ਪੰਜਾਬ ਦੇ ਇਸ ਜ਼ਿਲ੍ਹੇ ਵਿਚ ਦੋ ਦਿਨ ਸਕੂਲ-ਕਾਲਜ ਰਹਿਣਗੇ ਬੰਦ

ਪੰਜਾਬ ਦੇ ਇਸ ਜ਼ਿਲ੍ਹੇ ਵਿਚ ਦੋ ਦਿਨ ਸਕੂਲ-ਕਾਲਜ ਰਹਿਣਗੇ ਬੰਦ

ਵੀਓਪੀ ਬਿਊਰੋ, ਜਲੰਧਰ : ਜਲੰਧਰ ਲੋਕ ਸਭਾ ਚੋਣਾਂ ਲਈ 10 ਮਈ ਨੂੰ ਵੋਟਿੰਗ ਕਾਰਨ ਜ਼ਿਲ੍ਹਾ ਜਲੰਧਰ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ-ਕਾਲਜ 9 ਤੇ 10 ਮਈ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਡੀਸੀ ਜਲੰਧਰ ਵੱਲੋਂ ਜਾਰੀ ਹੁਕਮਾਂ ਮੁਤਾਬਕ 10 ਮਈ ਨੂੰ ਜਲੰਧਰ ‘ਚ ਵੋਟਿੰਗ ਹੈ ਜਿਸ ਲਈ 9 ਮਈ ਨੂੰ ਪੋਲਿੰਗ ਬੂਥਾਂ ਦੀ ਤਿਆਰੀ ਹੋਣੀ ਹੈ। ਤਿਆਰੀਆਂ ਨੂੰ ਦੇਖਦੇ ਹੋਏ ਪੋਲਿੰਗ ਪਾਰਟੀਆਂ ਵੱਲੋਂ ਵੀ ਬੂਥਾਂ ਦਾ ਦੌਰਾ ਕੀਤਾ ਜਾਣਾ ਹੈ ਜਿਸ ਨਾਲ ਈਵੀਐੱਮ ਮਸ਼ੀਨਾਂ ਵੀ ਸਥਾਪਿਤ ਕੀਤੀਆਂ ਜਾਣੀਆਂ ਹਨ।


ਡੀਸੀ ਜਲੰਧਰ ਨੇ ਆਦੇਸ਼ ਦਿੱਤੇ ਹਨ ਕਿ ਸਾਰੇ ਬੂਥ ਸਰਕਾਰੀ ਥਾਵਾਂ ‘ਤੇ ਬਣਾਏ ਗਏ ਹਨ। ਇਸ ਲਈ ਸਾਰੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਤੇ ਅਮਨ ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਈਵੀਐੱਮ ਮਸ਼ੀਨ ਦੀ ਸੁਰੱਖਿਆ ਕਾਰਨ 9 ਮਈ ਨੂੰ ਵੀ ਜ਼ਿਲ੍ਹੇ ਜਲੰਧਰ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ‘ਚ ਛੁੱਟੇ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਮਨ ਅਮਾਨ ਨਾਲ ਵੋਟਾਂ ਪਾਉਣ ਦੀ ਅਪੀਲ ਕੀਤੀ।

error: Content is protected !!