ਅਹੁਦੇ ਦਾ ਰੋਹਬ ਦਿਖਾ ਕੇ ਮਹਿਲਾ ਅਧਿਕਾਰੀ 2 ਜਣਿਆਂ ਤੋਂ ਮੰਗ ਰਹੀ ਸੀ 15-15 ਹਜ਼ਾਰ ਰੁਪਏ, 10 ਹਜ਼ਾਰ ‘ਚ ਸੌਦਾ ਤੈਅ ਹੋਇਆ ਤਾਂ ਪੈਸੇ ਲੈਣ ਆਈ ਫੜੀ ਗਈ

ਅਹੁਦੇ ਦਾ ਰੋਹਬ ਦਿਖਾ ਕੇ ਮਹਿਲਾ ਅਧਿਕਾਰੀ 2 ਜਣਿਆਂ ਤੋਂ ਮੰਗ ਰਹੀ ਸੀ 15-15 ਹਜ਼ਾਰ ਰੁਪਏ, 10 ਹਜ਼ਾਰ ‘ਚ ਸੌਦਾ ਤੈਅ ਹੋਇਆ ਤਾਂ ਪੈਸੇ ਲੈਣ ਆਈ ਫੜੀ ਗਈ

ਫਿਰੋਜ਼ਪੁਰ (ਵੀਓਪੀ ਬਿਊਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਮੋਗਾ ਜ਼ਿਲੇ ਦੇ ਬੱਗੜ ਜੰਗਲਾਤ ਬੀਟ ‘ਤੇ ਤਾਇਨਾਤ ਫੌਰੈਸਟ ਗਾਰਡ ਅਮਰਜੀਤ ਕੌਰ ਵਾਸੀ ਬਾਘਾ ਪੁਰਾਣਾ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਮੰਗੇਵਾਲਾ ਦੇ ਗੁਰਮੀਤ ਸਿੰਘ ਦੀ ਸ਼ਿਕਾਇਤ ’ਤੇ ਮਹਿਲਾ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਜੰਗਲਾਤ ਕਰਮਚਾਰੀ ਨੇ ਜੰਗਲ ਦੀ ਜ਼ਮੀਨ ਵਿੱਚ ਪਾਣੀ ਦੀਆਂ ਪਾਈਪਾਂ ਪਾਉਣ ਲਈ ਜੁਰਮਾਨਾ ਨਾ ਲਾਉਣ ਬਦਲੇ ਉਸ ਤੋਂ ਅਤੇ ਉਸ ਦੇ ਗੁਆਂਢੀ ਕੋਲੋਂ 15-15 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ। ਬਾਅਦ ਵਿੱਚ 10,000 ਰੁਪਏ ਵਿੱਚ ਸੌਦਾ ਤੈਅ ਹੋਇਆ।

ਉਸ ਨੇ ਮੁਲਾਜ਼ਮ ਨਾਲ ਫੋਨ ’ਤੇ ਹੋਈ ਗੱਲਬਾਤ ਰਿਕਾਰਡ ਕੀਤੀ। ਫਿਰੋਜ਼ਪੁਰ ਰੇਂਜ ਦੀ ਵਿਜੀਲੈਂਸ ਟੀਮ ਨੇ ਸ਼ਿਕਾਇਤ ਵਿੱਚ ਲੱਗੇ ਦੋਸ਼ਾਂ ਦੀ ਜਾਂਚ ਕਰਕੇ ਜਾਲ ਵਿਛਾਇਆ। ਫੋਰੈਸਟ ਗਾਰਡ 2 ਸਰਕਾਰੀ ਗਵਾਹਾਂ ਦੇ ਸਾਹਮਣੇ 10,000 ਰੁਪਏ ਦੀ ਰਿਸ਼ਵਤ ਲੈਂਦਾ ਕਾਬੂ ਮਹਿਲਾ ਕਰਮਚਾਰੀ ਨੂੰ ਸ਼ਨੀਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

error: Content is protected !!