2023 ਦੀ ਸਭ ਤੋਂ ਵੱਡੀ ਸਿਨੇਮਾ ਰਿਲੀਜ਼ ‘ਕਲੀ ਜੋਟਾ’ ਨੇ ਚੌਪਾਲ ਓਟੀਟੀ ਐਪ ‘ਤੇ ਦਰਸ਼ਕਾਂ ਦੀ ਗਿਣਤੀ ਦੇ ਰਿਕਾਰਡ ਤੋੜੇ

2023 ਦੀ ਸਭ ਤੋਂ ਵੱਡੀ ਸਿਨੇਮਾ ਰਿਲੀਜ਼ ‘ਕਲੀ ਜੋਟਾ’ ਨੇ ਚੌਪਾਲ ਓਟੀਟੀ ਐਪ ‘ਤੇ ਦਰਸ਼ਕਾਂ ਦੀ ਗਿਣਤੀ ਦੇ ਰਿਕਾਰਡ ਤੋੜੇ

ਵਿਓਪੀ ਬਿਊਰੋ – ਅਦਾਕਾਰਾ ਨੀਰੂ ਬਾਜਵਾ ਅਤੇ ਅਭਿਨੇਤਾ ਸਤਿੰਦਰ ਸਰਤਾਜ ਦੀ ਫਿਲਮ ‘ਕਲੀ ਜੋਟਾ’ 13 ਅਪ੍ਰੈਲ ਨੂੰ ਚੌਪਾਲ ਓਟੀਟੀ ਐਪ ‘ਤੇ ਆਈ ਅਤੇ ਸਟ੍ਰੀਮਿੰਗ ਪਲੇਟਫਾਰਮ ਨੇ ਕਿਹਾ ਕਿ ਫਿਲਮ ਨੇ ਰਿਲੀਜ਼ ਦੇ ਕੁਝ ਘੰਟਿਆਂ ਵਿੱਚ ਹੀ ਦਰਸ਼ਕਾਂ ਦੇ ਰਿਕਾਰਡ ਤੋੜ ਦਿੱਤੇ ਹਨ। ਇਸ ਤੋਂ ਪਹਿਲਾਂ, ਇਹ ਫਿਲਮ 3 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ, ਅਤੇ ਇਹ 2023 ਦੀ ਸਭ ਤੋਂ ਲੰਬੀ ਚੱਲਣ ਵਾਲੀ ਫਿਲਮ ਬਣ ਗਈ ਸੀ।

ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਤ, ‘ਕਲੀ ਜੋਟਾ’ ਪਿਆਰ, ਰੋਮਾਂਸ, ਦਿਲ ਤੋੜਨ, ਸਮਾਜਿਕ ਹਕੀਕਤ, ਲਿੰਗਕ ਪੱਖਪਾਤ, ਜੀਵਨ ਦੀਆਂ ਸਿੱਖਿਆਵਾਂ ਦੇ ਤੱਤਾਂ ਨਾਲ ਭਰਪੂਰ ਹੈ – ਇਹ ਸਭ ਹਰਿੰਦਰ ਕੌਰ ਦੁਆਰਾ ਲਿਖੀ ਗਈ ਇੱਕ ਸ਼ਕਤੀਸ਼ਾਲੀ ਕਹਾਣੀ ਵਿੱਚ ਸ਼ਾਮਲ ਹੈ। ਫਿਲਮ ਵਿੱਚ ਵਾਮਿਕਾ ਗੱਬੀ, ਪ੍ਰਿੰਸ ਕੰਵਲਜੀਤ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਸੁਖਵਿੰਦਰ ਚਾਹਲ ਅਤੇ ਹੋਰ ਵੀ ਪ੍ਰਮੁੱਖ ਭੂਮਿਕਾਵਾਂ ਵਿੱਚ ਹਨ।

ਕਲੀ ਜੋਟਾ ਦੀ ਰਿਲੀਜ਼ ਤੋਂ ਬਾਅਦ, ਚੌਪਾਲ ਓਟੀਟੀ ਐਪ ਦੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਦਰਸ਼ਕਾਂ ਤੋਂ ਬਹੁਤ ਸਾਰੇ ਹੁੰਗਾਰੇ ਮਿਲੇ ਹਨ। ਇੱਕ ਨੇ ਲਿਖਿਆ, “ਫਿਲਮ ਫੁੱਲ ਐਚ-ਡੀ ਵਿੱਚ ਸੀ। ਪਰ ਇੱਕ ਸਮੇ ਉੱਤੇ ਮੈਨੂੰ ਅਹਿਸਾਸ ਹੋਇਆ ਕਿ ਫਿਲਮ ਧੁੰਦਲੀ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਮੈਂ ਇਸਨੂੰ ਆਪਣੀਆਂ ਹੰਝੂਆਂ ਭਰੀਆਂ ਅੱਖਾਂ ਨਾਲ ਦੇਖ ਰਿਹਾ ਸੀ। ਇੱਥੇ ਇੱਕ ਵੀ ਸੀਨ ਨਹੀਂ ਹੈ ਜਿਸ ਵਿੱਚ ਤੁਸੀਂ ਨਾ ਰੋਵੋ” ਜਦੋਂ ਕਿ ਦੂਜੇ ਨੇ ਫਿਲਮ ਨੂੰ ਰਿਲੀਜ਼ ਕਰਨ ਲਈ ਪਲੇਟਫਾਰਮ ਦਾ ਧੰਨਵਾਦ ਕਰਦੇ ਹੋਏ ਕਿਹਾ, “ਥੈਂਕੂ ਜੀ ਕਲੀ ਜੋਟਾ ਵਰਗੀ ਮਾਸਟਰਪੀਸ ਦਿਖਾਣ ਲਈ (ਦਿਲ ਦੇ ਇਮੋਸ਼ਨ ਨਾਲ ਮੁਸਕਰਾਉਂਦਾ ਚਿਹਰਾ)। ਕਈ ਹੋਰਾਂ ਨੇ ਸਾਂਝਾ ਕੀਤਾ ਕਿ ਕਿਵੇਂ ਇਹ ਫਿਲਮ ਪੰਜਾਬੀ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਹਮੇਸ਼ਾ ਬਣੀ ਰਹੇਗੀ।

error: Content is protected !!