ਰੇਤ ਮਾਫੀਆ ਦੀ ਗੁੰਡਾਗਰਦੀ, ਮਹਿਲਾ ਜ਼ਿਲ੍ਹਾ ਮਾਈਨਿੰਗ ਇੰਸਪੈਕਟਰ ਤੇ ਟੀਮ ਨੂੰ ਭਜਾ-ਭਜਾ ਕੇ ਕੁੱਟਿਆ, ਇੱਟਾਂ-ਪੱਥਰਾਂ ਨਾਲ ਕੀਤਾ ਹਮਲਾ

ਰੇਤ ਮਾਫੀਆ ਦੀ ਗੁੰਡਾਗਰਦੀ, ਮਹਿਲਾ ਜ਼ਿਲ੍ਹਾ ਮਾਈਨਿੰਗ ਇੰਸਪੈਕਟਰ ਤੇ ਟੀਮ ਨੂੰ ਭਜਾ-ਭਜਾ ਕੇ ਕੁੱਟਿਆ, ਇੱਟਾਂ-ਪੱਥਰਾਂ ਨਾਲ ਕੀਤਾ ਹਮਲਾ


ਵੀਓਪੀ ਬਿਊਰੋ, ਨੈਸ਼ਨਲ-ਬਿਹਾਰ ਵਿਚ ਰੇਤ ਮਾਫੀਆ ਦੀ ਗੁੰਡਾਗਰਦੀ ਚੋਟੀ ਉਤੇ ਹੈ। ਇਸ ਦਾ ਪ੍ਰਮਾਣ ਵਾਇਰਲ ਹੋਈ ਇਕ ਵੀਡੀਓ ਤੋਂ ਮਿਲਦਾ ਹੈ।। ਮਾਮਲਾ ਪਟਨਾ ਜ਼ਿਲ੍ਹੇ ਦੇ ਬਿਹਟਾ ਥਾਣਾ ਖੇਤਰ ਦੇ ਪਿੰਡ ਪਰੇਵ ਦਾ ਹੈ, ਜਿੱਥੇ ਰੇਤ ਦੀ ਓਵਰਲੋਡਿੰਗ ਦੀ ਚੈਕਿੰਗ ਦੌਰਾਨ ਟਰੱਕ ਡਰਾਈਵਰਾਂ ਅਤੇ ਰੇਤ ਮਾਫੀਆ ਨੇ ਮਹਿਲਾ ਜ਼ਿਲ੍ਹਾ ਮਾਈਨਿੰਗ ਇੰਸਪੈਕਟਰ ਸਮੇਤ ਹੋਰ ਮੁਲਾਜ਼ਮਾਂ ਨੂੰ ਸੜਕ ਉਤੇ ਭਜਾ-ਭਜਾ ਕੇ ਉਨ੍ਹਾਂ ਉਤੇ ਇੱਟਾਂ-ਪੱਥਰਾਂ ਨਾਲ ਹਮਲਾ ਕੀਤਾ।


ਕੁੱਟਮਾਰ ਦੇ ਡਰ ਕਾਰਨ ਮਹਿਲਾ ਜ਼ਿਲ੍ਹਾ ਮਾਈਨਿੰਗ ਇੰਸਪੈਕਟਰ ਆਪਣੀ ਜਾਨ ਬਚਾਉਣ ਲਈ ਭੱਜਦੀ ਨਜ਼ਰ ਆਈ ਪਰ ਉਸ ਦਾ ਪਿੱਛਾ ਕਰ ਕੇ ਕੁੱਟਮਾਰ ਕੀਤੀ ਜਾ ਰਹੀ ਹੈ। ਪੂਰੀ ਘਟਨਾ ਦਾ ਵੀਡੀਓ ਵਾਇਰਲ ਹੋਇਆ ਹੈ। ਹਾਲਾਂਕਿ ਕਿਸੇ ਪੁਲਿਸ ਅਧਿਕਾਰੀ ਨੇ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ ਹੈ।
ਦੱਸਿਆ ਜਾਂਦਾ ਹੈ ਕਿ ਸੋਮਵਾਰ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਜ਼ਿਲ੍ਹਾ ਮਾਈਨਿੰਗ ਵਿਭਾਗ ਦੀ ਮਹਿਲਾ ਇੰਸਪੈਕਟਰ ਅਤੇ ਹੋਰ ਕਰਮਚਾਰੀਆਂ ਨੇ ਪਿੰਡ ਬਿਹਟਾ ਦੇ ਕੋਲ ਰੇਤ ਦੀ ਓਵਰਲੋਡਿੰਗ ਖਿਲਾਫ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਸੀ।


ਇਸ ਦੌਰਾਨ ਟਰੱਕ ਚਾਲਕਾਂ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਬਿਹਟਾ-ਆਰਾ ਐਨਐਚ ਮੁੱਖ ਮਾਰਗ ‘ਤੇ ਪੈਂਦੇ ਪਿੰਡ ਸਹ ਪਰੇਵ ਨੇੜੇ ਟਰੱਕ ਡਰਾਈਵਰਾਂ ਨੇ ਜ਼ਿਲ੍ਹਾ ਮਾਈਨਿੰਗ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜ਼ਿਲ੍ਹਾ ਮਾਈਨਿੰਗ ਟੀਮ ਆਪਣੀ ਜਾਨ ਬਚਾਉਣ ਲਈ ਭੱਜਦੀ ਰਹੀ, ਇਸ ਤੋਂ ਬਾਅਦ ਵੀ ਇਨ੍ਹਾਂ ਲੋਕਾਂ ਵੱਲੋਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।

error: Content is protected !!