15 ਸਾਲ ਦੀ ਬੱਚੀ ਨੂੰ ਦਰਦ ਹੋਣ ‘ਤੇ ਘਰ ਵਾਲੇ ਲੈ ਕੇ ਗਏ ਹਸਪਤਾਲ ਤਾਂ ਦਿੱਤਾ ਬੱਚੇ ਨੂੰ ਜਨਮ, ਹੈਰਾਨ ਘਰਦਿਆਂ ਅੱਗੇ ਬੱਚੀ ਨੇ ਰੋ ਕੇ ਸੁਣਾਈ ਆਪਣੀ ਵਿੱਥਿਆ

15 ਸਾਲ ਦੀ ਬੱਚੀ ਨੂੰ ਦਰਦ ਹੋਣ ‘ਤੇ ਘਰ ਵਾਲੇ ਲੈ ਕੇ ਗਏ ਹਸਪਤਾਲ ਤਾਂ ਦਿੱਤਾ ਬੱਚੇ ਨੂੰ ਜਨਮ, ਹੈਰਾਨ ਘਰਦਿਆਂ ਅੱਗੇ ਬੱਚੀ ਨੇ ਰੋ ਕੇ ਸੁਣਾਈ ਆਪਣੀ ਵਿੱਥਿਆ

ਪਟਿਆਲਾ (ਵੀਓਪੀ ਬਿਊਰੋ) ਘਰ ‘ਚ ਇਕੱਲੀ ਦੇਖ ਕੇ 15 ਸਾਲਾ ਲੜਕੀ ਨਾਲ ਗੁਆਂਢ ‘ਚ ਰਹਿਣ ਵਾਲਾ ਨੌਜਵਾਨ ਜਬਰ-ਜ਼ਨਾਹ ਕਰਦਾ ਰਿਹਾ। ਇਸ ਦੁਸ਼ਟ ਕਰਮ ਦਾ ਸਿੱਟਾ ਇਹ ਨਿਕਲਿਆ ਹੁਣ ਪੀੜਤਾ ਨੇ ਬੱਚੇ ਨੂੰ ਜਨਮ ਦਿੱਤਾ ਹੈ। ਪਟਿਆਲਾ ਵਿਖੇ ਅਰਬਨ ਅਸਟੇਟ ਥਾਣੇ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਗ੍ਰਿਫ਼ਤਾਰੀ ਹੋਣੀ ਬਾਕੀ ਹੈ।

ਜਾਂਚ ਅਧਿਕਾਰੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਜਿਸ ਜਗ੍ਹਾ ‘ਤੇ 15 ਸਾਲਾ ਲੜਕੀ ਸਾਲ 2022 ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਰਹਿੰਦੀ ਸੀ, ਦੋਸ਼ੀ ਦਿਨੇਸ਼ ਵੀ ਉੱਥੇ ਹੀ ਰਹਿੰਦਾ ਸੀ। ਦਿਨੇਸ਼ ਅਕਸਰ ਪੀੜਤਾ ਨੂੰ ਘਰੋਂ ਬਾਹਰ ਆਉਣ-ਜਾਣ ਸਮੇਂ ਦੋਸਤ ਬਣਾਉਣ ਲਈ ਦਬਾਅ ਪਾਉਂਦਾ ਸੀ। ਬਾਅਦ ‘ਚ ਦੋਵੇਂ ਦੋਸਤ ਬਣ ਗਏ ਅਤੇ ਫਿਰ ਦੋਸ਼ੀ ਉਕਤ ਨਾਬਾਲਿਗ ਨਾਲ ਵਿਆਹ ਕਰਵਾਉਣ ਦਾ ਵਾਅਦਾ ਕਰਨ ਲੱਗਾ।

19 ਅਗਸਤ 2022 ਨੂੰ ਜਦੋਂ ਨਾਬਾਲਗ ਆਪਣੇ ਘਰ ‘ਚ ਇਕੱਲੀ ਸੀ ਤਾਂ ਦੋਸ਼ੀ ਨੇ ਉਸ ਦੇ ਘਰ ‘ਚ ਦਾਖਲ ਹੋ ਕੇ ਉਸ ਨਾਲ ਬਲਾਤਕਾਰ ਕੀਤਾ। ਬਾਅਦ ‘ਚ ਨਾਬਾਲਿਗ ਆਪਣੇ ਪਰਿਵਾਰ ਨਾਲ ਕਿਸੇ ਹੋਰ ਜਗ੍ਹਾ ‘ਤੇ ਸ਼ਿਫਟ ਹੋ ਗਈ। 27 ਅਪ੍ਰੈਲ ਨੂੰ ਨਾਬਾਲਿਗ ਨੂੰ ਤੇਜ਼ ਦਰਦ ਹੋਣ ਕਾਰਨ ਪਟਿਆਲਾ ਦੇ ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ।

ਪੁਲਿਸ ਮੁਤਾਬਕ ਹਸਪਤਾਲ ਪ੍ਰਸ਼ਾਸਨ ਤੋਂ ਸੂਚਨਾ ਮਿਲੀ ਸੀ ਕਿ ਇਕ 15 ਸਾਲਾ ਅਣਵਿਆਹੀ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਫਿਲਹਾਲ ਪੀੜਤਾ ਜ਼ਿਆਦਾ ਕੁਝ ਨਹੀਂ ਦੱਸ ਰਹੀ ਹੈ। ਪੁਲਿਸ ਨੇ ਮੁਲਜ਼ਮ ਦਿਨੇਸ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

error: Content is protected !!