ਦੋ ਧੀਆਂ ਦੇ ਪਿਤਾ ਨੂੰ ਨਿਗਲ ਗਿਆ ਕਰਜ਼ਾ, ਲੈਣਦਾਰਾਂ ਦੀ ਧਮਕੀਆਂ ਤੋਂ ਤੰਗ ਪੁਲ ਦੀ ਰੇਲਿੰਗ ਨਾਲ ਲਟਕ ਕੇ ਜੀਵਨ ਲੀਲ੍ਹਾ ਕੀਤੀ ਖ਼ਤਮ

ਦੋ ਧੀਆਂ ਦੇ ਪਿਤਾ ਨੂੰ ਨਿਗਲ ਗਿਆ ਕਰਜ਼ਾ, ਲੈਣਦਾਰਾਂ ਦੀ ਧਮਕੀਆਂ ਤੋਂ ਤੰਗ ਪੁਲ ਦੀ ਰੇਲਿੰਗ ਨਾਲ ਲਟਕ ਕੇ ਜੀਵਨ ਲੀਲ੍ਹਾ ਕੀਤੀ ਖ਼ਤਮ

ਵੀਓਪੀ ਬਿਊਰੋ, ਹੁਸ਼ਿਆਰਪੁਰ : ਕਰਜ਼ੇ ਦੀ ਮਾਰ ਝੱਲ ਰਹੇ ਦੋ ਬੱਚੀਆਂ ਦੇ ਪਿਓ ਨੇ ਘਰ ਤੋਂ ਹੀ ਥੋੜੀ ਦੂਰੀ ਉਤੇ ਪੁਲ ਦੀ ਰੇਲਿੰਗ ਨਾਲ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਲੈਣਦਾਰਾਂ ਵੱਲੋਂ ਪੈਸੇ ਵਾਪਸ ਮੰਗਣ ਉਤੇ ਪਰੇਸ਼ਾਨ ਹੋਏ ਉਕਤ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਕਿਸੇ ਰਾਹਗੀਰ ਨੇ ਥਾਣਾ ਬੁੱਲੋਵਾਲ ਪੁਲਿਸ ਨੂੰ ਸੂਚਨਾ ਦਿੱਤੀ ਤੇ ਮੌਕੇ ’ਤੇ ਪਹੁੰਚ ਕੇ ਏਐੱਸਆਈ ਨਰਿੰਦਰ ਸਿੰਘ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਭੇਜ ਦਿਤਾ।
ਮ੍ਰਿਤਕ ਦੀ ਪਛਾਣ ਅਮਰੀਕ ਸਿੰਘ (33) ਪੁੱਤਰ ਸਤਨਾਮ ਸਿੰਘ ਨਿਵਾਸੀ ਨੈਨੋਵਾਲ ਬੈਧ ਵਜੋਂ ਹੋਈ ਹੈ। ਉਸ ਦੀ ਪਤਨੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਡਰਾਈਵਰੀ ਕਰਦਾ ਸੀ। ਉਹ ਖ਼ੁਦ ਵੀ ਲੋਕਾਂ ਦੇ ਘਰਾਂ ਚ ਕੰਮ ਕਰ ਕੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਪਿਛਲੇ ਕੁੱਝ ਦਿਨਾਂ ਤੋਂ ਅਮਰੀਕ ਸਿੰਘ ਘਰ ਨਹੀਂ ਆਇਆ ਸੀ ਤੇ ਉਸ ਦਾ ਫੋਨ ਵੀ ਸਵਿੱਚ ਆਫ਼ ਸੀ।
ਸੋਮਵਾਰ ਜਦੋਂ ਉਹ ਕਿਸੇ ਦੇ ਘਰ ਕੰਮ ਕਰਨ ਗਈ ਹੋਈ ਸੀ ਤਾਂ ਉਸ ਕੋਲ ਇਕ ਪੁਲਿਸ ਮੁਲਾਜ਼ਮ ਆਇਆ ਜਿਸ ਨੇ ਮੈਨੂੰ ਥਾਣੇ ਆਉਣ ਲਈ ਕਿਹਾ। ਥਾਣੇ ਪਹੁੰਚ ਕੇ ਸਾਰੀ ਘਟਨਾ ਬਾਰੇ ਪਤਾ ਲੱਗਿਆ। ਉਸ ਨੇ ਦਸਿਆ ਕਿ ਉਸ ਦੀਆਂ ਦੋ ਧੀਆਂ ਅੱਠ ਤੇ ਦਸ ਦੀਆਂ ਹਨ। ਪਰਿਵਾਰ ਵਿਚ ਅਮਰੀਕ ਸਿੰਘ, ਪਤਨੀ ਤੇ ਦੋ ਧੀਆਂ ਹੀ ਸਨ। ਅਮਰੀਕ ਦੇ ਪਿਤਾ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ।


ਪਿੰਡ ਨੈਨੋਵਾਲ ਵੈਧ ਦੇ ਸਰਪੰਚ ਨਗਿੰਦਰ ਸਿੰਘ ਨੇ ਦਸਿਆ ਕਿ ਅਮਰੀਕ ਸਿੰਘ ਨੇ ਕੁਝ ਸਮਾਂ ਪਹਿਲਾਂ ਕੁਝ ਲੋਕਾਂ ਤੋਂ ਕਰਜ਼ਾ ਲਿਆ ਸੀ, ਜੋ ਉਸ ਨੂੰ ਪਿਛਲੇ ਸਮੇਂ ਤੋਂ ਕਰਜ਼ੇ ਦੀ ਵਾਪਸੀ ਲਈ ਪਰੇਸ਼ਾਨ ਕਰ ਰਹੇ ਸੀ। ਪੈਸਿਆਂ ਦਾ ਇੰਤਜ਼ਾਮ ਨਾ ਹੋਣ ’ਤੇ ਕਰਜ਼ਦਾਰਾਂ ਤੋਂ ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਹੀ ਅਮਰੀਕ ਸਿੰਘ ਨੇ ਇਹ ਕਦਮ ਉਠਾਇਆ ਹੈ।
ਏਐੱਸਆਈ ਨਰਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਮੋਬਾਈਲ ਤੋਂ ਵੇਰਵਾ ਕੱਢ ਕੇ ਪੜਤਾਲ ਕੀਤੀ ਜਾਵੇਗੀ। ਜੇ ਕੋਈ ਕਸੂਰਵਾਰ ਪਾਇਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

error: Content is protected !!