‘ਗੌਰ ਸੇ ਦੇਖੀਏ ਯੇ ਚਿਹਰਾ’, ਸਫ਼ਾਈ ਦਾ ਕੰਮ ਕਰਨ ਬਹਾਨੇ ਕਈਆਂ ਦੇ ਘਰ ਸਾਫ਼ ਕਰ ਚੁੱਕੀ ਔਰਤ ਨੇ ਲੁਧਿਆਣਾ ਦੇ ਕਾਰੋਬਾਰੀ ਘਰੋਂ ਉਡਾਏ ਲੱਖਾਂ ਰੁਪਏ ਤੇ ਸੋਨੇ ਦੇ ਗਹਿਣੇ

‘ਗੌਰ ਸੇ ਦੇਖੀਏ ਯੇ ਚਿਹਰਾ’, ਸਫ਼ਾਈ ਦਾ ਕੰਮ ਕਰਨ ਬਹਾਨੇ ਕਈਆਂ ਦੇ ਘਰ ਸਾਫ਼ ਕਰ ਚੁੱਕੀ ਔਰਤ ਨੇ ਲੁਧਿਆਣਾ ਦੇ ਕਾਰੋਬਾਰੀ ਘਰੋਂ ਉਡਾਏ ਲੱਖਾਂ ਰੁਪਏ ਤੇ ਸੋਨੇ ਦੇ ਗਹਿਣੇ


ਵੀਓਪੀ ਬਿਊਰੋ, ਲੁਧਿਆਣਾ : ਸੀਸੀਟੀਵੀ ਦੀ ਫੁਟੇਜ ਵਿਚ ਕੈਦ ਔਰਤ ਉਹ ਹੈ ਜੋ ਕਈਆਂ ਦੇ ਘਰ ਸਫ਼ਾਈ ਦਾ ਕੰਮ ਕਰਨ ਬਹਾਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੀ ਹੈ। ਅਜਿਹਾ ਅਸੀਂ ਨਹੀਂ, ਲੁਧਿਆਣੇ ਦਾ ਰਹਿਣ ਵਾਲਾ ਹੌਜ਼ਰੀ ਕਾਰੋਬਾਰੀ ਕਹਿ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਘਰ ਸਫ਼ਾਈ ਕਰਨ ਆਈ ਇਹ ਨੌਕਰਾਣੀ ਪਹਿਲੇ ਦਿਨ ਹੀ ਉਸ ਦੀ ਅਲਮਾਰੀ ਸਾਫ਼ ਕਰ ਗਈ।ਕੰਮ ਕਰਨ ਆਈ ਨੌਕਰਾਣੀ ਨੇ ਸਫ਼ਾਈ ਕਰਨ ਦੇ ਬਹਾਨੇ ਅਲਮਾਰੀ ਵੀ ਸਾਫ ਕਰ ਦਿੱਤੀ। ਕਾਰੋਬਾਰੀ ਵ੍ਰਿੰਦਾਵਨ ਰੋਡ ਦੇ ਵਾਸੀ ਵਿਪਨ ਕੁਮਾਰ ਦਾ ਕਹਿਣਾ ਹੈ ਕਿ ਨੌਕਰਾਣੀ ਉਨ੍ਹਾਂ ਦਾ ਲੱਖਾਂ ਰੁਪਏ ਦਾ ਸੋਨਾ ਅਤੇ ਨਕਦੀ ਚੋਰੀ ਕਰ ਗਈ ਹੈ। ਜਾਣਕਾਰੀ ਦਿੰਦਿਆਂ ਵਿਪਨ ਕੁਮਾਰ ਨੇ ਦੱਸਿਆ ਕਿ ਪੁਰਾਣੀ ਨੌਕਰਾਣੀ ਉਨ੍ਹਾਂ ਕੋਲ ਪਿਛਲੇ 14 ਸਾਲਾਂ ਤੋਂ ਕੰਮ ਕਰ ਰਹੀ ਹੈ ਜੋ ਕਿ ਹੁਣ ਬੇਹੱਦ ਬਿਮਾਰ ਰਹਿੰਦੀ ਹੈ। ਉਕਤ ਔਰਤ ਉਨ੍ਹਾਂ ਦੀ ਪੁਰਾਣੀ ਨੌਕਰਾਣੀ ਕੋਲ ਗਈ ਅਤੇ ਇਹ ਆਖਣ ਲੱਗ ਪਈ ਕਿ ਉਸ ਨੂੰ ਕੰਮ ਦੀ ਤਲਾਸ਼ ਹੈ।


ਪੁਰਾਣੀ ਨੌਕਰਾਣੀ ਨੇ ਔਰਤ ਨੂੰ ਕੰਮ ਕਰਨ ਲਈ ਵਿਪਨ ਕੁਮਾਰ ਦੇ ਘਰ ਲੈ ਆਈ। ਬਿਮਾਰ ਹੋਣ ਦੇ ਚਲਦੇ ਪੁਰਾਣੀ ਨੌਕਰਾਣੀ ਵਾਪਸ ਆਪਣੇ ਘਰ ਚਲੀ ਗਈ ਅਤੇ ਨਵੀਂ ਨੌਕਰਾਣੀ ਘਰ ਵਿੱਚ ਸਫ਼ਾਈ ਦਾ ਕੰਮ ਕਰਨ ਲੱਗ ਪਈ। ਪੋਚਾ ਲਗਾਉਂਦੇ ਹੋਏ ਉਹ ਬੈੱਡਰੂਮ ਵਿੱਚ ਗਈ ਅਤੇ ਅਲਮਾਰੀ ਦੀਆਂ ਚਾਬੀਆਂ ਚੋਰੀ ਕਰ ਲਈਆਂ। ਬੜੇ ਹੀ ਸ਼ਾਤਰ ਢੰਗ ਨਾਲ ਔਰਤ ਨੇ ਅਲਮਾਰੀ ਚੋਂ ਨਕਦੀ ਤੇ ਸੋਨਾ ਚੋਰੀ ਕੀਤਾ ਅਤੇ ਤਕਰੀਬਨ ਸਵਾ ਘੰਟੇ ਬਾਅਦ ਫਰਾਰ ਹੋ ਗਏ। ਅਲਮਾਰੀ ਖੁੱਲੀ ਦੇਖ ਪਰਿਵਾਰਕ ਮੈਂਬਰਾਂ ਨੂੰ ਸਮਝਦਿਆਂ ਦੇਰ ਨਾ ਲੱਗੀ।

ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੇ ਝਾਤੀ ਮਾਰਨ ਤੇ ਸਾਰਾ ਮਾਮਲਾ ਸ਼ੀਸ਼ੇ ਵਾਂਗ ਸਾਫ਼ ਹੋ ਗਿਆ।ਕਾਰੋਬਾਰੀ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਤੌਰ ਉਤੇ ਜਦੋਂ ਜਾਂਚ ਕੀਤੀ ਤਾਂ ਉਸ ਨੂੰ ਪਤਾ ਚਲਿਆ ਕਿ ਉਕਤ ਔਰਤ ਪਹਿਲਾਂ ਵੀ ਕਈਆਂ ਦੇ ਘਰਾਂ ਵਿਚ ਚੋਰੀ ਕਰ ਚੁੱਕੀ ਹੈ। ਉਧਰ ਇਸ ਮਾਮਲੇ ਵਿੱਚ ਸਬ ਇੰਸਪੈਕਟਰ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਕਈ ਦਿਨਾਂ ਦੀ ਤਫਤੀਸ਼ ਤੋਂ ਬਾਅਦ ਅਣਪਛਾਤੀ ਔਰਤ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

error: Content is protected !!