ਬਠਿੰਡਾ ਵਿਚ ਖੂਨੀ ਵਾਰਦਾਤ, ਨਾਨ ਖਾਂਦੀ ਔਰਤ ਦੇ ਢਿਡ ਵਿਚ ਦਿਨ ਦਿਹਾੜੇ ਪੰਜ ਵਾਰ ਮਾਰਿਆ ਚਾਕੂ, ਲਹੂ-ਲੁਹਾਨ ਹੋਈ ਔਰਤ

ਬਠਿੰਡਾ ਵਿਚ ਖੂਨੀ ਵਾਰਦਾਤ, ਨਾਨ ਖਾਂਦੀ ਔਰਤ ਦੇ ਢਿਡ ਵਿਚ ਦਿਨ ਦਿਹਾੜੇ ਪੰਜ ਵਾਰ ਮਾਰਿਆ ਚਾਕੂ, ਲਹੂ-ਲੁਹਾਨ ਹੋਈ ਔਰਤ


ਵੀਓਪੀ ਬਿਊਰੋ, ਬਠਿੰਡਾ : ਮੁਲਜ਼ਮਾਂ ਦੇ ਹੌਸਲੇ ਇਸ ਕਦਰ ਤਕ ਬੁਲੰਦ ਹੋਏ ਪਏ ਹਨ ਕਿ ਦਿਨ ਦਿਹਾੜੇ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇ ਜਾਂਦੇ ਹਨ। ਮੰਗਲਵਾਰ ਦੁਪਹਿਰ ਨੂੰ ਬਠਿੰਡਾ ਵਿਖੇ ਐੱਸਐੱਸਪੀ ਦਫ਼ਤਰ ਨੇੜੇ ਇੱਕ ਰੇਹੜੀ ਵਾਲੇ ਕੋਲ ਨਾਨ ਖਾ ਰਹੀ ਔਰਤ ‘ਤੇ ਇਕ ਨੌਜਵਾਨ ਵੱਲੋਂ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਔਰਤ ਦੇ ਢਿੱਡ ਵਿਚ ਪੰਜ ਵਾਰ ਚਾਕੂ ਮਾਰੇ ਗਏ ਹਨ ਤੇ ਲਹੂ ਲੁਹਾਨ ਕਰ ਦਿੱਤਾ ਗਿਆ।

ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ। ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਏਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਦੀ ਮਦਦ ਨਾਲ ਸਿਵਲ ਲਾਈਨ ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਹਮਲੇ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।ਡੀਐਸਪੀ ਸਿਟੀ ਦੋ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਔਰਤ ’ਤੇ ਹਮਲਾ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਦੀ ਪਛਾਣ ਅਜੇ ਕੁਮਾਰ ਵਜੋਂ ਹੋਈ ਹੈ। ਹਮਲੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਪੁਲਿਸ ਮੁਲਜ਼ਮ ਕੋਲੋਂ ਪੁੱਛਗਿੱਛ ਕਰ ਰਹੀ ਹੈ।

error: Content is protected !!