ਨਸ਼ੇੜੀ ਵੱਡਾ ਭਰਾ ਕਰਦਾ ਸੀ ਮਾਂ ਨਾਲ ਕੁੱਟਮਾਰ, ਛੋਟੇ ਕੋਲੋਂ ਨਹੀਂ ਹੋਇਆ ਬਰਦਾਸ਼ਤ, ਤਲਵਾਰ ਨਾਲ ਵੱਢ ਦਿੱਤਾ

ਨਸ਼ੇੜੀ ਵੱਡਾ ਭਰਾ ਕਰਦਾ ਸੀ ਮਾਂ ਨਾਲ ਕੁੱਟਮਾਰ, ਛੋਟੇ ਕੋਲੋਂ ਨਹੀਂ ਹੋਇਆ ਬਰਦਾਸ਼ਤ, ਤਲਵਾਰ ਨਾਲ ਵੱਢ ਦਿੱਤਾ

ਵੀਓਪੀ ਬਿਊਰੋ, ਧਰਮਕੋਟ : ਨਸ਼ਾ ਪੰਜਾਬ ਵਿਚ ਘਰਾਂ ਦੇ ਘਰ ਬਰਬਾਦ ਕਰ ਰਿਹਾ ਹੈ। ਕਿਤੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀ ਜਾਨ ਜਾ ਰਹੀ ਹੈ, ਕਿਤੇ ਨਸ਼ੇੜੀ ਆਪਣੇ ਘਰਾਂ ਵਿਚੋਂ ਸਾਮਾਨ ਵੇਚ ਵੇਚ ਨਸ਼ੇ ਲਈ ਪੈਸੇ ਇਕੱਠੇ ਕਰਦੇ ਵੇਖੇ ਜਾਂਦੇ ਹਨ ਤੇ ਕਿਤੇ ਘਰਾਂ ਵਿਚ ਇਸੇ ਨਸ਼ੇ ਕਾਰਨ ਕਲੇਸ਼ ਨਹੀਂ ਖਤਮ ਹੁੰਦਾ। ਅਜਿਹਾ ਹੀ ਮਾਮਲਾ ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਲੋਹਗੜ੍ਹ ‘ਚ ਵਿਚ ਸਾਹਮਣੇ ਆਇਆ ਜਿਥੇ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਬੇਰਹਿਮੀ ਨਾਲ ਤਲਵਾਰ ਮਾਰ ਕੇ ਕਤਲ ਕੀਤਾ ਗਿਆ ਜੋ ਕਿ ਮ੍ਰਿਤਕ ਨੌਜਵਾਨ ਨਸ਼ੇ ਕਰਨ ਦਾ ਆਦੀ ਸੀ ਅਤੇ ਅਕਸਰ ਹੀ ਉਹ ਆਪਣੀ ਮਾਂ ਦੇ ਨਾਲ ਕੁਟ ਮਾਰ ਕਰਦਾ ਰਹਿੰਦਾ ਸੀ।

ਜਾਣਕਾਰੀ ਅਨੁਸਾਰ ਮ੍ਰਿਤਿਕ ਸੁਖਜੀਤ ਸਿੰਘ ਜੋ ਕਿ ਨਸ਼ੇ ਕਰਨ ਦਾ ਆਦੀ ਸੀ, ਜਿਸ ਕਾਰਨ ਉਹ ਅਕਸਰ ਆਪਣੀ ਮਾਂ ਦੀ ਕੁੱਟਮਾਰ ਕਰਦਾ ਰਹਿੰਦਾ ਸੀ ਅਤੇ ਛੋਟਾ ਭਰਾ ਜਸਵੰਤ ਸਿੰਘ ਇਹ ਗੱਲ ਬਰਦਾਸ਼ਤ ਨਹੀਂ ਕਰਦਾ ਸੀ ਬੀਤੀ ਰਾਤ ਕਰੀਬ 8 ਵਜੇ ਜਸਵੰਤ ਸਿੰਘ ਨੇ ਆਪਣੇ ਭਰਾ ਸੁਖਜੀਤ ਸਿੰਘ ਦਾ ਤਲਵਾਰਾਂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਥਾਣਾ ਧਰਮਕੋਟ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!