ਪਿਰਾਮਿਡ ਨੇ ਕੀਤਾ ਯੂਕੇ ਦੇ ਸਟੱਡੀ ਵੀਜ਼ੇ ਤੇ ਪਰਿਵਾਰ ਨੂੰ ਲਿਜਾਉਣ ਦਾਸਪਨਾ ਸਕਾਰ – ਵਿਦਿਆਰਥੀ ਦਾ ਸੀ 6 ਸਾਲਾਂ ਦਾ ਸਟੱਡੀ ਗੈਪ

ਪਿਰਾਮਿਡ ਨੇ ਕੀਤਾ ਯੂਕੇ ਦੇ ਸਟੱਡੀ ਵੀਜ਼ੇ ਤੇ ਪਰਿਵਾਰ ਨੂੰ ਲਿਜਾਉਣ ਦਾਸਪਨਾ ਸਕਾਰ – ਵਿਦਿਆਰਥੀ ਦਾ ਸੀ 6 ਸਾਲਾਂ ਦਾ ਸਟੱਡੀ ਗੈਪ

ਵੀਓਪੀ ਬਿਊਰੋ – ਸਟੱਡੀ ਗੈਪ ਦੇ ਚਲਦੇ ਆਪਣਾ ਯੂਕੇ ‘ਚ ਪੜਾਈ ਕਰਨ ਦਾ ਸੁਪਨਾ ਛੱਡ ਚੁੱਕੀ ਪਟਿਆਲੇ ਦੇ ਪਿੰਡ ਨਿਊ ਲਾਲੋਛੀ ਦੀ ਨਿਵਾਸੀ ਅਮਨਦੀਪ ਨੂੰ ਜਦ ਆਪਣੇ ਸਟੱਡੀ ਵੀਜ਼ੇ ਦੇ ਨਾਲ-ਨਾਲ ਆਪਣੇ ਪਤੀ ਅਤੇ 3 ਸਾਲਾਂ ਦੀ ਬੇਟੀ ਦਾ ਵੀ ਵੀਜ਼ਾ ਹਾਸਿਲ ਹੋਇਆ ਤਾਂ ਉਸਦੀਆਂ ਅੱਖਾਂ ਭਰ ਆਇਆਂ। ਉਸਦੇ ਲਈ ਤਾਂ ਜਿਵੇਂ ਦੁਨੀਆਂ ਦੀ ਸਭ ਤੋਂ ਵੱਡੀ ਮੁਰਾਦ ਪੂਰੀ ਹੋ ਗਈ ਹੋਵੇ।

ਦਰਅਸਲ, 6 ਸਾਲਾਂ ਦਾ ਸਟੱਡੀ ਗੈਪ ਹੋਣ ਕਰਕੇ ਅਮਨਦੀਪ ਦਾ ਯੂਕੇ ‘ਚ ਪੜਾਈ ਕਰਨ ਦਾ ਸੁਪਨਾ ਸਾਕਾਰ ਨਹੀਂ ਹੋ ਰਿਹਾ ਸੀ। ਉਸਨੇ ਅਨੇਕਾਂ ਸਟੱਡੀ ਵੀਜ਼ਾ ਸਲਾਹਕਾਰਾਂ ਦੇ ਚੱਕਰ ਕੱਟੇ ਪਰ ਗੱਲ ਨਾ ਬਣੀ। ਫਿਰ ਇਕ ਦਿਨ ਇਸੇ ਸਿਲਸਿਲੇ ‘ਚ ਉਹ ਪਿਰਾਮਿਡ ਈ ਸਰਵਿਸਿਜ਼ ਦੇ ਮਾਹਿਰਾਂ ਨੂੰ ਮਿਲੀ ਜਿੰਨਾ ਦੀ ਸੂਝ ਬੂਝ ਅਤੇ ਸਹੀ ਤਰੀਕੇ ਨਾਲ ਫ਼ਾਈਲ ਲੱਗਾਉਣ ਦੇ ਬਾਅਦ ਉਸਦਾ ਯੂਕੇ ਜਾਣ ਦਾ ਸਪਨਾ ਸਿਰਫ 21 ਦਿਨਾਂ ਵਿੱਚ ਪੂਰਾ ਹੋ ਗਿਆ। ਜ਼ਿਕਰਯੋਗ ਹੈ ਕਿ ਪਿਰਾਮਿਡ ਨੇ ਸਟੱਡੀ ਵੀਜ਼ੇ ‘ਤੇ ਆਪਣੇ ਪਰਿਵਾਰ ਨੂੰ ਨਾਲ ਲੈ ਜਾਣ ਲਈ ਜ਼ਰੂਰੀ ਦਸਤਾਵੇਜ਼ਾਂ ਨੂੰ ਪੂਰਾ ਕਰਨ ‘ਚ ਮਦਦ ਕੀਤੀ ਸੀ। ਜਿਸਦੇ ਸਦਕਾ ਹੁਣ ਉਸਦੇ ਪਤੀ ਅਤੇ ਬੇਟੀ ਵੀ ਉਸਦੇ ਨਾਲ ਯੂਕੇ ਜਾਣਗੇ।

ਅਮਨਦੀਪ ਦਾ ਕਹਿਣਾ ਹੈ ਕਿ ਉਹ ਯੂਕੇ ਵਿੱਚ ਪੜ੍ਹਨਾ ਤਾਂ ਚਾਹੁੰਦੀ ਸੀ ਪਰ ਆਪਣੇ ਪਰਿਵਾਰ ਤੋਂ ਵੱਖ ਨਹੀਂ ਹੋਣਾ ਚਾਹੁੰਦੀ ਸੀ। ਉਸ ਨੇ ਕਿਹਾ ਕਿ ਜਦੋਂ ਉਹ ਪਿਰਾਮਿਡ ਮਾਹਰਾਂ ਨੂੰ ਮਿਲੀ, ਤਾਂ ਉਨ੍ਹਾਂ ਨੇ ਉਸ ਨੂੰ ਆਪਣੇ ਪਰਿਵਾਰ ਨੂੰ ਆਪਣੇ ਨਾਲ ਯੂਕੇ ਲੈ ਜਾਣ ਦੀ ਸੰਭਾਵਨਾ ਬਾਰੇ ਦੱਸਿਆ। ਅਮਨਦੀਪ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਿਰਾਮਿਡ ਤੋਂ ਸਟੱਡੀ ਵੀਜ਼ਾ ਲਗਵਾਉਣ ਦਾ ਤਜ਼ਰਬਾ ਬੇਹੱਦ ਸ਼ਾਨਦਾਰ ਰਿਹਾ ਤੇ ਪਿਰਾਮਿਡ ਦੇ ਮਾਹਿਰਾਂ ਤੋਂ ਉਨ੍ਹਾਂ ਨੂੰ ਸਮੇਂ- ਸਮੇਂ ‘ਤੇ ਪੂਰੀ ਜਾਣਕਾਰੀ ਪ੍ਰਦਾਨ ਕੀਤੀ।

ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਮਾਹਿਰਾਂ ਨੇ ਦੱਸਿਆ ਕਿ ਯੂਕੇ ਦੀ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੇ ਜੀਵਨ ਸਾਥੀ ਅਤੇ ਬੱਚਿਆਂ ਨੂੰ ਨਾਲ ਲਿਆਉਣ ਦੀ ਇਜਾਜ਼ਤ ਦਿੰਦੀ ਹੈ, ਇੰਨਾ ਹੀ ਨਹੀਂ, ਵਿਦਿਆਰਥੀਆਂ ਨਾਲ ਗਏ ਉਨ੍ਹਾਂ ਦੇ ਜੀਵਨ ਸਾਥੀ ਉਥੇ ਕੰਮ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਬੱਚੇ ਓਥੋਂ ਦੀ ਮੁਫ਼ਤ ਸਕੂਲੀ ਪੜ੍ਹਾਈ ਦੇ ਮੌਕਿਆਂ ਦਾ ਲਾਭ ਵੀ ਉਠਾ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਯੂਕੇ ਦੀਆਂ ਕਈ ਯੂਨੀਵਰਸਿਟੀਆਂ ‘ਚ ਬਿਨਾਂ ਯੂਨੀਵਰਸਿਟੀ ਇੰਟਰਵਿਊ ਦਾਖ਼ਲਾ ਸੰਭਵ ਹੈ। ਯੂਕੇ ਵਿੱਚ ਪੜ੍ਹਨ ਅਤੇ ਆਪਣੇ ਜੀਵਨ ਸਾਥੀ ਅਤੇ ਬੱਚਿਆਂ ਨੂੰ ਆਪਣੇ ਨਾਲ ਲਿਆਉਣ ਦੇ ਚਾਹਵਾਨ ਵਿਦਿਆਰਥੀ ਪਿਰਾਮਿਡ ਨਾਲ 93978-93978 ‘ਤੇ ਸੰਪਰਕ ਕਰ ਸਕਦੇ ਹਨ।

error: Content is protected !!