ਕ੍ਰੇਟਾ ਗੱਡੀ ਚਲਾਉ੍ਂਦੇ ਨੂੰ ਪੈ ਗਿਆ ਮਿਰਗੀ ਦਾ ਦੌਰਾ, ਫਿਰ ਜੋ ਰਸਤੇ ਵਿਚ ਆਇਆ ਦਰੜਦਿਆ ਗਿਆ, ਦੋ ਦੀ ਲੈ ਲਈ ਜਾਨ

ਕ੍ਰੇਟਾ ਗੱਡੀ ਚਲਾਉ੍ਂਦੇ ਨੂੰ ਪੈ ਗਿਆ ਮਿਰਗੀ ਦਾ ਦੌਰਾ, ਫਿਰ ਜੋ ਰਸਤੇ ਵਿਚ ਆਇਆ ਦਰੜਦਿਆ ਗਿਆ, ਦੋ ਦੀ ਲੈ ਲਈ ਜਾਨ


ਵੀਓਪੀ ਬਿਊਰੋ, ਜਲੰਧਰ-ਜਲੰਧਰ ਵਿਚ ਇਕ ਹੋਰ ਦਿਲ ਕੰਬਾਊ ਹਾਦਸਾ ਵਾਪਰਿਆ। ਕ੍ਰੇਟਾ ਗੱਡੀ ਚਲਾ ਰਹੇ ਚਾਲਕ ਨੂੰ ਮਿਰਗੀ ਦਾ ਦੌਰਾ ਪੈ ਗਿਆ। ਫਿਰ ਜੋ ਰਸਤੇ ਵਿਚ ਆਇਆ ਉਸ ਨੂੰ ਦਰੜਦਿਆ ਗਿਆ। ਹਾਦਸੇ ਵਿਚ ਇਕ ਔਰਤ ਤੇ ਕੁੱਤੇ ਦੀ ਮੌਤ ਹੋ ਗਈ, ਜਦਕਿ ਔਰਤ ਦਾ ਪਤੀ ਤੇ ਧੀ ਗੰਭੀਰ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਜਲੰਧਰ ਸ਼ਹਿਰ ਦੇ ਸੋਢਲ ਰੋਡ ‘ਤੇ ਸਥਿਤ ਪ੍ਰੀਤ ਨਗਰ ‘ਚ ਦੇਰ ਰਾਤ ਹੋਏ ਹਾਦਸੇ ‘ਚ ਇਕ ਔਰਤ ਦੀ ਮੌਤ ਹੋ ਗਈ। ਜਦਕਿ ਉਸ ਦਾ ਪਤੀ ਤੇ ਬੇਟੀ ਗੰਭੀਰ ਜ਼ਖਮੀ ਹੋ ਗਏ। ਕ੍ਰੇਟਾ ਗੱਡੀ ਨੇ ਰਾਤ ਨੂੰ ਆਪਣੇ ਕੁੱਤੇ ਨੂੰ ਘੁਮਾਉਣ ਪੈਦਲ ਜਾ ਰਹੇ ਵਿਅਕਤੀ ਨੂੰ ਵੀ ਟੱਕਰ ਮਾਰ ਦਿੱਤੀ। ਇਸ ਵਿੱਚ ਕੁੱਤੇ ਦੀ ਵੀ ਮੌਤ ਹੋ ਗਈ। ਪੁਲਿਸ ਅਨੁਸਾਰ ਇਹ ਹਾਦਸਾ ਕ੍ਰੇਟਾ ਡਰਾਈਵਰ ਨੂੰ ਮਿਰਗੀ ਦਾ ਦੌਰਾ ਪੈਣ ਕਾਰਨ ਵਾਪਰਿਆ।


ਪੁਲਿਸ ਨੇ ਕ੍ਰੇਟਾ ਗੱਡੀ ਦੇ ਡਰਾਈਵਰ ਕੈਲਾਸ਼ ਨਗਰ ਵਾਸੀ ਸੁਨੀਲ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਸੁਨੀਲ ਅਰੋੜਾ ਦੀ ਦਾਦਾ ਕਾਲੋਨੀ ਵਿੱਚ ਫੈਕਟਰੀ ਹੈ। ਹਾਦਸੇ ‘ਚ ਮਰਨ ਵਾਲੀ ਔਰਤ ਵੰਦਨਾ ਨਿਊ ਹਰਗੋਬਿੰਦ ਨਗਰ ਦੀ ਰਹਿਣ ਵਾਲੀ ਸੀ ਅਤੇ ਆਪਣੇ ਪਤੀ ਰੋਹਿਤ ਛਾਬੜਾ ਅਤੇ ਬੇਟੀ ਖੁਸ਼ੀ ਨਾਲ ਬਾਈਕ ‘ਤੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਬਾਹਰ ਨਿਕਲੀ ਸੀ।


ਪ੍ਰੀਤ ਨਗਰ ‘ਚ ਦੁਕਾਨ ਚਲਾਉਣ ਵਾਲੇ ਰਾਜੀਵ ਕੁਮਾਰ ਨੇ ਦੱਸਿਆ ਕਿ ਕ੍ਰੇਟਾ ਨੰਬਰ ਪੀ.ਬੀ.-08 ਡੀ.ਜ਼ੈੱਡ-1520 ਇੰਨੀ ਤੇਜ਼ ਰਫਤਾਰ ਨਾਲ ਆਇਆ ਕਿ ਪਹਿਲਾਂ ਮੋਟਰਸਾਈਕਲ ਨੂੰ ਟੱਕਰ ਮਾਰੀ, ਇਕ ਕੁੱਤੇ ਨੂੰ ਕੁਚਲਿਆ, ਫਿਰ ਦੁਕਾਨ ਦੇ ਖੰਭੇ ਨਾਲ ਟਕਰਾ ਗਈ। ਇਥੇ ਹੀ ਕਰੇਟਾ ਨਹੀਂ ਰੁਕੀ। ਇਸ ਤੋਂ ਬਾਅਦ, ਕ੍ਰੇਟਾ ਡਰਾਈਵਰ ਨੇ ਦੁਕਾਨ ਦੇ ਬਾਹਰ ਖੜ੍ਹੀ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜ਼ੋਰਦਾਰ ਧਮਾਕਾ ਹੋਇਆ। ਇੱਥੋਂ ਤੱਕ ਕਿ ਕਾਰ ਦੇ ਏਅਰਬੈਗ ਵੀ ਖੁੱਲ੍ਹ ਗਏ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਤੁਰੰਤ ਸੈਕਰਡ ਹਾਰਟ ਹਸਪਤਾਲ ਪਹੁੰਚਾਇਆ। ਲੋਕਾਂ ਨੇ ਤੁਰੰਤ ਕ੍ਰੇਟਾ ਚਲਾ ਰਹੇ ਸੁਨੀਲ ਅਰੋੜਾ ਨੂੰ ਫੜ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ।

error: Content is protected !!