‘ਉਡਦਾ ਪੰਜਾਬ’, ਸ਼ਰੇਆਮ ਨਸ਼ੇ ਦਾ ਟੀਕਾ ਲਾਉਂਦੇ ਨਾਬਾਲਿਗ ਦੀ ਵਾਇਰਲ ਹੋਈ ਵੀਡੀਓ ਨੇ ਮਚਾਈ ਤਰਥੱਲੀ

‘ਉਡਦਾ ਪੰਜਾਬ’, ਸ਼ਰੇਆਮ ਨਸ਼ੇ ਦਾ ਟੀਕਾ ਲਾਉਂਦੇ ਨਾਬਾਲਿਗ ਦੀ ਵਾਇਰਲ ਹੋਈ ਵੀਡੀਓ ਨੇ ਮਚਾਈ ਤਰਥੱਲੀ


ਵੀਓਪੀ ਬਿਊਰੋ, ਲੁਧਿਆਣਾ-ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਨਾਬਾਲਿਗ ਵੱਲੋਂ ਨਸ਼ਾ ਕਰਨ ਦੀ ਵੀਡੀਓ ਨੇ ਤਰਥੱਲੀ ਮਚਾਈ ਹੋਈ ਹੈ। ਇਸ ਵੀਡੀਓ ਵਿਚ ਇਕ ਨਾਬਾਲਿਗ ਬਾਂਹ ਵਿਚ ਨਸ਼ੇ ਦਾ ਟੀਕਾ ਲਾ ਰਿਹਾ ਹੈ। ਵੀਡੀਓ ਵਿਚ ਜਦੋਂ ਉਕਤ ਲੜਕਾ ਖੁਦ ਨੂੰ ਨਸ਼ੇ ਦਾ ਟੀਕਾ ਲਾ ਰਿਹਾ ਸੀ ਤਾਂ ਉਸ ਕੋਲ ਇਕ ਹੋਰ ਲੜਕਾ ਮੌਜੂਦ ਸੀ। ਵੀਡੀਓ ਬਣਾਉਣ ਵਾਲੇ ਨੇ ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੂਜਾ ਲੜਕਾ ਤਾਂ ਇਕ ਸਾਈਡ ਉਤੇ ਹੋ ਗਿਆ, ਜਦੋਂਕਿ ਉਕਤ ਨਾਬਾਲਿਗ ਟੀਕਾ ਲਾਉਂਦਾ ਰਿਹਾ। ਵਾਇਰਲ ਹੋਈ ਇਹ ਵੀਡੀਓ ਪ੍ਰਸ਼ਾਸਨ ਦੇ ਮੂੰਹ ਉਤੇ ਇਕ ਥੱਪੜ ਹੈ, ਜੋ ਨਸ਼ੇ ਨੂੰ ਕਾਬੂ ਕਰਨ ਦੇ ਵੱਡੇ- ਵੱਡੇ ਦਾਅਵੇ ਕਰਦੇ ਨਹੀਂ ਥੱਕਦੇ। ਸਵਾਲ ਇਹ ਵੀ ਉਠ ਰਿਹਾ ਹੈ ਕਿ ਛੋਟੀ ਉਮਰੇ ਇਨ੍ਹਾਂ ਦੇ ਹੱਥਾਂ ਤਕ ਨਸ਼ਾ ਪਹੁੰਚਾ ਕੌਣ ਰਿਹਾ ਹੈ।


ਉਧਰ, ਥਾਣਾ ਨੰ. 7 ਦੇ ਇਲਾਕੇ ਆਦਰਸ਼ ਨਗਰ ਦੇ ਲੋਕਾਂ ਨੇ 2 ਨੌਜਵਾਨਾਂ ਨੂੰ ਨਸ਼ਾ ਕਰਦਿਆਂ ਫੜਿਆ ਹੈ। ਉਨ੍ਹਾਂ ਨਸ਼ੇੜੀਆਂ ਨੂੰ ਲੋਕਾਂ ਨੇ ਪੁਲਿਸ ਹਵਾਲੇ ਕਰ ਦਿੱਤਾ ਹੈ।

error: Content is protected !!