ਖੁਦ ਦੀ ਸਰਵਿਸ ਰਿਵਾਲਵਰ ਵਿਚੋਂ ਚੱਲੀ ਗੋਲ਼ੀ ਮਹਿਲਾ ਸਬ-ਇੰਸਪੈਕਟਰ ਦੀ ਛਾਤੀ ਵਿਚ ਵੱਜੀ

ਖੁਦ ਦੀ ਸਰਵਿਸ ਰਿਵਾਲਵਰ ਵਿਚੋਂ ਚੱਲੀ ਗੋਲ਼ੀ ਮਹਿਲਾ ਸਬ-ਇੰਸਪੈਕਟਰ ਦੀ ਛਾਤੀ ਵਿਚ ਵੱਜੀ


ਵੀਓਪੀ ਬਿਊਰੋ, ਫਰੀਦਕੋਟ : ਖ਼ੁਦ ਦੀ ਸਰਵਿਸ ਰਿਵਾਲਵਰ ‘ਚੋਂ ਗੋਲੀ ਚੱਲਣ ਨਾਲ ਮਹਿਲਾ ਸਬ-ਇੰਸਪੈਕਟਰ ਜ਼ਖ਼ਮੀ ਹੋ ਗਈ। ਛਾਤੀ ‘ਚ ਗੋਲੀ ਲੱਗਣ ਕਾਰਨ ਜ਼ਖ਼ਮੀ ਸਬ-ਇੰਸਪੈਕਟਰ ਜੋਗਿੰਦਰ ਕੌਰ ਨੂੰ ਪਹਿਲਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾਖ਼ਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਲੁਧਿਆਣਾ ਦੇ ਡੀ. ਐੱਸ. ਸੀ. ਰੈਫ਼ਰ ਕਰ ਦਿੱਤਾ।


ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ ਪੌਣੇ 2 ਵਜੇ ਵਾਪਰਿਆ, ਜਦੋਂ ਜੋਗਿੰਦਰ ਕੌਰ ਆਪਣੀ ਸਰਵਿਸ ਰਿਵਾਲਵਰ ਲਾਕਰ ‘ਚ ਰੱਖ ਰਹੀ ਸੀ ਤਾਂ ਅਚਾਨਕ ਉਨ੍ਹਾਂ ਦੀ ਰਿਵਾਲਵਰ ਵਿਚੋਂ ਗੋਲੀ ਚੱਲ ਗਈ ਤੇ ਗੋਲੀ ਉਨ੍ਹਾਂ ਦੀ ਛਾਤੀ ‘ਚ ਲੱਗ ਗਈ। ਫਿਲਹਾਲ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜੋਗਿੰਦਰ ਕੌਰ ਨੂੰ ਇਕ ਮਹੀਨਾ ਪਹਿਲਾਂ ਹੀ ਗੋਲੇਵਾਲ ਚੌਂਕੀ ਦਾ ਇੰਚਾਰਜ ਬਣਾਇਆ ਗਿਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!