Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
April
13
ਪੀਐਨਬੀ ਵਿਚ ਵੱਡੀ ਵਾਰਦਾਤ, ਪੰਜ ਬਦਮਾਸ਼ਾਂ ਨੇ ਚਲਾਈਆਂ ਗੋਲ਼ੀਆਂ, ਇਕ ਮੁਲਾਜ਼ਮ ਨੂੰ ਸਿਰ ਵਿਚ ਮਾਰੀ ਗੋਲ਼ੀ, ਲੱਖਾਂ ਦੀ ਨਕਦੀ ਲੱਟ ਕੇ ਹੋ ਗਏ ਫ਼ਰਾਰ
Latest News
National
ਪੀਐਨਬੀ ਵਿਚ ਵੱਡੀ ਵਾਰਦਾਤ, ਪੰਜ ਬਦਮਾਸ਼ਾਂ ਨੇ ਚਲਾਈਆਂ ਗੋਲ਼ੀਆਂ, ਇਕ ਮੁਲਾਜ਼ਮ ਨੂੰ ਸਿਰ ਵਿਚ ਮਾਰੀ ਗੋਲ਼ੀ, ਲੱਖਾਂ ਦੀ ਨਕਦੀ ਲੱਟ ਕੇ ਹੋ ਗਏ ਫ਼ਰਾਰ
April 13, 2023
Voice of Punjab
ਪੀਐਨਬੀ ਵਿਚ ਵੱਡੀ ਵਾਰਦਾਤ, ਪੰਜ ਬਦਮਾਸ਼ਾਂ ਨੇ ਚਲਾਈਆਂ ਗੋਲ਼ੀਆਂ, ਇਕ ਮੁਲਾਜ਼ਮ ਨੂੰ ਸਿਰ ਵਿਚ ਮਾਰੀ ਗੋਲ਼ੀ, ਲੱਖਾਂ ਦੀ ਨਕਦੀ ਲੱਟ ਕੇ ਹੋ ਗਏ ਫ਼ਰਾਰ
ਵੀਓਪੀ ਬਿਊਰੋ, ਨੈਸ਼ਨਲ-ਦਿਨ ਦਿਹਾੜੇ ਪੰਜ ਬਦਮਾਸ਼ਾਂ ਨੇ ਪੰਜਾਬ ਨੈਸ਼ਨਲ ਬੈਂਕ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮਾਂ ਨੇ ਬੈਂਕ ਦੇ ਦੋ ਮੁਲਾਜ਼ਮਾਂ ਨੂੰ ਗੋਲ਼ੀ ਮਾਰ ਕੇ 12 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਹੈ। ਬਿਹਾਰ ਦੇ ਸਾਰਣ ਦੇ ਸੋਨੀਪੁਰ ਸਥਿਤ ਪੰਜਾਬ ਨੈਸ਼ਨਲ ਬੈਂਕ ‘ਚ ਦਿਨ-ਦਿਹਾੜੇ 5 ਬਦਮਾਸ਼ਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਦਮਾਸ਼ਾਂ ਨੇ ਬੈਂਕ ਦੇ 2 ਹੋਮ ਗਾਰਡ ਜਵਾਨਾਂ ਨੂੰ ਗੋਲੀ ਮਾਰ ਦਿੱਤੀ ਅਤੇ ਕਰੀਬ 12 ਲੱਖ ਰਕਮ ਲੁੱਟ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਵੱਲੋਂ ਫਾਇਰਿੰਗ ਵਿੱਚ ਇੱਕ ਦੀ ਮੌਤ ਹੋ ਗਈ ਹੈ। ਗੋਲੀ ਉਸ ਦੇ ਸਿਰ ਵਿੱਚ ਲੱਗੀ ਸੀ। ਇਕ ਹੋਰ ਦੀ ਛਾਤੀ ਉਤੇ ਗੋਲੀ ਲੱਗੀ ਸੀ, ਉਸ ਨੂੰ ਗੰਭੀਰ ਹਾਲਤ ਵਿਚ ਪਟਨਾ ਦੇ ਪੀਐਮਐਸ ਹੋਸਪੀਟਲ ਵਿਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਘਟਨਾ ਸੋਨਪੁਰ ਵਿਚ ਡੀਆਰਐਮ ਦਫ਼ਤਰ ਨੇੜੇ ਬ੍ਰਾਂਚ ਦੀ ਹੈ। ਬੁੱਧਵਾਰ ਦੁਪਹਿਰ 12.30 ਵਜੇ ਦੇ ਕਰੀਬ ਬਦਮਾਸ਼ ਬੈਂਕ ਅੰਦਰ ਦਾਖਲ ਹੋਏ ਸਨ। ਇਹ ਸਾਰੀ ਘਟਨਾ ਬੈਂਕ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਅਨੁਸਾਰ ਬੈਂਕ ਵਿੱਚ ਆਮ ਵਾਂਗ ਕੰਮ ਚੱਲ ਰਿਹਾ ਹੈ। ਉਦੋਂ ਹੀ 5 ਲੜਕੇ ਬੈਂਕ ਦੇ ਅੰਦਰ ਦਾਖਲ ਹੋਏ। ਥੋੜ੍ਹੀ ਦੇਰ ਬਾਅਦ ਸਾਰਿਆਂ ਨੇ ਆਪਣੀਆਂ ਜੇਬਾਂ ਵਿੱਚੋਂ ਪਿਸਤੌਲ ਕੱਢੇ। ਜਿਉਂ ਹੀ ਗਾਰਡ ਸਰਗਰਮ ਹੋਏ ਬਦਮਾਸ਼ਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਬੈਂਕ ਵਿੱਚ ਮੌਜੂਦ ਮਹਿਲਾ ਮੁਲਾਜ਼ਮ ਨੇ ਦੱਸਿਆ ਕਿ ਥੋੜੀ ਦੇਰ ਵਿਚ ਹੀ ਤੇਜ਼ ਗੋਲੀਬਾਰੀ ਸ਼ੁਰੂ ਹੋ ਗਈ। ਸਾਰੇ ਡਰ ਗਏ। ਲੋਕ ਰੌਲਾ ਪਾਉਣ ਲੱਗੇ। ਮਾਰੇ ਗਏ ਗਾਰਡ ਦੀ ਪਛਾਣ 55 ਸਾਲਾ ਮਹੇਸ਼ ਸਾਹ ਵਜੋਂ ਹੋਈ ਹੈ। ਦੂਜਾ ਗੰਭੀਰ ਜਵਾਨ ਨਰੇਸ਼ ਰਾਏ ਹੈ। ਦੋਵੇਂ ਸੋਨਪੁਰ ਥਾਣਾ ਖੇਤਰ ਦੇ ਗੋਵਿੰਦਚੱਕ ਪਿੰਡ ਦੇ ਰਹਿਣ ਵਾਲੇ ਸਨ।
ਘਟਨਾ ਦੀ ਸੂਚਨਾ ਮਿਲਣ ਉਤੇ ਸਾਰਣ ਦੇ ਐਸਪੀ ਗੌਰਵ ਮੰਗਲਾ ਵੀ ਮੌਕੇ ਉਤੇ ਪਹੁੰਚ ਗਏ ਹਨ। ਘਟਨਾ ਤੋਂ ਬਾਅਦ ਪੁਲਿਸ ਟੀਮ ਨੇ ਨਾਕਾਬੰਦੀ ਕਰ ਦਿੱਤੀ ਹੈ। ਮੁਲਜ਼ਮਾਂ ਦੀ ਭਾਲ ਲਈ ਆਸ-ਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
Post navigation
ਅੱਗ ਦੀ ਲਪੇਟ ਵਿਚ ਆਏ 35 ਮਜ਼ਦੂਰਾਂ ਨੇ ਆਸ਼ੀਆਨੇ, 8 ਸਾਲਾ ਬੱਚੀ ਜ਼ਿਉਂਦੀ ਸੜੀ
ਸਿੱਧੂ ਮੂਸੇਵਾਲਾ ਤੋਂ ਬਾਅਦ ਹੁਣ ਮਨਕੀਰਤ ਔਲਖ ਦੀ ਰੇਕੀ, ਬਾਈਕ ਸਵਾਰ ਨੌਜਵਾਨਾਂ ਨੇ ਰਾਤ ਨੂੰ ਕੀਤਾ ਪਿੱਛਾ, ਬਚੀ ਜਾਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us