ਭੜਕੇ ਲੋਕਾਂ ਨੇ ਕਰ’ਤਾ ਪੁਲਿਸ ਸਟੇਸ਼ਨ ‘ਤੇ ਹਮਲਾ, ਦੌੜਾਅ-ਦੌੜਾਅ ਕੁੱਟੇ ਪੁਲਿਸ ਵਾਲੇ, 16 ਮੁਲਾਜ਼ਮ ਜ਼ਖਮੀ, ਵਾਇਰਲ ਵੀਡੀਓ ‘ਚ ਮਿੰਨਤਾ ਕਰਦੇ ਦਿਖੇ ਜਵਾਨ

ਭੜਕੇ ਲੋਕਾਂ ਨੇ ਕਰ’ਤਾ ਪੁਲਿਸ ਸਟੇਸ਼ਨ ‘ਤੇ ਹਮਲਾ, ਦੌੜਾਅ-ਦੌੜਾਅ ਕੁੱਟੇ ਪੁਲਿਸ ਵਾਲੇ, 16 ਮੁਲਾਜ਼ਮ ਜ਼ਖਮੀ, ਵਾਇਰਲ ਵੀਡੀਓ ‘ਚ ਮਿੰਨਤਾ ਕਰਦੇ ਦਿਖੇ ਜਵਾਨ

ਦਿਨਾਜਪੁਰ (ਵੀਓਪੀ ਬਿਊਰੋ) ਪੱਛਮੀ ਬੰਗਾਲ ਦੇ ਉੱਤਰੀ ਦਿਨਾਜਪੁਰ ਜ਼ਿਲ੍ਹੇ ਦੇ ਕਾਲੀਆਗੰਜ ਥਾਣੇ ਦੇ ਪੁਲਿਸ ਮੁਲਾਜ਼ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਕਤ ਘਟਨਾ ਦੀ ਹਮਲਾਵਰਾਂ ਵੱਲੋਂ ਵੀਡੀਓ ਬਣਾਈ ਗਈ ਹੈ। ਜਾਣਕਾਰੀ ਮੁਤਾਬਕ 21 ਅਪ੍ਰੈਲ ਨੂੰ ਇਕ ਨਹਿਰ ‘ਚੋਂ ਇਕ 17 ਸਾਲਾ ਲੜਕੀ ਦੀ ਲਾਸ਼ ਮਿਲੀ ਸੀ, ਜਿਸ ‘ਤੇ ਰਾਜਬੰਸ਼ੀ ਭਾਈਚਾਰੇ ਨੇ ਦੋਸ਼ ਲਗਾਇਆ ਸੀ ਕਿ ਲੜਕੀ ਦਾ ਬਲਾਤਕਾਰ ਤੋਂ ਬਾਅਦ ਕਤਲ ਕੀਤਾ ਗਿਆ ਹੈ, ਜਿਸ ‘ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਅਜਿਹੀ ਕੋਈ ਗੱਲ ਨਹੀਂ ਹੈ। ਇਸ ਦੌਰਾਨ ਮੰਗਲਵਾਰ ਨੂੰ ਭਾਈਚਾਰੇ ਦੇ ਲੋਕ ਇਕੱਠੇ ਹੋ ਗਏ ਅਤੇ ਥਾਣੇ ਪਹੁੰਚ ਗਏ। ਇਸ ਦੌਰਾਨ ਲੋਕਾਂ ਵੱਲੋਂ ਥਾਣੇ ਨੂੰ ਅੱਗ ਲਗਾ ਦਿੱਤੀ ਗਈ ਅਤੇ ਪੁਲਿਸ ਜਵਾਨਾਂ ਦੀ ਕੁੱਟਮਾਰ ਕੀਤੀ ਗਈ। ਇਸ ਦੇ ਨਾਲ ਹੀ ਵੀਡੀਓ ‘ਚ ਪੁਲਿਸ ਲੋਕਾਂ ਤੋਂ ਆਪਣੀ ਜਾਨ ਦੀ ਭੀਖ ਮੰਗਦੀ ਨਜ਼ਰ ਆ ਰਹੀ ਹੈ।


ਦੂਜੇ ਪਾਸੇ ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਇਸ ਵਿੱਚ ਸ਼ਾਮਲ ਲੋਕਾਂ ਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ। ਲੜਕੀ ਦੀ ਮੌਤ ਅਤੇ ਥਾਣੇ ਨੂੰ ਅੱਗ ਲਾਉਣ ਦੀ ਘਟਨਾ ਦੀ ਜਾਂਚ ਕੀਤੀ ਜਾਵੇਗੀ।

ਮੀਡੀਆ ਬ੍ਰੀਫਿੰਗ ਦੌਰਾਨ ਪੁਲਿਸ ਸਟੇਸ਼ਨ ‘ਤੇ ਅੱਗ ਲੱਗਣ ਤੋਂ ਬਾਅਦ ਪੁਲਿਸ ਵਾਲੇ ਭੀੜ ਤੋਂ ਬਚਣ ਲਈ ਇਕ ਘਰ ‘ਚ ਲੁਕ ਗਏ ਪਰ ਭੀੜ ਉਥੇ ਵੀ ਦਾਖਲ ਹੋ ਗਈ। ਇਸ ਘਟਨਾ ‘ਚ 16 ਪੁਲਿਸ ਕਰਮਚਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਦਕਿ ਪੁਲਿਸ ਨੇ 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਕਾਲੀਆਗੰਜ ਦੇ 4 ਵਾਰਡਾਂ ਵਿੱਚ 28 ਅਪ੍ਰੈਲ ਤੱਕ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

error: Content is protected !!