Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
5
ਸਿੱਧੂ ਮੂਸੇਵਾਲਾ ਕਤਲ ਦੇ ਇਨਸਾਫ਼ ਲਈ ਬਲਕੌਰ ਸਿੰਘ ਦਾ ਅੱਜ ਫਿਲੌਰ ਤੋਂ ਜਲੰਧਰ ਤਕ ਮਾਰਚ, ਚੋਣਾਂ ਨੂੰ ਦੇਖਦਿਆਂ ‘ਆਪ’ ਸਰਕਾਰ ਦੀਆਂ ਵਧੀਆਂ ਮੁਸ਼ਕਲਾਂ
jalandhar
Latest News
Politics
Punjab
ਸਿੱਧੂ ਮੂਸੇਵਾਲਾ ਕਤਲ ਦੇ ਇਨਸਾਫ਼ ਲਈ ਬਲਕੌਰ ਸਿੰਘ ਦਾ ਅੱਜ ਫਿਲੌਰ ਤੋਂ ਜਲੰਧਰ ਤਕ ਮਾਰਚ, ਚੋਣਾਂ ਨੂੰ ਦੇਖਦਿਆਂ ‘ਆਪ’ ਸਰਕਾਰ ਦੀਆਂ ਵਧੀਆਂ ਮੁਸ਼ਕਲਾਂ
May 5, 2023
Voice of Punjab
ਸਿੱਧੂ ਮੂਸੇਵਾਲਾ ਕਤਲ ਦੇ ਇਨਸਾਫ਼ ਲਈ ਬਲਕੌਰ ਸਿੰਘ ਦਾ ਅੱਜ ਫਿਲੌਰ ਤੋਂ ਜਲੰਧਰ ਤਕ ਮਾਰਚ, ਚੋਣਾਂ ਨੂੰ ਦੇਖਦਿਆਂ ‘ਆਪ’ ਸਰਕਾਰ ਦੀਆਂ ਵਧੀਆਂ ਮੁਸ਼ਕਲਾਂ
ਜਲੰਧਰ (ਵੀਓਪੀ ਬਿਊਰੋ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸ਼ੁੱਕਰਵਾਰ ਤੋਂ ਜਲੰਧਰ ਲੋਕ ਸਭਾ ਹਲਕੇ ਵਿੱਚ ਇਨਸਾਫ਼ ਮਾਰਚ ਕੱਢਣਗੇ। ਇਸ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਫਿਲੌਰ ਦੇ ਬੜਾ ਪਿੰਡ ਤੋਂ ਹੋਵੇਗੀ। ਇਹ ਸ਼ਨੀਵਾਰ ਨੂੰ ਰੁੜਕਾ ਕਲਾਂ ਤੋਂ ਹੁੰਦੇ ਹੋਏ ਜਲੰਧਰ ਦੇ ਰਾਮਾਮੰਡੀ ਪਹੁੰਚੇਗੀ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਸਦੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਇਸ ਮਾਰਚ ‘ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ।
ਬਲਕੌਰ ਸਿੰਘ ਨੇ ਕਿਹਾ ਕਿ ਜਲੰਧਰ ਵਿੱਚ ਜ਼ਿਮਨੀ ਚੋਣ ਹੋਣੀ ਹੈ ਅਤੇ ਸਰਕਾਰ ਤੁਹਾਡੇ ਬੂਹੇ ’ਤੇ ਹੈ। ਭਾਵੇਂ ਉਹ ਹਰ ਐਤਵਾਰ ਨੂੰ ਇਨਸਾਫ਼ ਦੀ ਅਪੀਲ ਕਰਦੇ ਹਨ ਪਰ 5 ਮਈ ਨੂੰ ਉਹ ਇਨਸਾਫ਼ ਲਈ ਲੋਕਾਂ ਵਿਚਕਾਰ ਜਾਣਗੇ। ਉਨ੍ਹਾਂ ਇਸ ਦਾ ਰੂਟ ਵੀ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਮੁਸੀਬਤ ਵਧ ਗਈ ਹੈ ਕਿਉਂਕਿ ਮੂਸੇਵਾਲਾ ਦੇ ਕਤਲ ਨੂੰ ਸੰਗਰੂਰ ਉਪ ਚੋਣ ‘ਚ ‘ਆਪ’ ਦੀ ਹਾਰ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਇਸ ਕਤਲ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ।
ਸੰਗਰੂਰ ਜ਼ਿਮਨੀ ਚੋਣ ਦੌਰਾਨ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦੇਣ ਅਤੇ ਉਸ ਦੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਲੋਕਾਂ ਵਿੱਚ ਗੁੱਸਾ ਸੀ ਕਿ ਸਰਕਾਰ ਵੱਲੋਂ ਸੁਰੱਖਿਆ ਘਟਾਉਂਦੇ ਹੀ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ। ਬਲਕੌਰ ਸਿੰਘ ਨੇ ਵੀ ਵਿਧਾਨ ਸਭਾ ਦੇ ਬਾਹਰ ਧਰਨਾ ਦਿੱਤਾ ਹੈ। ਇਹ ਮਾਮਲਾ ਵਿਧਾਨ ਸਭਾ ਵਿੱਚ ਵੀ ਉਠਾਇਆ ਗਿਆ ਸੀ। ਇਸ ਲਈ ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਆਪ’ ਸਰਕਾਰ ਲਈ ਵੱਕਾਰ ਦਾ ਮੁੱਦਾ ਬਣ ਗਈ ਹੈ। ਅਜਿਹੇ ‘ਚ ਬਲਕੌਰ ਸਿੰਘ ਦਾ ਮਾਰਚ ਕੱਢਣਾ ਆਪ ਦੀਆਂ ਮੁਸ਼ਕਿਲਾਂ ਨੂੰ ਵਧਾ ਸਕਦਾ ਹੈ।
Post navigation
ਸੀਐੱਮ ਭਗਵੰਤ ਮਾਨ ਨੇ ਕੱਢਿਆ ਜਲੰਧਰ ‘ਚ ਰੋਡ ਸ਼ੋਅ, ਕਿਹਾ- ਇਸ ਵਾਰ ਜਿਤਾ ਦਿਓ, ਜੇ ਨਾ ਚੰਗਾ ਲੱਗਾ ਤਾਂ ਅਗਲੀ ਵਾਰ ਚਾਹੇ ਜ਼ਮਾਨਤਾਂ ਜ਼ਬਤ ਕਰਵਾ ਦਿਓ
ਜੇਲ੍ਹ ‘ਚ ਬੈਠਾ ਹੀ ਪਾਕਿਸਤਾਨ ਤੋਂ ਮੰਗਵਾ ਰਿਹਾ ਸੀ ਨਸ਼ਾ ਤੇ ਹਥਿਆਰ, ਪੁਲਿਸ ਨੇ 13 ਜਣੇ ਗ੍ਰਿਫ਼ਤਾਰ ਕਰ ਕੇ ਸਾਢੇ ਚਾਰ ਕਿਲੋ ਹੈਰੋਇਨ, 34 ਲੱਖ ਰੁਪਏ ਤੇ ਹਥਿਆਰਾਂ ਦਾ ਜਖੀਰਾ ਫੜਿਆ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us