੇਸ਼ ਬਿਲਡਿੰਗ ਮਟੀਰੀਅਲ ਦੁਕਾਨ ਚੋਰਾਂ ਨੇ ਕੀਤੀ ਚੋਰੀ

ਫਿਰੋਜ਼ਪੁਰ ( ਜਤਿੰਦਰ ਪਿੰਕਲ) ਫਿਰੋਜ਼ਪੁਰ ਸ਼ਹਿਰ ਸਥਿਤ ਬਾਂਸੀ ਗੇਟ ਚੋਂਕ ਵਿਖੇ ਦਸਮੇਸ਼ ਬਿਲਡਿੰਗ ਮਟੀਰੀਅਲ ਦੁਕਾਨ ਵਿਚ ਅਣਪਛਾਤੇ ਚੋਰਾਂ ਵੱਲੋਂ ਚੋਰੀ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸ਼ਮੇਸ਼ ਬਿਲਡਿੰਗ ਮਟੀਰੀਅਲ ਦੁਕਾਨ ਦੇ ਮਾਲਕ ਕਰਨੈਲ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਕੰਬੋਜ਼ ਨਗਰ ਬਾਂਸੀ ਗੇਟ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੀ ਦੁਕਾਨ ਬਾਂਸੀ ਗੇਟ ਚੋਂਕ ਵਿਚ ਦਸਮੇਸ਼ ਬਿਲਡਿੰਗ ਮਟੀਰੀਅਲ ਦੁਕਾਨ ਨਜ਼ਦੀਕ ਸ਼ਨੀ ਦੇਵ ਮੰਦਿਰ ਵਿਖੇ ਹੈ। ਉਸ ਨੇ ਦੱਸਿਆ ਕਿ ਉਸ ਦੀ ਦੁਕਾਨ ਵਿਚ ਸੈਨਟਰੀ ਦਾ ਸਮਾਨ ਟੂਟੀਆਂ, ਚੈਂਕਵਾਲ, ਸ਼ਾਵਰ ਆਦਿ ਦੇ 170 ਡੱਬੇ ਚੋਰੀ ਹੋ ਗਏ ਹਨ। ਉਸ ਨੇ ਦੱਸਿਆ ਕਿ ਜਿਸ ਦੀ ਕੀਮਤ ਲਗਭਗ 2 ਲੱਖ ਰੁਪਏ ਬਣਦੀ ਹੈ। ਦੁਕਾਨ ਮਾਲਕ ਨੇ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ। ਉਸ ਨੇ ਮੰਗ ਕੀਤੀ ਹੈ ਕਿ ਇਸ ਸਬੰਧ ਵਿਚ ਲੋੜੀਂਦੀ ਕਾਰਵਾਈ ਕਰਕੇ ਉਸ ਨੂੰ ਇਨਸਾਫ ਦੁਆਇਆ ਜਾਵੇ।

error: Content is protected !!