ਪਿਰਾਮਿਡ ਕਾਲਜ ਦੇ ਪਾਥਵੇਅ ਪ੍ਰੋਗਰਾਮ ਰਾਹੀਂ $6000 ਦੀ ਸਕਾਲਰਸ਼ਿਪ ਨਾਲ ਗਗਨਦੀਪ ਦਾ ਹੋਇਆ ਕੈਨੇਡਾ ਵਿੱਚ ਪੜ੍ਹਨ ਦਾ ਸੁਪਨਾ ਸਾਕਾਰ

ਪਿਰਾਮਿਡ ਕਾਲਜ ਦੇ ਪਾਥਵੇਅ ਪ੍ਰੋਗਰਾਮ ਰਾਹੀਂ $6000 ਦੀ ਸਕਾਲਰਸ਼ਿਪ ਨਾਲ ਗਗਨਦੀਪ ਦਾ ਹੋਇਆ ਕੈਨੇਡਾ ਵਿੱਚ ਪੜ੍ਹਨ ਦਾ ਸੁਪਨਾ ਸਾਕਾਰ

ਵੀਓਪੀ ਬਿਊਰੋ – ਦਿੱਲੀ ਦੇ ਰਹਿਣ ਵਾਲੇ ‘ਗਗਨਦੀਪ ਰਾਹੁਲ’ ਨੇ ਬੀ.ਬੀ.ਏ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੰਜਾਬ ਦੇ ਫਗਵਾੜਾ ਸ਼ਹਿਰ ‘ਚ ਸਥਿਤ ਪਿਰਾਮਿਡ ਕਾਲਜ ਤੋਂ ਐਮ.ਬੀ.ਏ ਕਰਨ ਦਾ ਫੈਸਲਾ ਕੀਤਾ ਅਤੇ ਉਸ ਦੇ ਇਸ ਫੈਸਲੇ ਨਾਲ ਨਾ ਸਿਰਫ ਉਸ ਦਾ ਕੈਨੇਡਾ ‘ਚ ਪੜ੍ਹਨ ਦਾ ਸੁਪਨਾ ਪੂਰਾ ਹੋਇਆ ਸਗੋਂ ਉਸ ਨੂੰ 6000 ਡਾਲਰ ਤੱਕ ਦੀ ਸਕਾਲਰਸ਼ਿਪ ਵੀ ਮਿਲੀ

ਦਰਅਸਲ, 2021 ਵਿੱਚ ਬੀਬੀਏ ਕਰਦੇ ਸਮੇਂ ਗਗਨਦੀਪ ਨੇ ਕੈਨੇਡਾ ਜਾ ਕੇ ਐਮਬੀਏ ਕਰਨ ਦਾ ਮਨ ਬਣਾ ਲਿਆ ਸੀ। ਪਰ ਉਸ ਸਮੇਂ ਕੈਨੇਡੀਅਨ ਦੂਤਾਵਾਸ ਦੁਆਰਾ ਵੱਡੀ ਗਿਣਤੀ ‘ਚ ਵਿਦਿਆਰਥੀਆਂ ਦੇ ਸਟੱਡੀ ਵੀਜ਼ਾ ਰਿਫਯੂਜ਼ ਕੀਤੇ ਜਾਣ ਤੋਂ ਹੋ ਬੇਹੱਦ ਚਿੰਤਿਤ ਸੀ। ਉਹ ਨਹੀਂ ਚਾਹੁੰਦਾ ਸੀ ਕਿ ਰਿਫਯੂਜ਼ਲਾਂ ਦੇ ਚੱਕਰ ‘ਚ ਫੱਸ ਕੇ ਉਸਦਾ ਸਮਾਂ ਅਤੇ ਪੈਸਾ ਦੋਨੋਂ ਖ਼ਰਾਬ ਹੋਣ। ਆਪਣੇ ਸਪਨੇ ਨੂੰ ਪੂਰਾ ਕਰਨ ਦੀ ਕਸ਼ਮਸਕਸ਼ ਵਿਚ ਉਸਨੂੰ ਪਿਰਾਮਿਡ ਕਾਲਜ ਬਾਰੇ ਪਤਾ ਲੱਗਾ ਜਿੱਥੇ ਕੈਨੇਡਾ ਕਰੈਡਿਟ ਟਰਾਂਸਫਰ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਹਨਾਂ ਪ੍ਰੋਗਰਾਮਾਂ ਦੇ ਤਹਿਤ ਵਿਦਿਆਰਥੀ ਆਪਣੀ ਅੱਧੀ ਪੜਾਈ ਪਿਰਾਮਿਡ ਕਾਲਜ ਵਿਖੇ ਪੂਰਾ ਕਰਦਾ ਹੈ ਅਤੇ ਅੱਧੀ ਕੈਨੇਡਾ ਵਿਚ। ਇਹ ਸਭ, ਪਿਰਾਮਿਡ ਕਾਲਜ ਦੇ ਕੈਨੇਡਾ ਦੀਆਂ ਨਾਮਿ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ ਹੋਏ ਕਰਾਰ ਕਰਨ ਸੰਭਵ ਹੋ ਪਾਉਂਦਾ ਹੈ ਜਿਸ ਵਿਚ ਯੂਨੀਵਰਸਿਟੀ ਕਨੇਡਾ ਵੈਸਟ, ਯੌਰਕਵਿਲੇ ਯੂਨੀਵਰਸਿਟੀ, ਯੂਨੀਵਰਸਿਟੀ ਆਫ ਫਰੇਜ਼ਰ ਵੈਲੀ, ਸਿਟੀ ਯੂਨੀਵਰਸਿਟੀ ਵੈਨਕੂਵਰ ਆਦਿ ਸ਼ਾਮਿਲ ਹਨ।

ਗਗਨਦੀਪ ਨੇ ਪਿਰਾਮਿਡ ਦੇ MBA ਪ੍ਰੋਗਰਾਮ ਵਿਚ ਦਾਖਲਾ ਲਿੱਤਾ ਜਿਸ ਵਿੱਚ ਉਸਨੇ ਪਿਰਾਮਿਡ ਕਾਲਜ ਵਿਖੇ ਇੱਕ ਸਾਲ ਪੂਰਾ ਕੀਤਾ। ਉਸਦੇ ਪਹਿਲੇ ਦੋ ਸਮੈਸਟਰਾਂ ਵਿੱਚ 8.57 ਅਤੇ 7.47 ਐਸ.ਜੀ.ਪੀ.ਏ. ਆਏ। ਪਹਿਲੇ ਸਾਲ ਦੌਰਾਨ ਇੱਕ ਸ਼ਾਨਦਾਰ ਅਕਾਦਮਿਕ ਰਿਕਾਰਡ ਕਾਇਮ ਰੱਖਣ ਲਈ ਉਸਨੂੰ ਕੈਨੇਡਾ ਦੀ “ਯੂਨੀਵਰਸਿਟੀ ਕਨੇਡਾ ਵੈਸਟ” ਲਈ 6000 ਕੈਨੇਡੀਅਨ ਡਾਲਰ ਦੀ ਸਕਾਲਰਸ਼ਿਪ ਵੀ ਮਿਲੀ।

ਗਗਨਦੀਪ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼-ਕਿਸਮਤ ਹੈ ਕਿ ਉਸ ਨੇ ਪਿਰਾਮਿਡ ਕਾਲਜ ਨੂੰ ਚੁਣਿਆ। ਉਸਨੇ ਦੱਸਿਆ ਕਿ ਪਿਰਾਮਿਡ ਕਾਲਜ ਵਿਖੇ ਅੱਡੀ ਪੜਾਈ ਪੂਰੀ ਕਰਨੇ ਦੇ ਕਾਰਨ ਉਸਦੀ ਲਗਭਗ 10 ਲੱਖ ਰੁਪਏ ਦੀ ਬਚਤ ਵੀ ਹੋਈ।

MBA ਤੋਂ ਇਲਾਵਾ ਪਿਰਾਮਿਡ ਕਾਲਜ ਕਈ ਹੋ ਪਥਵੇ ਪਾਥਵੇਅ ਪ੍ਰੋਗਰਾਮ ਪ੍ਰਦਾਨ ਕਰਦਾ ਹੈ ਜਿਸ ਵਿਚ BBA, BCOM, BCA, HMCT, B.Sc. MULTIMEDIA ਆਦੀ ਕੋਰਸ ਸ਼ਾਮਿਲ ਹਨ। ਬੀ.ਬੀ.ਏ ਦੇ ਵਿਦਿਆਰਥੀ 2 ਸਾਲ ਪਿਰਾਮਿਡ ਵਿਖੇ ਪੂਰੇ ਕਰਨ ਤੋਂ ਬਾਅਦ ਬਾਕੀ 2 ਸਾਲ ਯੌਰਕਵਿਲੇ ਯੂਨੀਵਰਸਿਟੀ ਵਿਖੇ ਪੂਰਾ ਕਰਦੇ ਹਨ ਅਤੇ ਇਸ ਪ੍ਰੋਗਰਾਮ ਵਿਚ ਪ੍ਰੋਜੈਕਟ ਮੈਨਜਮੈਂਟ, ਅਕਾਊਂਟਿੰਗ, ਸਪਲਾਈ ਚੇਨ ਮੈਨਜਮੈਂਟ ਅਤੇ ਐਨਰਜੀ ਮੈਨਜਮੈਂਟ ਸਪੈਸ਼ਲਾਈਜ਼ੇਸ਼ਨ ਵੀ ਉਪਲਬਦ ਹਨ।  ਇਸ ਤੋਂ ਇਲਾਵਾ ਬੀ.ਸੀ.ਏ ਦੇ ਵਿਦਿਆਰਥੀ 2 ਸਾਲ ਪਿਰਾਮਿਡ ਅਤੇ 2 ਸਾਲ ਫਰੇਜ਼ਰ ਵੈਲੀ ਯੂਨੀਵਰਸਿਟੀ ਵਿਖੇ, ਅਤੇ ਇਸੇ ਤਰਾਂ ਐਚ.ਐਮ.ਸੀ.ਟੀ ਅਤੇ ਮਲਟੀਮੀਡੀਆ ਦੇ ਵਿਦਿਆਰਥੀ 2 ਸਾਲ ਪਿਰਾਮਿਡ ਅਤੇ 2 ਸਾਲ ਸਿਟੀ ਯੂਨੀਵਰਸਿਟੀ ਵੈਨਕੂਵਰ ਵਿਖੇ ਪੂਰਾ ਕਰਦੇ ਹਨ।   ਕੈਨੇਡਾ ਵਿਚ ਪੜਾਈ ਪੂਰੀ ਕਰਨ ਤੋਂ ਬਾਅਦ ਵਿਦਿਆਰਥੀਆਂ ਕੈਨੇਡਾ ਦੇ ਵਰਕ ਪਰਮਿਟ ਲਈ ਯੋਗ ਹੁੰਦੇ ਹਨ। ਜਿਸਤੋਂ ਬਾਅਦ ਉਨ੍ਹਾਂ ਦੀ PR ਲੈਣ ਦੀ ਰਾਹ ਆਸਾਨ ਹੋ ਜਾਂਦੀ ਹੈ।

ਦੱਸ ਦੇਈਏ, ਪਿਰਾਮਿਡ ਕਾਲਜ ਵਿਖੇ ਇਸ ਸਮੇਂ ਅਗਾਮੀ ਸੈਸ਼ਨਾਂ ਲਈ ਦਾਖ਼ਲੇ ਚਲ ਰਹੇ ਹਨ ਚਾਹਵਾਨ ਵਿਦਿਆਰਥੀ ਦਾਖ਼ਲੇ ਦੀ ਜਾਣਕਾਰੀ ਲਈ ਪਿਰਾਮਿਡ ਕਾਲਜ ਨਾਲ 93978-93978 ਤੇ ਸੰਪਰਕ ਕਰਨ।

error: Content is protected !!