ਕੁਦਰਤੀ ਮਾਰ ਤੋਂ ਹੋਏ ਨੁਕਸਾਨ ਕਾਰਨ ਕਿਸਾਨ ਨੇ ਚੁੱਕ ਲਿਆ ਖੌਫਨਾਕ ਕਦਮ, ਬੇਮੌਸਮੇ ਮੀਂਹ ਕਾਰਨ ਖ਼ਰਾਬ ਹੋ ਗਈ ਸੀ ਫ਼ਸਲ

ਕੁਦਰਤੀ ਮਾਰ ਤੋਂ ਹੋਏ ਨੁਕਸਾਨ ਕਾਰਨ ਕਿਸਾਨ ਨੇ ਚੁੱਕ ਲਿਆ ਖੌਫਨਾਕ ਕਦਮ, ਬੇਮੌਸਮੇ ਮੀਂਹ ਕਾਰਨ ਖ਼ਰਾਬ ਹੋ ਗਈ ਸੀ ਫ਼ਸਲ


ਵੀਓਪੀ ਬਿਊਰੋ, ਭਵਾਨੀਗੜ੍ਹ-ਪੁੱਤਾਂ ਵਾਂਗੂ ਪਾਲੀ ਫਸਲ ਬੇਮੌਸਮੇ ਮੀਂਹ ਕਾਰਨ ਖਰਾਬ ਹੋ ਗਈ ਤਾਂ ਕਿਸਾਨ ਨੇ ਫਸਲ ਦੇ ਨੁਕਸਾਨ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਅਜਿਹੀ ਹੀ ਮੰਦਭਾਗੀ ਖਬਰ ਭਵਾਨੀਗੜ੍ਹ ਦੇ ਪਿੰਡ ਅਕਬਰਪੁਰ ਤੋਂ ਸਾਹਮਣੇ ਆਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਦਰਸ਼ਨ ਸਿੰਘ (33) ਵਜੋਂ ਹੋਈ ਹੈ। ਦਰਸ਼ਨ ਸਿੰਘ ਨੇ ਮੀਂਹ ਨਾਲ ਖ਼ਰਾਬ ਹੋਈ ਆਪਣੀ ਫ਼ਸਲ ਤੋਂ ਪਰੇਸ਼ਾਨ ਹੁੰਦਿਆਂ ਬੀਤੀ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।


ਨੌਜਵਾਨ ਠੇਕੇ ’ਤੇ ਜ਼ਮੀਨ ਲੈ ਕੇ ਖੇਤੀਬਾੜੀ ਕਰਨ ਦੇ ਨਾਲ ਆਪਣੀ ਵਰਕਸ਼ਾਪ ਵੀ ਚਲਾਉਂਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਗੁਰਦੇਵ ਸਿੰਘ ਨੇ ਉਸਦੇ ਕੋਲ 9 ਵਿਘੇ ਆਪਣੀ ਜ਼ਮੀਨ ਸੀ ਅਤੇ ਕਰੀਬ 40 ਕਿਲੇ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦੇ ਹਨ। ਪਿਛਲੇ ਦਿਨਾਂ ਦੌਰਾਨ ਪਈ ਤੇਜ਼ ਬਾਰਿਸ਼ ਕਾਰਨ ਆਪਣੀ ਫ਼ਸਲ ਦੇ ਹੋਏ ਨੁਕਸਾਨ ਕਾਰਨ ਉਸਦਾ ਮੁੰਡਾ ਦਰਸ਼ਨ ਸਿੰਘ ਇਨ੍ਹਾਂ ਦਿਨੀਂ ਮਾਨਸਿਕ ਪਰੇਸ਼ਾਨੀ ’ਚੋਂ ਗੁਜ਼ਰ ਰਿਹਾ ਸੀ ਅਤੇ ਇਸੇ ਪਰੇਸ਼ਾਨੀ ਦੇ ਚੱਲਦਿਆਂ ਉਸ ਨੇ ਫਾਹਾ ਲੈ ਕੇ ਆਪਣੀ ਜੀਵਨਲੀਲ੍ਹਾ ਖ਼ਤਮ ਲਈ।

error: Content is protected !!