5 ਅਪ੍ਰੈਲ ਨੂੰ ਸੀ ਵਿਆਹ, ਗਲ ਵਰਮਾਲਾ ਪਾਉਣ ਦੀ ਥਾਂ ਲਾਇਆ ਮੌਤ ਨੂੰ ਗਲੇ, ਖੁਸ਼ੀਆਂ ਗਮੀਆਂ ਵਿਚ ਬਦਲੀਆਂ

5 ਅਪ੍ਰੈਲ ਨੂੰ ਸੀ ਵਿਆਹ, ਗਲ ਵਰਮਾਲਾ ਪਾਉਣ ਦੀ ਥਾਂ ਲਾਇਆ ਮੌਤ ਨੂੰ ਗਲੇ, ਖੁਸ਼ੀਆਂ ਗਮੀਆਂ ਵਿਚ ਬਦਲੀਆਂ


ਵੀਓਪੀ ਬਿਊਰੋ, ਭੋਗਪੁਰ-ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸੀ, ਕਾਰਡ ਵੰਡੇ ਜਾ ਚੁੱਕੇ ਸਨ, ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ ਸਨ ਪਰ 5 ਅਪ੍ਰੈਲ ਨੂੰ ਜਿੰਨ੍ਹੇ ਸਿਰ ਉਤੇ ਸਿਹਰਾ ਸਜਾਉਣਾ ਸੀ, ਗਲ ਵਰਮਾਲਾ ਪਾਉਣੀ ਸੀ, ਦੋ ਦਿਨ ਪਹਿਲਾਂ ਹੀ ਉਸ ਨੇ ਖ਼ੁਦਕੁਸ਼ੀ ਕਰ ਕੇ ਮੌਤ ਨੂੰ ਗਲੇ ਲਾ ਲਿਆ।


ਜਾਣਕਾਰੀ ਅਨੁਸਾਰ ਭੋਗਪੁਰ ਨੇੜਲੇ ਪਿੰਡ ਸੱਗਰਾਂਵਾਲੀ ਵਾਸੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਸਵ. ਰਣਜੀਤ ਸਿੰਘ ਨੇ ਵਿਆਹ ਤੋਂ ਦੋ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ। ਇਸ ਦੇ ਪਿੱਛੇ ਕਾਰਨ ਕੀ ਹੈ ਹਾਲੇ ਪਤਾ ਨਹੀਂ ਚਲ ਸਕਿਆ ਹੈ।


ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦਾ ਵਿਆਹ 5 ਅਪ੍ਰੈਲ ਨੂੰ ਹੋਣਾ ਸੀ। ਘਰ ਵਿਚ ਜਿਥੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਸਨ, ਵਿਆਹ ਸਬੰਧੀ ਸਜਾਵਟ ਕਰ ਲਈ ਗਈ ਸੀ ਪਰ 11 ਕਿੱਲੇ ਜ਼ਮੀਨ ਦੇ ਮਾਲਕ ਨੇ ਇਹ ਕਦਮ ਉਠਾ ਲਿਆ। ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

error: Content is protected !!