ਰਾਤ ਭਰ ਉਡੀਕਦੇ ਰਹੇ ਘਰ ਵਾਲੇ, ਤੜਕਸਾਰ ਮਿਲੀ ਮੰਦਭਾਗੀ ਖਬਰ, ਮੌਕੇ ‘ਤੇ ਪੁੱਜੇ ਤਾਂ ਸਾਹਮਣੇ ਪਈ ਸੀ ਪੁੱਤ ਦੀ ਲਾਸ਼

ਰਾਤ ਭਰ ਉਡੀਕਦੇ ਰਹੇ ਘਰ ਵਾਲੇ, ਤੜਕਸਾਰ ਮਿਲੀ ਮੰਦਭਾਗੀ ਖਬਰ, ਮੌਕੇ ‘ਤੇ ਪੁੱਜੇ ਤਾਂ ਸਾਹਮਣੇ ਪਈ ਸੀ ਪੁੱਤ ਦੀ ਲਾਸ਼

ਵੀਓਪੀ ਬਿਊਰੋ – ਫਿਰੋਜ਼ਪੁਰ ਜ਼ਿਲੇ ‘ਚ ਪਿੰਡ ਮੱਲਾ ਰਹੀਮਕੇ ‘ਚੋਂ ਲੰਘਦੇ ਮਾਈਨਰ ਦੇ ਕੋਲ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਸੁੱਟ ਦਿੱਤੀ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ।

ਮ੍ਰਿਤਕ ਸੋਨਾ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਵੱਡਾ ਪੁੱਤਰ ਸੋਨਾ ਰਾਤ ਅੱਠ ਵਜੇ ਘਰੋਂ ਨਿਕਲਿਆ ਸੀ ਅਤੇ ਮੁੜ ਘਰ ਨਹੀਂ ਆਇਆ। ਦੇਰ ਰਾਤ ਤੱਕ ਘਰ ਨਾ ਪਰਤਣ ‘ਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਸੰਪਰਕ ਕੀਤਾ ਅਤੇ ਪੁੱਛਗਿੱਛ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਅੱਜ ਸਵੇਰੇ ਪਿੰਡ ਮੱਲਾ ਰਹੀਮੀਕੇ ਦੇ ਇੱਕ ਵਿਅਕਤੀ ਨੇ ਪੀੜਤ ਪਰਿਵਾਰ ਨੂੰ ਮੋਬਾਈਲ ’ਤੇ ਦੱਸਿਆ ਕਿ ਸੋਨਾ ਦੀ ਲਾਸ਼ ਇੱਥੋਂ ਲੰਘਦੀ ਨਿਊ ਛਾਂਗਾ ਮਾਈਨਰ ਕੋਲ ਪਈ ਮਿਲੀ ਹੈ।

ਰਿਸ਼ਤੇਦਾਰ ਪੁਲਿਸ ਨੂੰ ਲੈ ਕੇ ਮੌਕੇ ’ਤੇ ਪੁੱਜੇ। ਸੋਨਾ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਕਿਸੇ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਲਾਸ਼ ਨੂੰ ਇੱਥੇ ਸੁੱਟ ਦਿੱਤਾ।

ਥਾਣਾ ਮਮਦੋਟ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਪਿਤਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਜਲਦ ਹੀ ਮੁਲਜ਼ਮਾਂ ਦਾ ਸੁਰਾਗ ਮਿਲ ਜਾਵੇਗਾ।

error: Content is protected !!