ਸਕੂਲੋਂ ਪਰਤ ਰਹੇ 13 ਸਾਲਾਂ ਬੱਚੇ ਨੂੰ ਦੂਰ ਤਕ ਘੜੀਸਦਾ ਲੈ ਗਿਆ ਰੇਤੇ ਨਾਲ ਭਰਿਆ ਤੇਜ਼ ਰਫ਼ਤਾਰ ਟਿੱਪਰ, ਮੌਕੇ ਉਤੇ ਹੀ ਹੋ ਗਈ ਮੌਤ, ਰੋਡ ਉਤੇ ਪਿਆ ਚੀਕ ਚਿਹਾੜਾ, ਮਾਂ ਰੋ-ਰੋ ਹੋਈ ਸੁੰਨ

ਸਕੂਲੋਂ ਪਰਤ ਰਹੇ 13 ਸਾਲਾਂ ਬੱਚੇ ਨੂੰ ਦੂਰ ਤਕ ਘੜੀਸਦਾ ਲੈ ਗਿਆ ਰੇਤੇ ਨਾਲ ਭਰਿਆ ਤੇਜ਼ ਰਫ਼ਤਾਰ ਟਿੱਪਰ, ਮੌਕੇ ਉਤੇ ਹੀ ਹੋ ਗਈ ਮੌਤ, ਰੋਡ ਉਤੇ ਪਿਆ ਚੀਕ ਚਿਹਾੜਾ, ਮਾਂ ਰੋ-ਰੋ ਹੋਈ ਸੁੰਨ


ਵੀਓਪੀ ਬਿਊਰੋ, ਲੁਧਿਆਣਾ-ਲੁਧਿਆਣਾ ਦੇ ਸੁਭਾਸ਼ ਨਗਰ ਵਿਚ ਰਾਹੋਂ ਰੋਡ ਉਤੇ ਭਿਆਨਕ ਸੜਕ ਹਾਦਸਾ ਵਾਪਰਿਆ। ਸਕੂਲ ਪਰਤ ਰਹੇ 13 ਸਾਲਾ ਬੱਚੇ ਨੂੰ ਦਰੜਦਿਆਂ ਟਿੱਪਰ ਕਾਫੀ ਦੂਰ ਤਕ ਲੈ ਗਿਆ। ਬੱਚੇ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਦਕਿ ਟਿਪਰ ਚਾਲਕ ਵਾਹਨ ਛਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ 13 ਸਾਲਾ ਮਾਸੂਮ ਸ਼ੁਭਮ ਪੁੱਤਰ ਵਿਕਾਸ ਕੈਲਾਸ਼ ਨਗਰ ਵਿਖੇ ਸਰਕਾਰੀ ਸਕੂਲ ਵਿਚ 7ਵੀਂ ਜਮਾਤ ਵਿਚ ਪੜ੍ਹਦਾ ਸੀ। ਸ਼ੁਭਮ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਸ਼ੁਭਮ ਕਈ ਦਿਨਾਂ ਤੋਂ ਬਿਮਾਰ ਸੀ ਤੇ ਇਕ-ਦੋ ਦਿਨ ਸਕੂਲ ਨਹੀਂ ਜਾ ਰਿਹਾ ਸੀ।


ਅੱਜ ਸਵੇਰੇ ਕਰੀਬ 8 ਵਜੇ ਉਹ ਸਕੂਲ ਵਿਚ ਛੁੱਟੀ ਦੀ ਅਰਜ਼ੀ ਦੇਣ ਲਈ ਗਿਆ ਸੀ। ਜਦੋਂ ਸਕੂਲ ਤੋਂ ਸਾਈਕਲ ਉਤੇ ਵਾਪਰ ਘਰ ਪਰਤ ਰਿਹਾ ਸੀ ਤਾਂ ਰੇਤੇ ਨਾਲ ਭਰੇ ਤੇਜ਼ ਰਫ਼ਤਾਰ ਟਿਪਰ ਨੇ ਉਸ ਨੂੰ ਦਰੜ ਦਿੱਤਾ। ਟਿੱਪਰ ਚਾਲਕ ਕਾਫੀ ਦੂਰ ਤਕ ਸ਼ੁਭਮ ਨੂੰ ਘੜੀਸਦਾ ਲੈ ਗਿਆ। ਇਸ ਕਾਰਨ ਬੱਚੇ ਦੀ ਮੌਕੇ ਉਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ। ਮਾਂ ਤਾਂ ਰੋ-ਰੋ ਕੇ ਸੁੰਨ ਹੋ ਗਈ। ਪੁਲਿਸ ਨੇ ਕੇਸ ਦਰਜ ਕਰ ਕੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

error: Content is protected !!