ਡਲਿਵਰੀ ਤੋਂ ਬਾਅਦ ਮਹਿਲਾ ਨੂੰ ਚੜ੍ਹਾਇਆ ਗ਼ਲਤ ਖੂਨ, ਡਾਕਟਰ ਦੀ ਲਾਪਰਵਾਹੀ ਕਾਰਨ ਹਾਲਤ ਵਿਗੜੀ ਤਾਂ ਕਹਿੰਦਾ, ਦੂਜੇ ਹਸਪਤਾਲ ਲੈਜੋ ਖਰਚਾ ਅਸੀਂ ਕਰਾਂਗੇ, ਮਹਿਲਾ ਦੀ ਹੋਈ ਮੌਤ

ਡਲਿਵਰੀ ਤੋਂ ਬਾਅਦ ਮਹਿਲਾ ਨੂੰ ਚੜ੍ਹਾਇਆ ਗ਼ਲਤ ਖੂਨ, ਡਾਕਟਰ ਦੀ ਲਾਪਰਵਾਹੀ ਕਾਰਨ ਹਾਲਤ ਵਿਗੜੀ ਤਾਂ ਕਹਿੰਦਾ, ਦੂਜੇ ਹਸਪਤਾਲ ਲੈਜੋ ਖਰਚਾ ਅਸੀਂ ਕਰਾਂਗੇ, ਮਹਿਲਾ ਦੀ ਹੋਈ ਮੌਤ

ਵੀਓਪੀ ਬਿਊਰੋ, ਫਿਲੌਰ-ਇਕ ਨਿੱਜੀ ਹਸਪਤਾਲ ਵਿਚ ਵੱਡੇ ਆਪ੍ਰੇਸ਼ਨ ਜ਼ਰੀਏ ਬੱਚੇ ਨੂੰ ਜਨਮ ਤੋਂ ਬਾਅਦ ਮਾਂ ਦੀ ਮੌਤ ਹੋ ਗਈ। ਪਰਿਵਾਰ ਨੇ ਡਾਕਟਰ ਉਤੇ ਦੋਸ਼ ਲਾਏ ਹਨ ਕਿ ਡਲਿਵਰੀ ਤੋਂ ਬਾਅਦ ਜੱਚੇ ਨੂੰ ਚੜ੍ਹਾਏ ਗਏ ਖੂਨ ਵਿਚ ਡਾਕਟਰਾਂ ਨੇ ਲਾਪਰਵਾਹੀ ਵਰਤੀ ਜਿਸ ਕਾਰਨ ਹਾਲਤ ਵਿਗੜ ਗਈ ਤੇ ਉਸ ਦੀ ਮੌਤ ਹੋ ਗਈ।
ਭੜਕੇ ਪਰਿਵਾਰ ਵਾਲਿਆਂ ਨੇ ਇਲਾਕਾ ਵਾਸੀਆਂ ਨਾਲ ਮਿਲ ਕੇ ਲਾਸ਼ ਹਸਪਤਾਲ ਬਾਹਰ ਰੱਖ ਕੇ ਅਠ ਘੰਟੇ ਤਕ ਰੋਸ ਮੁਜ਼ਾਹਰਾ ਕੀਤਾ।
ਮ੍ਰਿਤਕਾ ਮਾਧੁਰੀ ਦੇ ਪਤੀ ਮਨੀ ਵਾਸੀ ਪਿੰਡ ਪੰਜਢੇਰਾ ਨੇ ਦੱਸਿਆ ਕਿ ਉਸ ਨੇ ਆਪਣੀ ਗਰਭਵਤੀ ਪਤਨੀ ਨੂੰ ਨਿੱਜੀ ਹਸਪਤਾਲ ਵਿਚ 11 ਮਈ ਨੂੰ ਦਾਖਲ ਕਰਵਾਇਆ ਸੀ। ਵੱਢੇ ਆਪ੍ਰੇਸ਼ਨ ਜ਼ਰੀਏ ਡਲਿਵਰੀ ਹੋਈ। ਲੜਕੇ ਨੇ ਜਨਮ ਲਿਆ ਤੇ ਦੋਵੇਂ ਜੱਚਾ-ਬੱਚਾ ਠੀਕ ਸਨ।
ਆਪ੍ਰੇਸ਼ਨ ਤੋਂ ਦੋ ਦਿਨਾਂ ਬਾਅਦ 13 ਮਈ ਨੂੰ ਡਾਕਟਰ ਨੇ ਪਤਨੀ ਵਿਚ ਖੂਨ ਦੀ ਕਮੀ ਹੈ ਬਾਰੇ ਕਹਿ ਕੇ ਪਰਚੀ ਦੇ ਕੇ ਉਸ ਬਲੱਡ ਗਰੁਪ ਦਾ ਖੂਨ ਲੁਧਿਆਣਿਓਂ ਲਿਆਉਣ ਨੂੰ ਕਿਹਾ। ਉਹ ਖੂਨ ਲੈ ਕੇ ਵਾਪਸ ਆਇਆ ਉਦੋਂ ਵੀ ਉਸ ਦੀ ਪਤਨੀ ਠੀਕ ਸੀ ਤੇ ਉਸ ਨਾਲ ਗਲਬਾਤ ਕਰ ਰਹੀ ਸੀ। ਜਿਵੇਂ ਹੀ ਡਾਕਟਰ ਨੇ ਖੂਨ ਚੜਾਉਣਾ ਸ਼ੁਰੂ ਕੀਤਾ ਉਸ ਦੀ ਪਤਨੀ ਦੀ ਹਾਲਤ ਖ਼ਰਾਬ ਹੋਣੀ ਸ਼ੁਰੂ ਹੋ ਗਈ। ਉਸ ਦੇ ਹੱਥ ਪੈਰ ਚੱਲਣ ਤੋਂ ਜਵਾਬ ਦੇਣ ਲੱਗੇ।ਇਸ ਦੇ ਬਾਵਜੂਦ ਉਹ ਖੂਨ ਚੜਾਉਂਦੇ ਗਏ। ਹਾਲਤ ਹੋਰ ਵਿਗੜੀ ਤਾਂ ਡਾਕਟਰਾਂ ਨੇ ਖੂਨ ਚੜਾਉਣਾ ਬੰਦ ਕਰ ਦਿੱਤਾ ਤੇ ਦੋ ਦਿਨ ਆਪਣੇ ਕੋਲ ਰਖ ਕੇ ਇਲਾਜ ਕਰਦੇ ਰਹੇ।


ਉਸ ਨੇ ਦੋਸ਼ ਲਾਇਆ ਕਿ 15 ਮਈ ਨੂੰ ਜਦੋਂ ਉਸ ਦੀ ਪਤਨੀ ਦੀ ਹਾਲਤ ਚਿੰਤਾਜਨਕ ਹੋ ਗਈ ਤਾਂ ਡਾਕਟਰ ਨੇ ਉਸ ਨੂੰ ਆਪਣੇ ਕੋਲ ਬੁਲਾ ਕੇ ਪਤਨੀ ਨੂੰ ਦਯਾਨੰਦ ਹਸਪਤਾਲ ਲਿਜਾਣ ਲਈ ਕਿਹਾ। ਉਸ ਨੇ ਡਾਕਟਰ ਨੂੰ ਕਿਹਾ ਕਿ ਉਸ ਕੋਲ ਇੰਨੇ ਪੈਸੇ ਨਹੀਂ ਹਨ ਤਾਂ ਡਾਕਟਰ ਨੇ ਉਥੇ ਮੰਨਿਆ ਕਿ ਇਹ ਗ਼ਲਤੀ ਡਾਕਟਰ ਕੋਲੋਂ ਹੋਈ ਹੈ। ਉਨ੍ਹਾਂ ਨੇ ਗ਼ਲਤ ਖੂਨ ਚੜ੍ਹਾ ਦਿੱਤਾ ਹੈ।ਇਸ ਲਈ ਉਹ ਪੈਸੇ ਭਰਨਗੇ।
ਉਸ ਨੂੰ ਡੀਐਮਸੀ ਹਸਪਤਾਲ ਭੇਜ ਦਿੱਤਾ ਗਿਆ ਜਿਥੇ ਉਸ ਦੀ ਪਤਨੀ ਨੇ ਦਮ ਤੋੜ ਦਿੱਤਾ। ਰੋਸ ਵਿਚ ਆਏ ਪਰਿਵਾਰ ਨੇ ਲਾਸ਼ ਉਕਤ ਨਿੱਜੀ ਹਸਪਤਾਲ ਬਾਹਰ ਰੱਖ ਕੇ 8 ਘੰਟੇ ਤਕ ਰੋਸ ਮੁਜ਼ਾਹਰਾ ਕੀਤਾ ਤੇ ਹਸਪਤਾਲ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।

error: Content is protected !!