Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
April
4
‘ਅ੍ਰਮਿਤ ਛੱਕੋ, ਸਿੰਘ ਸਜੋ’ ਦੇ ਹੋਕੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ‘ਖਾਲਸਾਈ ਮਾਰਚ’ ਦੀ ਹੋਈ ਆਰੰਭਤਾ
Latest News
National
Punjab
‘ਅ੍ਰਮਿਤ ਛੱਕੋ, ਸਿੰਘ ਸਜੋ’ ਦੇ ਹੋਕੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ‘ਖਾਲਸਾਈ ਮਾਰਚ’ ਦੀ ਹੋਈ ਆਰੰਭਤਾ
April 4, 2023
Voice of Punjab
‘ਅ੍ਰਮਿਤ ਛੱਕੋ, ਸਿੰਘ ਸਜੋ’ ਦੇ ਹੋਕੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ‘ਖਾਲਸਾਈ ਮਾਰਚ’ ਦੀ ਹੋਈ ਆਰੰਭਤਾ
ਸ੍ਰੀ ਅਨੰਦਪੁਰ ਸਾਹਿਬ (ਵੀਓਪੀ ਬਿਊਰੋ) ਵਿਸਾਖੀ ਮੌਕੇ ਜਿਥੇ ਸੰਗਤਾਂ ਇਤਿਹਾਸਿਕ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ। ਉੱਥੇ ਹੀ ਅੰਮ੍ਰਿਤ ਸੰਚਾਰ ਵੱਡੀ ਪੱਧਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਜਾਂਦਾ ਹੈ ਤੇ ਅਕਸਰ ਸੰਗਤਾਂ ਦੇ ਦਿਲਾਂ ਵਿੱਚ ਵੀ ਵਿਸਾਖੀ ਮੌਕੇ ਅੰਮ੍ਰਿਤਪਾਨ ਕਰਨਾ ਦਿਲੀ ਇੱਛਾ ਹੁੰਦੀ ਹੈ, ਜਿਸ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸ਼ੇਸ਼ ਤੌਰ ‘ਤੇ ਖਾਲਸਾਈ ਮਾਰਚ ਆਰੰਭ ਕੀਤਾ ਗਿਆ, ਜਿਸ ਵਿਚ ਨੌਜਵਾਨਾਂ ਨੂੰ ‘ਅੰਮ੍ਰਿਤ ਛਕੋ, ਸਿੰਘ ਸਜੋ’ ਦਾ ਹੋਕਾ ਦਿੱਤਾ ਜਾ ਰਿਹਾ ਹੈ।
ਇਸ ਮਾਰਚ ਦੀ ਸ਼ੁਰੂਆਤ ਮੌਕੇ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ਤੇ ਪਹੁੰਚੇ ਉਥੇ ਹੀ ਉਨ੍ਹਾਂ ਦੱਸਿਆ ਕਿ ਇਸ ਮਾਰਚ ਦੀ ਸ਼ੁਰੂਆਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕੀਤੀ ਜਾ ਰਹੀ ਹੈ, ਜਿਸ ਦਾ ਸਿਹਰਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਤੋਂ ਬਾਅਦ ਖਾਲਸਾਈ ਮਾਰਚ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਆਪਣੇ ਸਿੰਘਾਂ ਨੂੰ ਆਪਣੇ ਪੰਥ ਨਾਲ ਜੋੜਿਆ ਜਾ ਸਕਦਾ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗੁਰਦੁਆਰਿਆਂ ਦੇ ਬਾਹਰ ਪੁਲਿਸ ਦੇ ਡੇਰੇ ਲਗਾਣਾ ਅਤੇ ਸਿੱਖਾਂ ਦੇ ਅਕਸ ਨੂੰ ਖਰਾਬ ਕਰ ਰਹੀ ਹੈ। ਇਹ ਸਰਕਾਰ ਵੀ ਕਾਂਗਰਸ ਦੇ ਪੈਟਰਨ ਵਾਂਗ ਦੋਗਲੀ ਨੀਤੀ ਅਪਣਾ ਰਹੀ ਹੈ। ਅੰਮ੍ਰਿਤ ਸੰਚਾਰ ਦੀ ਵੱਖ-ਵੱਖ ਮਰਯਾਦਾ ਦੇ ਸਵਾਲ ਦਾ ਜਵਾਬ ਦਿੰਦਿਆਂ ਹੋਇਆ ਐਡਵੋਕੇਟ ਧਾਮੀ ਨੇ ਕਿਹਾ ਕਿ ਸਾਨੂੰ ਅਕਾਲ ਤਖਤ ਸਾਹਿਬ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਸਾਰੀਆਂ ਸੰਪਰਦਾਵਾਂ ਨੂੰ ਇੱਕੋ ਮਰਿਆਦਾ ਫੋਲੋ ਕਰਨੀ ਚਾਹੀਦੀ ਹੈ, ਜੋ ਅਕਾਲ ਤਖਤ ਸਾਹਿਬ ਵੋਲੋਂ ਜਾਰੀ ਕੀਤੀ ਹੈ ਪਰ ਕਈ ਸੰਪ੍ਰਦਾਵਾਂ ਆਦ ਕਾਲ ਗੁਰੂ ਸਾਹਿਬ ਵੱਲੋਂ ਚੱਲੀਆਂ ਆ ਰਹੀਆਂ ਹਨ
ਅੰਮ੍ਰਿਤਪਾਲ ਸਿੰਘ ਵੱਲੋਂ ਵਿਸਾਖੀ ਮੌਕੇ ਸਰਬੱਤ ਖਾਲਸਾ ਸੱਦਣ ਦੀ ਗੱਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਜਿਹੜਾ ਵੀ ਫੈਸਲਾ ਕਰਨਗੇ ਅਸੀਂ ਉਹਨਾਂ ਨੂੰ ਨਹੀਂ ਕਹਿ ਸਕਦੇ ਉਹ ਸਾਡੇ ਨਾਲੋਂ ਵਿਦਵਾਨ ਹਨ ਤੇ ਜੋ ਵੀ ਫੈਸਲਾ ਪੰਥ ਲਈ ਕਰਨਗੇ ਹੋ ਪੰਥ ਦੇ ਪੱਖ ਵਿੱਚ ਹੀ ਹੋਵੇਗਾ ਤੇ ਸਾਨੂੰ ਉਹਨਾਂ ਦੇ ਫ਼ੈਸਲੇ ਸਹਿਮਤੀ ਨਾਲ ਸਵਾਗਤ ਕਰਨੇ ਚਾਹੀਦੇ ਹਨ।
Post navigation
ਇੰਸਟਾ ‘ਤੇ ਅੱਧ ਨੰਗੀ ਹੋ ਕੇ ਬਣਾਉਂਦੀ ਸੀ ਰੀਲ, ਕਾਰੋਬਾਰੀਆਂ ਨੂੰ ਹਨੀਟ੍ਰੈਪ ‘ਚ ਫਸਾ ਕੇ ਮੰਗਦੀ ਸੀ ਕਰੋੜਾਂ ਦੀ ਫਿਰੌਤੀ, ਇੰਝ ਕਾਬੂ ਆਈ ‘ਬਲੈਕਮੇਲਰ ਹਸੀਨਾ’
Sad News: ਦਰੱਖਤ ਨਾਲ ਟਕਰਾਈ ਤੇਜ਼ ਰਫਤਾਰ ਸਵਿਫਟ ਕਾਰ, ਦੋ ਦੀ ਮੌਤ, ਕਟਰ ਨਾਲ ਕਾਰ ਨੂੰ ਕੱਟ ਕੇ ਕੱਢਣੀਆਂ ਪਈਆਂ ਲਾਸ਼ਾਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us