ਹੁਣ ਰਾਜਪੁਰਾ ਦੇ ਗੁਰੂਘਰ ਵਿਚ ਬੇਅਬਦੀ ਦੀ ਕੋਸ਼ਿਸ਼, ਬਿਨਾਂ ਸਿਰ ਢੱਕੇ ਤੇ ਚੱਪਲਾਂ ਸਮੇਤ ਗੁਰੂ ਘਰ ਵਿਚ ਦਾਖਲ ਹੋਇਆ ਨੌਜਵਾਨ, ਸੰਗਤ ਆਈ ਗੁੱਸੇ ਵਿਚ, ਕਰਤੀ ਛਿਤਰ ਪਰੇਡ

ਹੁਣ ਰਾਜਪੁਰਾ ਦੇ ਗੁਰੂਘਰ ਵਿਚ ਬੇਅਬਦੀ ਦੀ ਕੋਸ਼ਿਸ਼, ਬਿਨਾਂ ਸਿਰ ਢੱਕੇ ਤੇ ਚੱਪਲਾਂ ਸਮੇਤ ਗੁਰੂ ਘਰ ਵਿਚ ਦਾਖਲ ਹੋਇਆ ਨੌਜਵਾਨ, ਸੰਗਤ ਆਈ ਗੁੱਸੇ ਵਿਚ, ਕਰਤੀ ਛਿਤਰ ਪਰੇਡ


ਵੀਓਪੀ ਬਿਊਰੋ, ਰਾਜਪੁਰਾ : ਪੰਜਾਬ ਵਿਚ ਦਿਨੋਂ ਦਿਨ ਗੁਰੂਘਰਾਂ ਵਿਚ ਬੇਅਦਬੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਪਟਿਆਲਾ ਦੇ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਘਟਨਾ ਤੋਂ ਬਾਅਦ ਹੁਣ ਰਾਜਪੁਰਾ ਵਿਚ ਇੱਕ ਨੌਜਵਾਨ ਗੁਰਦੁਆਰਾ ਸਿੰਘ ਸਭਾ ਵਿਚ ਨੰਗੇ ਸਿਰ ਚੱਪਲਾਂ ਪਾ ਕੇ ਦਾਖ਼ਲ ਹੋਇਆ। ਇਹ ਦੇਖ ਕੇ ਉੱਥੇ ਮੌਜੂਦ ਸੇਵਾਦਾਰਾਂ ਨੇ ਉਸ ਨੂੰ ਬਾਹਰ ਕੱਢ ਦਿਤਾ ਪਰ ਉਹ ਨਾ ਟਲਿਆ ਤੇ ਜਦੋਂ ਉਸ ਨੇ ਦੁਬਾਰਾ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਸ਼ਰਧਾਲੂ ਗੁੱਸੇ ਵਿਚ ਆ ਗਏ।
ਉਨ੍ਹਾਂ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਨੂੰ ਪੁਲਿਸ ਹਵਾਲੇ ਕਰ ਦਿਤਾ। ਪੁਲਿਸ ਨੇ ਉਸ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿਤੀ ਹੈ। ਫੜਿਆ ਗਿਆ ਨੌਜਵਾਨ ਰਾਜਪੁਰਾ ਦਾ ਰਹਿਣ ਵਾਲਾ ਹੈ। ਉਸਦਾ ਨਾਮ ਸਾਹਿਲ ਹੈ ਅਤੇ ਉਹ ਚੰਡੀਗੜ੍ਹ ਵਿਚ ਨੌਕਰੀ ਵੀ ਕਰਦਾ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।
ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਦੋਸ਼ੀ ਸੀਸੀਟੀਵੀ ‘ਚ ਨਜ਼ਰ ਆ ਰਿਹਾ ਹੈ। ਗੁਰਦੁਆਰਾ ਸਾਹਿਬ ਵਿਚ 15 ਤੋਂ 16 ਦੇ ਕਰੀਬ ਸੀਸੀਟੀਵੀ ਕੈਮਰੇ ਲਾਏ ਗਏ ਹਨ, ਜਿਨ੍ਹਾਂ ਦੀ ਫੁਟੇਜ ਪੁਲਿਸ ਵਲੋਂ ਇਕੱਠੀ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਕਤ ਨੌਜਵਾਨ ਪਹਿਲਾਂ ਵੀ ਗੁਰਦੁਆਰਾ ਸਾਹਿਬ ਆਉਂਦਾ ਰਿਹਾ ਹੈ ਜਾਂ ਪਹਿਲੀ ਵਾਰ ਆਇਆ ਹੈ।


ਇਸ ਸਬੰਧੀ ਪੁਲਿਸ ਨੇ ਦਸਿਆ ਕਿ ਸਾਹਿਲ ਚੱਪਲਾਂ ਪਾ ਕੇ ਅੰਦਰ ਆਇਆ ਸੀ। ਸੇਵਾਦਾਰਾਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ। ਜਿਸ ਤੋਂ ਬਾਅਦ ਉਸ ਨੂੰ ਪੁਲਿਸ ਹਵਾਲੇ ਕਰ ਦਿਤਾ ਗਿਆ। ਉਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਨੌਜਵਾਨ ਨੇ ਇਹ ਸਭ ਕਿਉਂ ਕੀਤਾ? ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਇਸ ਪਿੱਛੇ ਸਾਜ਼ਿਸ਼ ਹੈ ਜਾਂ ਨਹੀਂ ਪਤਾ ਲਾਇਆ ਜਾਵੇਗਾ।

error: Content is protected !!