ਵੱਡੀ ਰਕਮ ਲੈ ਕੇ ਕਰਦੀ ਸੀ ਗਰਭਪਾਤ, ਘਰ ਵਿਚ ਚਲਾਉ੍ਂਦੀ ਸੀ ਨਰਸਿੰਗ ਹੋਮ, ਪੁਲਿਸ ਨੇ ਕੀਤੀ ਕਾਬੂ

ਵੱਡੀ ਰਕਮ ਲੈ ਕੇ ਕੁਆਰੀਆਂ ਕੁੜੀਆਂ ਦਾ ਕਰਦੀ ਸੀ ਗਰਭਪਾਤ, ਘਰ ਵਿਚ ਚਲਾਉ੍ਂਦੀ ਸੀ ਨਰਸਿੰਗ ਹੋਮ, ਪੁਲਿਸ ਨੇ ਕੀਤੀ ਕਾਬੂ


ਵੀਓਪੀ ਬਿਊਰੋ, ਫਿਲੌਰ-ਘਰ ਵਿਚ ਹੀ ਨਰਸਿੰਗ ਹੋਮ ਚਲਾਉਣ ਵਾਲੀ ਨਕਲੀ ਮਹਿਲਾ ਡਾਕਟਰ ਵੱਡੀ ਰਕਮ ਲੈ ਕੇ ਗਰਭਪਾਤ ਕਰਨ ਦਾ ਧੰਦਾ ਚਲਾਉਂਦੀ ਸੀ। ਉਸ ਵੱਲੋਂ ਰੱਖੀਆਂ ਨਰਸਾਂ ਵੀ ਨਕਲੀ ਨਿਕਲੀਆਂ। ਇਹ ਖੁਲਾਸਾ ਨਰਸਿੰਗ ਹੋਮ ਵਿਖੇ ਛਾਪੇਮਾਰੀ ਕਰ ਕੇ ਕੀਤੀ ਜਾਂਚ ਉਪਰੰਤ ਫਿਲੌਰ ਪੁਲਿਸ ਨੇ ਕੀਤਾ।


ਪੁਲਿਸ ਨੇ ਦੱਸਿਆ ਕਿ ਉਕਤ ਨਕਲੀ ਡਾਕਟਰ ਇੰਦਰਾ ਨੂੰ ਇਕ ਲੜਕੀ ਦਾ ਗਰਭਪਾਤ ਦੀ ਪ੍ਰਕਿਰਿਆ ਸ਼ੁਰੂ ਕਰਦਿਆਂ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ। ਉਕਤ ਡਾਕਟਰ ਉਤੇ ਪਹਿਲਾਂ ਵੀ ਬੱਚੇ ਵੇਚਣ ਤੇ ਗਰਭਪਾਤ ਕਰਨ ਵਰਗੇ ਕਈ ਮਾਮਲੇ ਦਰਜ ਹਨ। ਪੁਲਿਸ ਨੇ ਦੱਸਿਆ ਕਿ ਇਹ ਡਾਕਟਰ ਰੋਜ਼ਾਨਾ 4 ਤੋਂ 5 ਕੁੜੀਆਂ ਦੇ ਗਰਭਪਾਤ ਕਰਦੀ ਸੀ। ਇਨ੍ਹਾਂ ਵਿਚੋਂ ਕਈ ਕੁਆਰੀਆਂ ਕੁੜੀਆਂ ਵੀ ਹੁੰਦੀਆਂ ਸਨ। ਇਨ੍ਹਾਂ ਕੋਲੋਂ ਡਾਕਟਰ ਵੱਡੀ ਰਕਮ ਲੈਂਦੀ ਸੀ।

error: Content is protected !!