‘ਪਰੀਨਿਤੀ ਭਾਬੀ ਜ਼ਿੰਦਾਬਾਦ’ ਦੇ ਲੱਗੇ ਨਾਅਰੇ, ਆਈਪੀਐਲ ਮੈਚ ਵੇਖਣ ਪੁੱਜੇ ਸਨ ਰਾਘਵ ਚੱਢਾ ਤੇ ਪਰੀਨਿਤੀ ਚੋਪੜਾ

‘ਪਰੀਨਿਤੀ ਭਾਬੀ ਜ਼ਿੰਦਾਬਾਦ’ ਦੇ ਲੱਗੇ ਨਾਅਰੇ, ਆਈਪੀਐਲ ਮੈਚ ਵੇਖਣ ਪੁੱਜੇ ਸਨ ਰਾਘਵ ਚੱਢਾ ਤੇ ਪਰੀਨਿਤੀ ਚੋਪੜਾ


ਵੀਓਪੀ ਬਿਊਰੋ, ਮੋਹਾਲੀ-ਮੋਹਾਲੀ ‘ਚ ਆਈਪੀਐੱਲ ਮੈਚ ਦੇਖਣ ਪਹੁੰਚੇ ਪਰੀਨਿਤੀ ਚੋਪੜਾ ਅਤੇ ਰਾਘਵ ਚੱਢਾ ਦੇ ਪ੍ਰਸ਼ੰਸਕਾਂ ਨੇ ‘ਪਰਿਣੀਤੀ ਭਾਬੀ ਜ਼ਿੰਦਾਬਾਦ’ ਦੇ ਨਾਅਰੇ ਲਾਏ। ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਮੈਚ ਦੇਖਣ ਲਈ ਮੋਹਾਲੀ ਦੇ ਸਟੇਡੀਅਮ ‘ਚ ਪਹੁੰਚੇ, ਇਸ ਦੌਰਾਨ ਸਟੇਡੀਅਮ ‘ਚ ਪਹੁੰਚੇ ਲੋਕਾਂ ਨੇ ਪਰਨੀਤੀ ਭਾਬੀ ਜ਼ਿੰਦਾਬਾਦ ਦੇ ਨਾਅਰੇ ਲਗਾਏ, ਦੋਵੇਂ ਪਹਿਲੀ ਵਾਰ ਇਕੱਠੇ ਮੈਚ ਦੇਖਣ ਪਹੁੰਚੇ। ਇਸ ਤੋਂ ਪਹਿਲਾਂ ਵੀ ਦੋਵਾਂ ਦੀਆਂ ਮੁੰਬਈ ਵਿਚ ਡਿਨਰ ਕਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ।


ਦੋਵਾਂ ਨੇ ਪੂਰਾ ਮੈਚ ਦੇਖਿਆ, ਇਸ ਦੌਰਾਨ ਰਾਘਵ ਦੀ ਮਾਂ ਵੀ ਮੌਜੂਦ ਸੀ ਅਤੇ ਪਰਿਵਾਰ ਦੇ ਕੁਝ ਮੈਂਬਰ ਵੀ ਮੈਚ ਦੇਖ ਰਹੇ ਸਨ। ਕਰੀਬੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਲਦੀ ਹੀ ਦੋਵੇਂ ਮੰਗਣੀ ਕਰਨ ਜਾ ਰਹੇ ਹਨ ਅਤੇ ਪਰਿਵਾਰ ਚੰਗਾ ਸਮਾਂ ਦੇਖ ਕੇ ਵਿਆਹ ਦੀ ਤਰੀਕ ਤੈਅ ਕਰੇਗਾ ਅਤੇ ਸਾਲ ਦੇ ਅੰਤ ਤੱਕ ਦੋਵਾਂ ਦਾ ਵਿਆਹ ਹੋ ਜਾਵੇਗਾ।

error: Content is protected !!